ਨਵੀਂ ਦਿੱਲੀ, 31 ਮਈ - ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਇੱਥੇ ਕੰਬੋਡੀਆ ਦੇ ਰਾਜਾ ਨੋਰੋਦਮ ਸਿਹਾਮੋਨੀ ਨਾਲ ਸਮਰੱਥਾ ਉਸਾਰੀ, ਰੱਖਿਆ ਅਤੇ ਸੰਸਦੀ ਸਹਿਯੋਗ ਵਰਗੇ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਜਾ ਸਿਹਾਮੋਨੀ ਦਾ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦਾ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕਰਨ ਲਈ ਮੌਜੂਦ ਸਨ।
ਮੋਦੀ ਨੇ ਬਾਅਦ ਵਿੱਚ ਟਵੀਟ ਕੀਤਾ, ‘‘ਕੰਬੋਡੀਆ ਦੇ ਰਾਜਾ ਐੱਚਐੱਮ ਨੋਰੋਦਮ ਸਿਹਾਮੋਨੀ ਦਾ ਸਵਾਗਤ ਕਰ ਕੇ ਖੁਸ਼ੀ ਹੋਈ। ਸਾਡੇ ਦੇਸ਼ ਡੂੰਘੇ ਇਤਿਹਾਸਕ ਤੇ ਸਭਿਆਚਾਰਕ ਰਿਸ਼ਤੇ ਸਾਂਝੇ ਕਰਦੇ ਹਨ ਅਤੇ ਅਸੀਂ ਆਪਣੀ ਦੋਸਤੀ ਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਹਾਂ। ਉਨ੍ਹਾਂ ਦੀ ਯਾਤਰਾ ਭਾਰਤ-ਕੰਬੋਡੀਆ ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖੇ।’’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਰਾਜਾ ਸਿਹਾਮੋਨੀ ਨਾਲ ਗੱਲਬਾਤ ਕਰਨਾ ਉਨ੍ਹਾਂ ਲਈ ਸਨਮਾਨ ਵਾਲੀ ਗੱਲ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਰਾਸ਼ਟਰਪਤੀ ਧਨਖੜ ਤੇ ਕੰਬੋਡੀਆ ਦੇ ਰਾਜਾ ਦਰਮਿਆਨ ਦੁਵੱਲੇ ਸਬੰਧਾਂ ਦੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ ਜਿਸ ਵਿੱਚ ਸਮਰੱਥਾ ਉਸਾਰੀ, ਭਵਨ ਨਿਰਮਾਣ ਕਲਾ ਦੀ ਸੰਭਾਲ, ਰੱਖਿਆ, ਖਣਨ ਤੇ ਸੰਸਦੀ ਸਹਿਯੋਗ ਸ਼ਾਮਲ ਸਨ। ਉਪ ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਵੱਖਰੇ ਟਵੀਟ ਵਿੱਚ ਕਿਹਾ ਗਿਆ ਕਿ ਸ੍ਰੀ ਧਨਖੜ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣੀ ਕੰਬੋਡਿਆਈ ਯਾਤਰਾ ਦੌਰਾਨ ਹੋਏ ਨਿੱਘੇ ਸਵਾਗਤ ਅਤੇ ਵਧੀਆ ਗੱਲਬਾਤ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਕੰਬੋਡੀਆ ਦੇ ਰਾਜੇ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਕੰਬੋਡੀਆ ਦੇ ਰਾਜਾ ਨੋਰੋਦਮ ਸਿਹਾਮੋਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਆਗੂਆਂ ਨੇ ਦੁਵੱਲੇ ਹਿੱਤਾਂ ’ਤੇ ਵਿਚਾਰ-ਚਰਚਾ ਕੀਤੀ। ਸਿਹਾਮੋਨੀ ਪਹਿਲੀ ਵਾਰ ਭਾਰਤ ਦੇ ਦੌਰੇ ਉਤੇ ਆਏ ਹਨ। ਉਹ 31 ਮਈ ਤੱਕ ਇੱਥੇ ਰਹਿਣਗੇ। ਮੋਦੀ ਤੇ ਸਿਹਾਮੋਨੀ ਨੇ ਚਰਚਾ ਵਿਚ ਭਾਰਤ-ਕੰਬੋਡੀਆ ਦੇ ਸਭਿਅਤਾਵਾਂ ਨਾਲ ਜੁੜੇ ਗਹਿਰੇ ਰਿਸ਼ਤਿਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਭਿਆਚਾਰਕ ਸਬੰਧ ਰਹੇ ਹਨ। ਮੋਦੀ ਨੇ ਰਾਜਾ ਸਿਹਾਮੋਨੀ ਨੂੰ ਭਰੋਸਾ ਦਿੱਤਾ ਕਿ ਭਾਰਤ ਵੱਖ-ਵੱਖ ਖੇਤਰਾਂ ਵਿਚ ਕੰਬੋਡੀਆ ਨਾਲ ਰਿਸ਼ਤੇ ਮਜ਼ਬੂਤ ਕਰੇਗਾ। ਸਿਹਾਮੋਨੀ ਨੇ ਮੋਦੀ ਦਾ ਇਸ ਮੌਕੇ ਧੰਨਵਾਦ ਕੀਤਾ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















