ਚੰਡੀਗੜ੍ਹ, - ਪੰਜਾਬ ਵਿੱਚ ਕਈ ਦਿਨਾਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਾਮੂਲੀ ਰਾਹਤ ਦਿਵਾਈ ਹੈ। ਬੀਤੀ ਰਾਤ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ ਜਿਸ ਕਰ ਕੇ ਕਈ ਥਾਵਾਂ ’ਤੇ ਪਾਣੀ ਭਰ ਗਿਆ। ਉੱਧਰ ਮੀਂਹ ਪੈਣ ਕਰ ਕੇ ਸੂਬੇ ਦਾ ਤਾਪਮਾਨ ਵੀ 6 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ ਹੈ। ਮੌਸਮ ਵਿਗਿਆਨੀਆਂ ਨੇ 2 ਅਗਸਤ ਨੂੰ ਵੀ ਪੰਜਾਬ ਵਿੱਚ ਕੁਝ ਥਾਵਾਂ ’ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 23.8 ਐੱਮ.ਐੱਮ, ਅੰਮ੍ਰਿਤਸਰ ਵਿੱਚ 101.2 ਐੱਮ.ਐੱਮ, ਲੁਧਿਆਣਾ ’ਚ 3.6 ਐੱਮ.ਐੱਮ, ਪਟਿਆਲਾ 31.6 ਐੱਮ.ਐੱਮ, ਪਠਾਨਕੋਟ 160.2 ਐੱਮ.ਐੱਮ, ਬਠਿੰਡਾ ਏਅਰਪੋਰਟ ’ਤੇ 91.8 ਐੱਮ.ਐੱਮ, ਬਠਿੰਡਾ ਸ਼ਹਿਰ ਵਿੱਚ 23.2 ਐੱਮ.ਐੱਮ, ਫਰੀਦਕੋਟ ਵਿੱਚ 47 ਐੱਮ.ਐੱਮ, ਗੁਰਦਾਸਪੁਰ ਵਿੱਚ 40.7 ਐੱਮ.ਐੱਮ, ਫਾਜ਼ਿਲਕਾ ਵਿੱਚ 25 ਐੱਮ.ਐੱਮ, ਫਿਰੋਜ਼ਪੁਰ ਵਿੱਚ 11 ਐੱਮ.ਐੱਮ, ਰੋਪੜ ’ਚ 6 ਐੱਮ.ਐੱਮ ਅਤੇ ਹੋਰ ਕਈ ਥਾਵਾਂ ’ਤੇ ਮੀਂਹ ਪਿਆ ਹੈ। ਇਸੇ ਦੌਰਾਨ ਸੂਬੇ ਦਾ ਲੁਧਿਆਣਾ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਚੰਡੀਗੜ੍ਹ ਦਾ ਤਾਪਮਾਨ ’ਚ 32.6, ਅੰਮ੍ਰਿਤਸਰ ਦਾ 29.6, ਲੁਧਿਆਣਾ ’ਚ 32.8, ਪਟਿਆਲਾ ’ਚ 32, ਪਠਾਨਕੋਟ ’ਚ 33, ਬਠਿੰਡਾ ਏਅਰਪੋਰਟ ’ਚ 29.3, ਗੁਰਦਾਸਪੁਰ ’ਚ 30.5, ਨਵਾਂ ਸ਼ਹਿਰ ’ਚ 30.7, ਬਰਨਾਲਾ ’ਚ 29.6, ਫਰੀਦਕੋਟ ’ਚ 27.9, ਫਤਿਹਗੜ੍ਹ ਸਾਹਿਬ ’ਚ 31.8, ਫਾਜ਼ਿਲਕਾ ’ਚ 27.9, ਫਿਰੋਜ਼ਪੁਰ ’ਚ 27.7, ਜਲੰਧਰ ’ਚ 30.5, ਮੁਹਾਲੀ ’ਚ 32.6 ਅਤੇ ਰੋਪੜ ਵਿੱਚ 32.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ।

.jpg)
.jpg)
.jpg)
.jpg)


















.jpg)































.jpg)


























.jpg)

.jpg)



















