ਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚੇ, ਪਰ ਫਸੇ ਲੋਕਾਂ ਨੂੰ ਲੱਭਣ ਵਿਚ ਅਸਮਰੱਥ

ਤਿਲੰਗਾਨਾ ਸੁਰੰਗ ਹਾਦਸਾ: ਬਚਾਅ ਕਰਮਚਾਰੀ ਹਾਦਸੇ ਵਾਲੀ ਥਾਂ ’ਤੇ ਪਹੁੰਚੇ, ਪਰ ਫਸੇ ਲੋਕਾਂ ਨੂੰ ਲੱਭਣ ਵਿਚ ਅਸਮਰੱਥ

ਨਾਗਰਕੁਰਨੂਲ,(ਪੰਜਾਬੀ ਰਾਈਟਰ)- ਅੰਸ਼ਕ ਤੌਰ ’ਤੇ ਢਹੀ ਐੱਸਐੱਲਬੀਸੀ ਸੁਰੰਗ ਵਿੱਚ ਪਿਛਲੇ ਪੰਜ ਦਿਨਾਂ ਤੋਂ ਫਸੇ ਅੱਠ ਵਿਅਕਤੀਆਂ ਨੂੰ ਬਚਾਉਣ ਵਿੱਚ ਲੱਗੀ ਮਾਹਿਰਾਂ ਦੀ ਇੱਕ ਟੀਮ ਸੁਰੰਗ ਦੇ ਅੰਤ ਤੱਕ ਪਹੁੰਚਣ ਅਤੇ ਵਾਪਸ ਪਰਤਣ ਵਿੱਚ ਕਾਮਯਾਬ ਰਹੀ। ਟੀਮਾਂ ਚਿੱਕੜ ਅਤੇ ਮਲਬੇ ਕਾਰਨ ਹੁਣ ਤੱਕ ਸੁਰੰਗ ਦੇ ਖਤਮ ਹੋਣ ਤੋਂ ਪਹਿਲਾਂ 50 ਮੀਟਰ ਤੱਕ ਸਕੀਆਂ ਸਨ।

ਨਾਗਰਕੁਰਨੂਲ ਦੇ ਪੁਲੀਸ ਸੁਪਰਡੈਂਟ ਵੈਭਵ ਗਾਇਕਵਾੜ ਨੇ ਪੀਟੀਆਈ ਨੂੰ ਦੱਸਿਆ ਕਿ, “ਇੱਕ ਦਿਨ ਪਹਿਲਾਂ ਉਹ 40 ਮੀਟਰ (ਸੁਰੰਗ ਦੇ ਅੰਤ ਤੋਂ ਪਹਿਲਾਂ) ਤੱਕ ਪਹੁੰਚਣ ਦੇ ਯੋਗ ਸਨ ਪਰ ਕੱਲ੍ਹ ਉਹ 40 ਮੀਟਰ ਤੋਂ ਪਾਰ ਕਰ ਗਏ। ਟੀਮ ਨੇ ਉਸ ਜਗ੍ਹਾ ’ਤੇ ਖੋਜ ਕੀਤੀ ਪਰ ਬੀਤੀ ਰਾਤ ਕੁਝ ਵੀ ਨਹੀਂ ਮਿਲਿਆ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਭੂ-ਵਿਗਿਆਨਕ ਸਰਵੇਖਣ ਟੀਮ ਜਿਸ ਨੇ ਨਮੂਨੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ, ਜਲ ਸੈਨਾ, NDRF, GSI ਅਤੇ ਹੋਰ ਏਜੰਸੀਆਂ ਦੇ ਚੋਟੀ ਦੇ ਮਾਹਰ ਬਚਾਅ ਕਾਰਜ ਵਿਚ ਅਣਥੱਕ ਯਤਨ ਕਰ ਰਹੇ ਹਨ।

ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਸਿੰਚਾਈ ਮੰਤਰੀ ਉੱਤਮ ਕੁਮਾਰ ਰੈੱਡੀ ਨੇ ਮਾਹਿਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸਭ ਤੋਂ ਗੁੰਝਲਦਾਰ ਅਤੇ ਔਖਾ ਸੁਰੰਗ ਰਾਹਤ ਕਾਰਜ ਹੈ, ਕਿਉਂਕਿ ਐਸਐਲਬੀਸੀ ਸੁਰੰਗ ਵਿੱਚ ਬਾਹਰ ਆਉਣ ਅਤੇ ਅੰਦਰ ਜਾਣ ਲਈ ਸਿਰਫ਼ ਇੱਕ ਹੀ ਰਸਤਾ ਹੈ। ਮੰਤਰੀ ਨੇ ਕਿਹਾ ਕਿ ਫਸੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ ਹਾਲਾਂਕਿ ਸੁਰੰਗ ਵਿੱਚ ਆਕਸੀਜਨ ਲਗਾਤਾਰ ਛੱਡੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਸੁਰੰਗ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਐਸਐਲਬੀਸੀ ਸੁਰੰਗ ਪ੍ਰੋਜੈਕਟ ’ਤੇ ਕੰਮ ਕਰ ਰਹੇ ਅੱਠ ਕਰਮਚਾਰੀ ਫਸ ਗਏ ਸਨ।