
ਅਗਰਤਲਾ-ਗੁਹਾਟੀ-ਅਗਰਤਲਾ ਇੰਡੀਗੋ ਫਲਾਈਟ ਦੇ ਯਾਤਰੀਆਂ ਵਿਚ ਉਸ ਸਮੇਂ ਦਹਿਸ਼ਤ ਪੈਦਾ ਹੋ ਗਈ, ਜਦੋਂ ਯਾਤਰੀ ਨੇ ਉਡਾਣ ਦੌਰਾਨ ਜਹਾਜ਼ ਦਾ ਐਮਰਜੰਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਵਿਅਕਤੀ ਦੀ ਪਛਾਣ ਪੱਛਮੀ ਤ੍ਰਿਪੁਰਾ ਦੇ ਜੀਰਾਨੀਆ ਵਾਸੀ ਵਿਸ਼ਵਜੀਤ ਦੇਬਾਥ (41) ਵਜੋਂ ਹੋਈ ਹੈ। ਜਹਾਜ਼ ਦੇ ਉਤਰਨ ਤੋਂ ਤੁਰੰਤ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵੀਰਵਾਰ ਨੂੰ ਬਾਅਦ ਦੁਪਹਿਰ 1 ਵਜੇ ਦੇ ਕਰੀਬ ਯਾਤਰੀ ਨੇ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਐਮਰਜੰਸੀ ਦਾ ਦਰਵਾਜ਼ਾ ਉਦੋਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਜਹਾਜ਼ ਉੱਡ ਰਿਹਾ ਸੀ। ਹੋਰ ਯਾਤਰੀਆਂ ਨੇ ਉਸ ਨੂੰ ਤਰੁੰਤ ਰੋਕਿਆ ਤੇ ਜਹਾਜ਼ ਅਗਰਤਲਾ ’ਚ ਸੁਰੱਖਿਅਤ ਉਤਰਿਆ।’