ਮੇਰੇ ਗਣੇਸ਼ ਪੂਜਨ ਵਿਚ ਭਾਗ ਲੈਣ ’ਤੇ ਕਾਂਗਰਸ ਅਤੇ ਉਸਦਾ ਇਕੋਸਿਸਟਮ ਭੜਕਿਆ ਹੋਇਆ ਹੈ: ਮੋਦੀ

ਮੇਰੇ ਗਣੇਸ਼ ਪੂਜਨ ਵਿਚ ਭਾਗ ਲੈਣ ’ਤੇ ਕਾਂਗਰਸ ਅਤੇ ਉਸਦਾ ਇਕੋਸਿਸਟਮ ਭੜਕਿਆ ਹੋਇਆ ਹੈ: ਮੋਦੀ

ਭੁਬਨੇਸ਼ਵਰ,(ਪੰਜਾਬੀ ਰਾਈਟਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਤਨਜ ਕਸਦਿਆਂ ਕਿਹਾ ਕਿ ਅੰਗਰੇਜ਼ਾਂ ਵਾਂਗ ਅੱਜ ਵੀ ਸਮਾਜ ਨੂੰ ਵੰਡਣ ਅਤੇ ਤੋੜਨ ’ਤੇ ਲੱਗੇ ਸੱਤਾ ਦੇ ਭੁੱਖੇ ਲੋਕਾਂ ਨੂੰ ਗਣੇਸ਼ ਪੂਜਾ ਤੋਂ ਪ੍ਰੇਸ਼ਾਨੀ ਹੋ ਰਹੀ ਹੈ। ਭੁਬਨੇਸ਼ਵਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਟਿੱਪਣੀ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਘਰ ਪਣੇਸ਼ ਪੂਜਾ ਲਈ ਜਾਣ ’ਤੇ ਵਿਰੋਧੀ ਧਿਰ ਵੱਲੋਂ ਕੀਤੀ ਆਲੋਚਨਾ ਤੋਂ ਬਾਅਦ ਆਈ ਹੈ। ਉਨ੍ਹਾਂ ਕਿਹਾ ਕਿ ਕਾਗਰਸ ਅਤੇ ਉਸਦੇ ਇਕੋਸਿਸਟਮ ਦੇ ਲੋਕ ਉਨ੍ਹਾਂ ’ਤੇ ਭੜਕੇ ਹੋਏ ਹਨ।

ਗਣੇਸ਼ ਵਿਸਰਜਨ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਲੋਕਾਂ ਨੂੰ ਉਨ੍ਹਾਂ ਚੁਣੌਤੀਆਂ ’ਤੇ ਵੀ ਧਿਆਨ ਦੇਣਾ ਹੈ ਜੋ ਉਨ੍ਹਾਂ ਦੇ ਦੇਸ਼ ਨੂੰ ਪਿੱਛੇ ਲੈਜਾਣ ’ਚ ਜੂਟੀਆਂ ਹਨ।