ਲੁਧਿਆਣਾ,(ਪੰਜਾਬੀ ਰਾਈਟਰ )- ਜਮਾਲਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ’ਚ ਪੜ੍ਹਦੇ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਅੱਜ ਅਧਿਆਪਿਕਾ ਕਮਲਜੀਤ ਕੌਰ ’ਤੇ ਬੱਚਿਆਂ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਉਧਰ ਕਮਲਜੀਤ ਨੇ ਇਹ ਦੋਸ਼ ਪੂਰੀ ਤਰ੍ਹਾਂ ਰੱਦ ਕਰ ਦਿੱਤੇ ਹਨ। ਸਕੂਲ ਦੇ ਬਾਹਰ ਹੰਗਾਮਾ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਪੁਲੀਸ ਕਲੋਨੀ ਕੋਲ ਆਵਾਜਾਈ ਠੱਪ ਕਰ ਦਿੱਤੀ। ਮਾਹੌਲ ਵਿਗੜਦਾ ਦੇਖ ਥਾਣਾ ਜਮਲਾਪੁਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਦਾ ਮਸਲਾ ਹੱਲ ਕਰਨਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰਕ ਮੈਂਬਰ ਸੜਕ ਜਾਮ ਕਰਨ ਤੋਂ ਪਿੱਛੇ ਹਟ ਗਏ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਹਰ ਵੀਰਵਾਰ ਸਵੇਰੇ ਅਧਿਆਪਕਾ ਬੱਚਿਆਂ ਨੂੰ ਬਿਨਾਂ ਕਾਰਨ ਕੁੱਟਦੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਕਿਤਾਬ ਲੈ ਕੇ ਪੜ੍ਹਦੇ ਹੁੰਦੇ ਹਨ ਕਿ ਅਚਾਨਕ ਅਧਿਆਪਕਾ ਡੰਡਾ ਚੁੱਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀ ਹੈ। ਬੱਚੇ ਹਰ ਵੀਰਵਾਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਹਨ। ਇਸ ਵਾਰ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਤਾਂ ਉਨ੍ਹਾਂ ਇਕੱਠੇ ਹੋ ਕੇ ਸਕੂਲ ਜਾਣ ਦਾ ਫ਼ੈਸਲਾ ਲਿਆ। ਅਧਿਆਪਕ ਕਮਲਜੀਤ ਨੇ ਕਿਹਾ ਕਿ ਉਹ ਜਮਾਤ ’ਚ ਪੜ੍ਹਾ ਰਹੀ ਸੀ ਤਾਂ ਬੱਚੇ ਇੱਕ ਸ਼ਬਦ ਨੂੰ ਗਾਲ੍ਹਾਂ ਵਾਂਗ ਬੋਲ ਰਹੇ ਸਨ, ਇਸ ਕਾਰਨ ਉਨ੍ਹਾਂ ਬੱਚਿਆਂ ਨੂੰ ਝਿੜਕਿਆ ਸੀ। ਕਮਲਜੀਤ ਨੇ ਕਿਹਾ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਹੈ।
ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਸਕਦੀ ਹੈ ਅਧਿਆਪਕਾ:
ਸਿੱਖਿਆ ਵਿਭਾਗ ਦੀ ਡੀਓ ਐਲੀਮੈਂਟਰੀ ਰਵਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਨਾਲ ਕੁੱਟਮਾਰ ਕਰਨਾ ਗਲਤ ਹੈ। ਵਿਭਾਗ ਨੂੰ ਅਧਿਆਪਕ ਦਾ ਮੈਡੀਕਲ ਕਰਵਾਉਣ ਬਾਰੇ ਲਿਖਿਆ ਜਾਵੇਗਾ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਸਕਦੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਧਿਆਪਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
.jpg)
.jpg)

.jpg)
.jpg)



















.jpg)






























.jpg)


























.jpg)

.jpg)



















