ਨਵੀਂ ਦਿੱਲੀ - ਰੇਲਵੇ ਦੀ ਨੌਕਰੀ ਮੁੜ ਜੁਆਇਨ ਕਰਨ ਵਾਲੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਅਤੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਅੱਜ ਕਿਹਾ ਕਿ ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਵਿਨੇਸ਼ ਤੇ ਪੂਨੀਆ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਨੌਕਰੀ ਖੋਹਣ ਦਾ ਡਰ ਨਾ ਵਿਖਾਏ, ਕਿਉਂਕਿ ਜੇ ਨੌਕਰੀ ਇਨਸਾਫ਼ ਦੇ ਰਾਹ ’ਚ ਅੜਿੱਕਾ ਬਣਦੀ ਹੈ ਤਾਂ ਉਹ ਇਸ ਨੂੰ ਛੱਡਣ ਲਈ ਨਹੀਂ ਝਿਜਕਣਗੇ। ਦੋਵਾਂ ਪਹਿਲਵਾਨਾਂ ਨੇ ਟਵੀਟ ਕੀਤਾ ਕੀਤਾ ਕਿ ਉਨ੍ਹਾਂ ਦੇ ਤਗ਼ਮਿਆਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਉਨ੍ਹਾਂ ਦੀਆਂ ਨੌਕਰੀਆਂ ਮਗਰ ਪੈ ਗਏ ਹਨ। ਪਹਿਲਵਾਨਾਂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲੱਗੀਆਂ ਹਨ ਤੇ ਉਸ ਅੱਗੇ ਨੌਕਰੀ ਤਾਂ ਬਹੁਤ ਛੋਟੀ ਚੀਜ਼ ਹੈ।
ਪਹਿਲਵਾਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਸੰਘਰਸ਼ ਵਿੱਚ ਸ਼ਾਮਲ ਕੋਈ ਵੀ ਪਹਿਲਵਾਨ ਇਸ ਲੜਾਈ ਤੋਂ ਪਿੱਛੇ ਨਹੀਂ ਹਟਿਆ। ਉਨ੍ਹ੍ਵਾਂ ਸੰਘਰਸ਼ ਵਾਪਸ ਲੈਣ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਅੰਦੋਲਨ ਨੂੰ ‘ਸਾਬੋਤਾਜ’ ਕਰਨ ਦੀਆਂ ਕੋਸ਼ਿਸ਼ਾਂ ਹਨ। ਪੂਨੀਆ ਨੇ ਕਿਹਾ ਕਿ ਸਾਡੇ ਵੱੱਲੋਂ ਅੰਦੋਲਨ ਵਾਪਸ ਲਏ ਜਾਣ ਦੀਆਂ ਖ਼ਬਰਾਂ ‘ਅਫ਼ਵਾਹਾਂ’ ਹਨ ਅਤੇ ਇਕ ਮਹਿਲਾ ਪਹਿਲਵਾਨ ਵੱਲੋਂ ਐੱਫਆਈਆਰ ਵਾਪਸ ਲਏ ਜਾਣ ਦੀ ਖ਼ਬਰ ਵੀ ‘ਝੂਠੀ’ ਹੈ। ਸਾਕਸ਼ੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਲੰਘੀ ਰਾਤ ਹੋਈ ਗੱਲਬਾਤ ਨੂੰ ਸਧਾਰਣ ਗੱਲਬਾਤ ਦੱਸਦਿਆਂ ਕਿਹਾ ਕਿ ਮੁਲਜ਼ਮ(ਬ੍ਰਿਜ ਭੂਸ਼ਣ) ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨ ਆਪਣੇ ਸਟੈਂਡ ’ਤੇ ਕਾਇਮ ਹਨ। ਸਾਕਸ਼ੀ ਨੇ ਕਿਹਾ ਕਿ ਵਿਨੇਸ਼, ਬਜਰੰਗ ਤੇ ਉਹ ਇਸ ਲੜਾਈ ਵਿੱਚ ਇਕੱਠੇ ਹਨ ਤੇ ਇਨਸਾਫ਼ ਮਿਲਣ ਤੱਕ ਇਕਜੁੱਟ ਰਹਿਣਗੇ। ਦੱਸ ਦੇਈਏ ਕਿ ਬਜਰੰਗ, ਸਾਕਸ਼ੀ ਤੇ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਣੇ ਕੁਝ ਹੋਰ ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲੜਾਈ ਲੜ ਰਹੇ ਹਨ। ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਵਿੱਚੋਂ ਇਕ ਨਾਬਾਲਗ ਹੈ, ਨੇ ਬ੍ਰਿਜ ਭੂਸ਼ਣ ’ਤੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਹਾਲਾਂਕਿ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















