ਤਰਨਜੀਤ ਸਿੰਘ ਗਿੱਲ ਦੇ ਬੇਟੇ ਹਨੀ ਗਿੱਲ ਦੇ ਅਕਾਲ ਚਲਾਣੇ ਨੇ ਪੰਜਾਬੀ ਭਾਈਚਾਰੇ ਦੀਆਂ ਅੱਖਾਂ ’ਚ ਲਿਆਂਦੇ ਹੰਝੂ

ਤਰਨਜੀਤ ਸਿੰਘ ਗਿੱਲ ਦੇ ਬੇਟੇ ਹਨੀ ਗਿੱਲ ਦੇ ਅਕਾਲ ਚਲਾਣੇ ਨੇ ਪੰਜਾਬੀ ਭਾਈਚਾਰੇ ਦੀਆਂ ਅੱਖਾਂ ’ਚ ਲਿਆਂਦੇ ਹੰਝੂ

ਨਿਊਯਾਰਕ (ਪੰਜਾਬੀ ਰਾਈਟਰ) - ਪੰਜਾਬੀ ਭਾਈਚਾਰੇ ਨਾਲ ਇਹ ਖਬਰ ਸਾਂਝੀ ਕਰਦੇ ਹੋਏ ਬਹੁਤ ਹੀ ਦੁੱਖ ਮਹਿਸੂਸ ਕਰ ਰਹੇ ਹਾਂ ਕਿ ਬਹੁਤ ਅਮਰੀਕਾ ਦੇ ਸ਼ਹਿਰ ਫਲੋਰੀਡਾ ’ਚ ਵਸਦੇ ਨਿਮਰਤਾ ਵਾਲੇ ਉੱਘੇ ਪ੍ਰਵਾਸੀ ਤਰਨਜੀਤ ਸਿੰਘ ਗਿੱਲ ਦੇ ਨੌਜਵਾਨ ਸਪੁੱਤਰ ਹਨੀ ਗਿੱਲ ਦਾ ਦਿਹਾਂਤ ਹੋ ਗਿਆ। ਦੱਸਿਆ ਜਾਂਦਾ ਹੈ ਕਿ 26 ਸਾਲਾ ਹਨੀ ਗਿੱਲ ਦੀ ਭੇਦ ਭਰੇ ਹਾਲਾਤਾਂ ’ਚ ਦਰਿਆ ਵਿਚ ਡੱੁਬਣ ਕਾਰਨ ਮੌਤ ਹੋ ਗਈ। ਹਰਮਨਜੋਤ (ਹਨੀ) ਗਿੱਲ ਬਹੁਤ ਹੀ ਉੱਚ ਕੋਟੀ ਦਾ ਫੁੱਟਬਾਲ ਖਿਡਾਰੀ ਸੀ ਅਤੇ ਉਸਨੇ 25 ਮਈ ਨੂੰ ਇੰਗਲੈਂਡ ਦੇ ਇਕ ਫੁੱਟਬਾਲ ਦੇ ਕਲੱਬ ਦੇ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣੀ ਸੀ ਤੇ ਉਸੇ ਦਿਨ ਹੀ ਇਹ ਦਿਲ ਚੀਰਵੀਂ ਘਟਨਾ ਵਾਪਰ ਗਈ। ਹਨੀ ਗਿੱਲ ਦਾ ਪੰਜਾਬ ਦੇ ਮਾਲਵਾ ’ਚ ਪੈਂਦੇ ਪਾਇਲ ਦੇ ਪਿੰਡ ਜਰਗੜੀ ਨਾਲ ਹੈ। ਪੁਲਿਸ ਅਜੇ ਹਨੀ ਗਿੱਲ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪਰਿਵਾਰ ਮੈਂਬਰਾਂ ਅਨੁਸਾਰ ਹਨੀ ਗਿੱਲ ਦਾ ਸਸਕਾਰ ਅਮਰੀਕਾ ’ਚ ਹੋਵੇਗਾ। ਅਮਰੀਕੀ ਭਾਈਚਾਰੇ ’ਚ ਇਸ ਵੇਲੇ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਤਰਨਜੀਤ ਸਿੰਘ ਗਿੱਲ ਨਾਲ ਦਰਦ ਵੰਡਾ ਰਿਹਾ ਹੈ। ਦੱਸਣਯੋਗ ਹੈ ਕਿ ਤਰਨਜੀਤ ਸਿੰਘ ਗਿੱਲ ਸਵ. ਹਰਵਿੰਦਰ ਰਿਆੜ ਦੇ ਨਿੱਘੇ ਦੋਸਤ ਸਨ ਅਤੇ ਰਿਆੜ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਰਿਆੜ ਪਰਿਵਾਰ ਨਾਲ ਨਿੱਘੀ ਸਾਂਝ ਹੈ। ਅਸੀਂ ਪੰਜਾਬੀ ਰਾਈਟਰ ਵੀਕਲੀ ਵਲੋਂ ਇਸ ਦੱੁਖ ਦੀ ਘੜੀ ’ਚ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ।