ਭਾਰਤੀ ਫ਼ੌਜ ਵਿੱਚ ਨੌਕਰੀ ਕਰਦੇ ਜ਼ਿਆਦਾਤਰ ਜਵਾਨ ਖੇਤੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਆਉਂਦੇ ਹਨ, ਜੋ ਨੌਕਰੀ ਪੂਰੀ ਕਰ ਕੇ ਆਪਣੇ ਖੇਤਾਂ ਵੱਲ ਪਰਤ ਜਾਂਦੇ ਹਨ। ਹੁਣ ਉਹੀ ਸੇਵਾਮੁਕਤ ਫ਼ੌਜੀ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਵਰਦੀਆਂ ਮੁੜ ਪਹਿਨ ਕੇ ਆਪਣੇ ਜਿੱਤੇ ਹੋਏ ਤਗ਼ਮੇ ਛਾਤੀ...