ਅਜਮੇਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਕੀਤੇ ਬਾਈਕਾਟ ਲਈ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਅੱਜ ਕਿਹਾ ਕਿ ਕਾਂਗਰਸ ਨੇ ਦੇਸ਼ ਦੀਆਂ ਭਾਵਨਾਵਾਂ ਤੇ 60 ਹਜ਼ਾਰ ਕਿਰਤੀਆਂ ਦੀ ਸਖ਼ਤ ਮਿਹਨਤ ਦਾ ‘ਨਿਰਾਦਰ’ ਕੀਤਾ ਹੈ। ਅਜਮੇਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਤਿੰਨ ਦਿਨ ਪਹਿਲਾਂ ਦੇਸ਼ ਨੂੰ ਨਵਾਂ ਸੰਸਦ ਭਵਨ ਮਿਲਿਆ ਹੈ। ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕੀ ਤੁਹਾਨੂੰ ਇਸ ’ਤੇ ਮਾਣ ਹੈ ਜਾਂ ਨਹੀਂ। ਕੀ ਤੁਸੀਂ ਭਾਰਤ ਦਾ ਮਾਣ-ਤਾਣ ਵਧਣ ’ਤੇ ਖ਼ੁਸ਼ੀ ਮਹਿਸੂਸ ਕਰਦੇ ਹੋ? ਕਾਂਗਰਸ ਤੇ ਕੁਝ ਹੋਰਨਾਂ ਪਾਰਟੀਆਂ ਨੇ ਇਸ ਮਸਲੇ ’ਤੇ ਵੀ ਸਿਆਸੀ ਦੂਸ਼ਣਬਾਜ਼ੀ ਨਹੀਂ ਛੱਡੀ।’’ਇਥੇ ਜੈਪੁਰ-ਅਜਮੇਰ ਰੋਡ ’ਤੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਮੋਦੀ ਨੇ ਪੁਸ਼ਕਰ ਦੇ ਬ੍ਰਹਮਾ ਮੰਦਰ ਵਿੱਚ ਮੱਥਾ ਵੀ ਟੇਕਿਆ।
ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਕੇ ਸਦੀਆਂ ’ਚ ਇਕ ਵਾਰ ਮਿਲਦੇ ਹਨ, ਪਰ ਕਾਂਗਰਸ ਨੇ ਇਸ ਨੂੰ ਵੀ ਆਪਣੇ ‘ਸੁਆਰਥੀ ਪ੍ਰਦਰਸ਼ਨ’ ਲਈ ਵਰਤਿਆ। ਉਨ੍ਹਾਂ ਕਿਹਾ, ‘‘ਸਮਾਗਮ ਦਾ ਬਾਈਕਾਟ ਕਰਨ ਵਾਲੀਆਂ ਧਿਰਾਂ ਨੇ 60 ਹਜ਼ਾਰ ਕਿਰਤੀਆਂ ਦੀ ਸਖ਼ਤ ਮਿਹਨਤ ਦੇ ਦੇਸ਼ ਦੀਆਂ ਭਾਵਨਾਵਾਂ ਦਾ ਨਿਰਾਦਰ ਕੀਤਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੇਸ਼ ਦੀ ਤਰੱਕੀ ਹਜ਼ਮ ਨਹੀਂ ਹੋ ਰਹੀ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ ਕਿ ਉਹ ਗੁੱਸੇ ਵਿੱਚ ਹਨ ਕਿਉਂਕਿ ‘ਗਰੀਬ ਦਾ ਪੁੱਤ’ ਉਨ੍ਹਾਂ ਨੂੰ ਉਹ ਸਭ ਕੁਝ ਦੀ ਇਜਾਜ਼ਤ ਨਹੀਂ ਦੇ ਰਿਹਾ, ਜੋ ਉਹ ਚਾਹੁੰਦੇ ਹਨ ਅਤੇ ‘ਉਨ੍ਹਾਂ ਦੇ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਬਾਰੇ ਸਵਾਲ ਉਠਾ ਰਿਹਾ ਹੈ।’’ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਗਰੀਬਾਂ ਨੂੰ ਸਹੂਲਤਾਂ ਤੋਂ ਵਿਹੂਣੇ ਰੱਖਿਆ।
ਪਿਛਲੀਆਂ ਸਰਕਾਰਾਂ ਨੂੰ ਭੰਡਣ ਲਈ ਟੂਲਕਿੱਟ ਵਰਤ ਰਹੇ ਹਨ ਮੋਦੀ: ਕਾਂਗਰਸ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਰਾਜਸਥਾਨ ਵਿੱਚ ਵੀ ਪਿਛਲੀ ਸਰਕਾਰਾਂ ਨੂੰ ਭੰਡਣ ਦੀ ਆਪਣੀ ‘ਟੂਲਕਿੱਟ’ ਵਰਤ ਰਹੇ ਹਨ। ਕਾਂਗਰਸ ਨੇ ਕਿਹਾ ਕਿ ਰਾਜਸਥਾਨ ਦੇ ਲੋਕ ਕਰਨਾਟਕ ਵਾਂਗ ਇਸ ਦਾ ਢੁੱਕਵਾਂ ਜਵਾਬ ਦੇਣਗੇ। ਪਾਰਟੀ ਤਰਜਮਾਨ ਪਵਨ ਖੇੜਾ ਨੇ ਕਿਹਾ, ‘‘ਦੇਸ਼ ਦਾ ਅਰਥਚਾਰਾ ਡਾਵਾਂਡੋਲ ਹੈ ਤੇ ਪ੍ਰਧਾਨ ਮੰਤਰੀ ਪਿਛਲੀਆਂ ਸਰਕਾਰਾਂ ਨੂੰ ਭੰਡਣ ਲਈ ਟੂਲਕਿੱਟ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਇਹ ਟੂਲਕਿੱਟ ਕਰਨਾਟਕ ਵਿੱਚ ਵੀ ਵਰਤੀ ਸੀ, ਜਿੱਥੇ ਲੋਕਾਂ ਨੇ ਢੁੱਕਵਾਂ ਜਵਾਬ ਦਿੱਤਾ ਸੀ।’’
.jpg)
.jpg)
.jpg)
.jpg)




















.jpg)






























.jpg)


























.jpg)

.jpg)



















