ਫਿਲਿਪ ਗਰੀਨ ਹੋਣਗੇ ਭਾਰਤ ’ਚ ਆਸਟਰੇਲੀਆ ਦੇ ਨਵੇਂ ਰਾਜਦੂਤ

ਫਿਲਿਪ ਗਰੀਨ ਹੋਣਗੇ ਭਾਰਤ ’ਚ ਆਸਟਰੇਲੀਆ ਦੇ ਨਵੇਂ ਰਾਜਦੂਤ

ਨਵੀਂ ਦਿੱਲੀ - ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਅੱਜ ਆਸਟਰੇਲੀਆ ਦੇ ਅਗਲੇ ਭਾਰਤੀ ਹਾਈ ਕਮਿਸ਼ਨਰ ਵਜੋਂ ਫਿਲਿਪ ਗਰੀਨ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਗਰੀਨ, ਜੋ ਜਰਮਨੀ ਲਈ ਆਸਟਰੇਲੀਆ ਦੇ  ਰਾਜਦੂਤ ਸਨ, ਬੈਰੀ ਓ’ਫੈਰਲ ਦੀ ਥਾਂ ਲੈਣਗੇ। ਵੌਂਗ ਨੇ ਗਰੀਨ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ,‘ਆਸਟਰੇਲੀਆ ਤੇ ਭਾਰਤ ਦੇ ਰਿਸ਼ਤੇ ਕਦੇ ਖ਼ਤਮ ਨਹੀਂ ਹੋਣਗੇ। ਇਨ੍ਹਾਂ ਦੋਵਾਂ ਮੁਲਕਾਂ ਦਾ ਦ੍ਰਿਸ਼ਟੀਕੋਣ, ਚੁਣੌਤੀਆਂ ਤੇ ਜਮਹੂਰੀਅਤ ਵਿਰਾਸਤ ਸਾਂਝੀ ਹੈ। ਵਿਦੇਸ਼ ਮੰਤਰੀ ਨੇ ਕਿਹਾ,‘ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ, ਜਿੱਥੇ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਂਦਾ ਹੈ, ਨੂੰ ਉਤਸ਼ਾਹਿਤ ਕਰਨ ਲਈ ਅਸੀਂ  ਵਿਆਪਕ ਰਣਨੀਤਕ ਭਾਈਵਾਲਾਂ ਅਤੇ ਕੁਆਡ ਭਾਈਵਾਲਾਂ ਵਜੋਂ ਇਕੱਠੇ ਕੰਮ ਕਰ ਰਹੇ ਹਾਂ। ਗਰੀਨ ਸਿੰਗਾਪੁਰ, ਦੱਖਣੀ ਅਫ਼ਰੀਕਾ ਤੇ ਕੀਨੀਆ ਵਿੱਚ ਆਸਟਰੇਲੀਆ ਦੇ    ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। -