ਹਿੰਡਨਬਰਗ ਦੇ ਦੋਸ਼ਾਂ ਕਾਰਨ ਕੇਂਦਰ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਈ: ਮਾਇਆਵਤੀ

ਹਿੰਡਨਬਰਗ ਦੇ ਦੋਸ਼ਾਂ ਕਾਰਨ ਕੇਂਦਰ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਈ: ਮਾਇਆਵਤੀ

ਲਖਨਊ,(ਪੰਜਾਬੀ ਰਾਈਟਰ)- ਬਸਪਾ ਮੁਖੀ ਮਾਇਆਵਤੀ ਨੇ ਕਿਹਾ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਰਿਸਰਚ ਦੇ ਦੋਸ਼ ਕੇਂਦਰ ਦੀ ਭਰੋਸੇਯੋਗਤਾ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਇਹ ਹੁਣ ਹੁਣ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਬਹਿਸ ਤੋਂ ਪਰੇ ਦੀ ਗੱਲ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਹੁਣ ਤੱਕ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੰਦਾ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਐਕਸ ’ਤੇ ਇਕ ਪੋਸਟ ‘ਚ ਕਿਹਾ, ‘‘ਪਹਿਲਾਂ ਅਡਾਨੀ ਸਮੂਹ ਅਤੇ ਹੁਣ ਸੇਬੀ ਮੁਖੀ ਨਾਲ ਸਬੰਧਤ ਹਿੰਡਨਬਰਗ ਰਿਪੋਰਟ ਫਿਰ ਤੋਂ ਸੁਰਖੀਆਂ ‘ਚ ਹੈ ਅਤੇ ਅਡਾਨੀ ਤੇ ਸੇਬੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਦੇ ਬਾਵਜੂਦ ਇਹ ਮੁੱਦਾ ਭਖ਼ਿਆ ਹੋਇਆ ਹੈ ਜੋ ਚਿੰਤਾ ਦਾ ਵਿਸ਼ਾ ਹੈ।’’