13 ਮਈ, ਦਿਨ ਸ਼ਨਿੱਚਰਵਾਰ ਨੂੰ ਵਾਰਿਸ ਭਰਾ ਵਾਟਰਫੰਰਟ ਪਾਰਕ ’ਚ ਲਾਉਣਗੇ ਰੌਣਕਾਂ
ਨਿਊ ਜਰਸੀ (ਪੰਜਾਬੀ ਰਾਈਟਰ) ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਪੱਤਰਕਾਰ, ਲੇਖਕ, ਸ਼ਾਇਰ ਅਤੇ ਮੰਚ ਸੰਚਾਲਕ ਸਵ. ਹਰਵਿੰਦਰ ਰਿਆੜ ਦੀ ਯਾਦਗਾਰੀ ‘ਲੋਕ ਵਿਰਾਸਤ ਮੇਲਾ 2023’ ਅਰਜਨ ਰਿਆੜ ਦੀ ਅਗਵਾਈ ’ਚ ਸਪਾਂਸਰਾਂ ਦੇ ਸਹਿਯੋਗ ਨਾਲ ‘ਬਾਜ਼ ਟੀ.ਵੀ’ ਅਤੇ ‘ਪੰਜਾਬੀ ਰਾਈਟਰ’ ਅਖਬਾਰ ਵਲੋਂ ਆਉਂਦੀ 13 ਮਈ ਦਿਨ ਸ਼ਨਿੱਚਰਵਾਰ ਨੂੰ ਨਿਊ ਜਰਸੀ ਦੇ ਵਾਟਰਫਰੰਟ ਪਾਰਕ ’ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ’ਚ ਹੋਰ ਗਤੀਵਿਧੀਆਂ ਤੋਂ ਇਲਾਵਾ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਵਿਸ਼ਵ ਪ੍ਰਸਿੱਧ ਗਾਇਕ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵਲੋਂ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਮੇਲੇ ਦਾ ਪੋਸਟਰ ਉੱਘੇ ਭਾਈਚਾਰਕ ਆਗੂ ਸ੍ਰ. ਗੁਰਮੀਤ ਸਿੰਘ ਗਿੱਲ ਮੁੱਲਾਂਪੁਰ ਵਲੋਂ ਨਿਊ ਜਰਸੀ ’ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਉਨਾਂ ਦੇ ਸਾਥੀ ਮੇਜਰ ਸਿੰਘ ਢਿੱਲੋਂ, ਪਰਮਿੰਦਰ ਦਿਓਲ, ਬਹਾਦਰ ਸਿੰਘ ਸਿੱਧੂ, ਹਰਜੀਤ ਸਿੱਧੂ, ਸੁੱਖੀ ਸਿੱਧੂ, ਨਿਰਮਲ ਲਲਹੇੜੀ, ਨਿਰਮਲ ਸਿੰਘ ਗਰੇਵਾਲ, ਤਲਵਿੰਦਰ ਸਿੰਘ ਕੈਲੇ, ਅਮਰੀਕ ਸਿੰਘ, ਬਹਾਦਰ ਸਿੰਘ ਸਿੱਧੂ, ਸ਼੍ਰੀ ਚਾਵਲਾ, ਅਮਰੀਕ ਸਿੰਘ ਮਰਾੜ ਵੀ ਨਾਲ ਸਨ। ਇਸ ਮੌਕੇ ਸ੍ਰ. ਗਿੱਲ ਨੇ ਕਿਹਾ ਕਿ ਸਵ. ਹਰਵਿੰਦਰ ਸਿੰਘ ਰਿਆੜ ਨਾਲ ਉਨਾਂ ਦੀ ਬਹੁਤ ਹੀ ਨਿੱਘੀ ਸਾਂਝ ਸੀ ਅਤੇ ਉਸਦੀ ਯਾਦ ਵਿਚ ਲੱਗਣ ਵਾਲੇ ਮੇਲੇ ਪ੍ਰਤੀ ਉਹ ਭਾਵੁਕ ਵੀ ਹਨ ਅਤੇ ਸਹਿਯੋਗ ਲਈ ਵਚਨਬੱਧ ਵੀ ਹਨ। ਇਸ ਮੌਕੇ ਅਰਜਨ ਰਿਆੜ ਨੇ ਸਮੂਹ ਭਾਈਚਾਰੇ ਨੂੰ ਇਸ ਮੇਲੇ ’ਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਵੀ ਦਿੱਤਾ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















