ਵਾਸ਼ਿੰਗਟਨ ਡੀ.ਸੀ. (ਐੱਸ.ਐੱਸ. ਮਣਕੂ) ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਮਨਾਸਸ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵਲੋਂ ਜੂਨ ’84 ਘੱਲੂਘਾਰੇ ਦੇ ਸਬੰਧ ਵਿਚ ਧਾਰਮਿਕ ਦੀਵਾਨ ਸਜਾਏ ਗਏ। ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਵਾਸ਼ਿੰਗਟਨ ਡੀ.ਸੀ ਮੈਟਰੋ ਪੁਲਿਟਨ ਏਰੀਆ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜੀਆਂ। ਸ਼ਾਮ 6 ਵਜੇ ਪੰਥ ਪ੍ਰਸਿੱਧ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦੇ ਜਥੇ ਨੇ ਬੈਰਾਗਮਈ ਕੀਰਤਨ ਅਰੰਭ ਕੀਤਾ ਜੋ ਰਾਤ 9 ਵਜੇ ਤੱਕ ਜਾਰੀ ਰਿਹਾ। ਸ਼ਬਦ ਕੀਰਤਨ ਦੌਰਾਨ ਸੰਗਤਾਂ ਭਾਵੁਕ ਹੋਈਆਂ ਕਿਉਂਕਿ ਜਿਥੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਕੀਰਤਨ ਗਾਇਨ ਕੀਤਾ ਉੱਥੇ ਉਹਨਾਂ ਆਪਣੇ ਵਿਚਾਰਾਂ ਵਿਚ ਜੂਨ ’84 ਘੱਲੂਘਾਰੇ ਦੇ ਦਰਦਨਾਕ ਦਿ੍ਰਸ਼ ਨੂੰ ਵੀ ਰੂਪਮਾਨ ਕੀਤਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁਣ ਕਲਮ ਦੀ ਲੜਾਈ ਦਾ ਸਮਾਂ ਹੈ ਸੋ ਸਿੱਖ ਸੰਗਤਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕਰਨ। ਇਸ ਮੌਕੇ ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਲੰਗਰ ਦੀ ਸੇਵਾ ਭਾਈ ਦਲਵੀਰ ਸਿੰਘ ਅਤੇ ਪਰਿਵਾਰ ਵਲੋਂ ਬਹੁਤ ਹੀ ਸ਼ਰਧਾ ਨਾਲ ਕੀਤੀ ਗਈ। ਪ੍ਰਬੰਧਕਾਂ ਵਲੋਂ ਦੱਸਿਆ ਗਿਆ ਕਿ ਜੂਨ 4 ਦਿਨ ਐਤਵਾਰ ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਜਿਸ ਲਈ 50 ਦਾਨੀ ਸੱਜਣ ਆਪਣਾ ਨਾਮ ਦਰਜ ਕਰਵਾ ਚੱੁਕੇ ਹਨ ਅਤੇ ਆਸ ਹੈ ਕਿ ਇਹ ਗਿਣਤੀ 100 ਤੋਂ ਵੱਧ ਹੋ ਜਾਵੇਗੀ। ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















