ਪੰਜਾਬ ਵਿੱਚ ਐਨੀ ਉਮਰ ਭੋਗਣ ਵਾਲਾ ਕੋਈ ਹੋਰ ਸ਼ਖ਼ਸ ਨਾ ਹੋਣ ਦਾ ਦਾਅਵਾ
ਭਿੱਖੀਵਿੰਡ,(ਪੰਜਾਬੀ ਰਾਈਟਰ)- ਪਿੰਡ ਵਾਂ ਤਾਰਾ ਸਿੰਘ ਦੇ ਰਹਿਣ ਵਾਲੇ 126 ਸਾਲਾ ਬੂੜ ਸਿੰਘ ਪੁੱਤਰ ਅਜਾਇਬ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਲਾਹੌਰ ਵਿੱਚ ਦੇਸ਼ ਦੇ ਇਸ ਮਹਾਨ ਆਜ਼ਾਦੀ ਘੁਲਾਟੀਏ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਅਨੁਸਾਰ ਭਗਤ ਸਿੰਘ ਦਾ ਰੰਗ ਗੋਰਾ ਅਤੇ ਸਰੀਰ ਪਤਲਾ ਸੀ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਿੱਤੇ ਜਾਣ ਦੀ ਖ਼ਬਰ ਸੁਣ ਕੇ ਉਹ ਬੇਹੱਦ ਦੁਖੀ ਹੋਏ ਸੀ।
ਬੂੜ ਸਿੰਘ ਨੇ ਆਪਣੀ ਲੰਮੀ ਉਮਰ ਦਾ ਰਾਜ ਦੇਸੀ ਘਿਓ, ਦੁੱਧ, ਮਲਾਈ, ਤਿਲਾਂ ਦੇ ਬੀਜ, ਬਦਾਮ, ਕਸਤੂਰੀ ਆਦਿ ਨੂੰ ਦੱਸਿਆ। ਉਹ ਆਪਣੇ ਪਰਿਵਾਰ ਦੀਆਂ ਛੇ ਪੀੜ੍ਹੀਆਂ ਦੇਖ ਚੁੱਕੇ ਹਨ। ਆਪਣੇ ਸਾਰੇ ਹਾਣੀ ਗਵਾ ਚੁੱਕੇ ਬੂੜ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ। ਸਾਹੀਵਾਲ, ਮੁਲਤਾਨ ਤੇ ਕਾਬੁਲ-ਕੰਧਾਰ ਤੱਕ ਜਾਣ ਦਾ ਦਾਅਵਾ ਕਰਨ ਵਾਲੇ ਬੂੜ ਸਿੰਘ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਵਿੱਚ ਉਨ੍ਹਾਂ ਜਿੰਨੀ ਲੰਬੀ ਉਮਰ ਭੋਗਣ ਵਾਲਾ ਕੋਈ ਹੋਰ ਕੋਈ ਨਹੀਂ ਬਚਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਸਨਮਾਨ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਇੱਕ ਤੋਂ ਦੂਸਰੇ ਪਿੰਡ ਜਾਣ ਵਾਸਤੇ ਘੋੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੀ ਸ਼ਹੀਦ ਭਗਤ ਸਿੰਘ ਨਾਲ ਮੁਲਾਕਾਤ ਉਨ੍ਹਾਂ ਦੇ ਪਤਿਓਰੇ ਚੰਨਣ ਸਿੰਘ ਰਾੜਾ ਨੇ ਕਰਵਾਈ ਸੀ। ਉਨ੍ਹਾਂ ਆਪਣੀ ਲੰਮੀ ਉਮਰ ਦਾ ਰਾਜ ਚੰਗੀ ਖੁਰਾਕ ਨੂੰ ਦੱਸਦਿਆਂ ਕਿਹਾ ਕਿ ਉਹ ਅੱਜ ਵੀ ਸਵੇਰੇ ਉਠ ਕੇ ਦੁੱਧ ਨਾਲ ਪੰਜੀਰੀ ਖਾਂਦੇ ਹਨ ਅਤੇ ਬਹੁਤ ਸਮਾਂ ਤਾਂ ਗੁਲਾਬੀ ਚਾਹ ਪੀਂਦੇ ਰਹੇ ਪਰ ਹੁਣ ਮਜਬੂਰੀਵੱਸ ਕਾਲੀ ਚਾਹ ਪੀਣੀ ਪੈ ਰਹੀ ਹੈ।
.jpg)
.jpg)
.jpg)

.jpg)
















.jpg)

































.jpg)






















.jpg)





.jpg)



















