ਨਵੀਂ ਦਿੱਲੀ, 8 ਜੂਨ - ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਕ ਤਕਨਾਲੋਜੀ ਅਤੇ ਨਾਜ਼ੁਕ ਤੇ ਉੱਭਰ ਰਹੀ ਤਕਨਾਲੋਜੀ ਬਾਰੇ ਭਾਰਤ-ਅਮਰੀਕਾ ਦੀ ਪਹਿਲ (ਆਈਸੀਈਟੀ) ਅਧੀਨ ਵਪਾਰਕ ਸਹਿਯੋਗ ਦੀ ਕਲਪਨਾ ਸਬੰਧੀ ਮੀਟਿੰਗ ਕੀਤੀ ਗਈ। ਰਣਨੀਤਕ ਤਕਨਾਲੋਜੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੀਟਿੰਗ ਦਾ ਮਕਸਦ 21 ਜੂਨ ਤੋਂ 24 ਜੂਨ ਤੱਕ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਇਸ ਫੇਰੀ ਦੌਰਾਨ ਵਿਚਾਰੇ ਜਾਣ ਵਾਲੇ ਮੁੱਦਿਆਂ ਬਾਰੇ ਚਰਚਾ ਕਰਨਾ ਸੀ। ਇਸ ਦੌਰਾਨ ਡੋਵਾਲ ਤੇ ਸੁਲੀਵਨ ਛੇ ਵਿਆਪਕ ਖੇਤਰਾਂ ’ਤੇ ਸਹਿਯੋਗ ਲਈ ਰਾਜ਼ੀ ਹੋਏ, ਜਿਨ੍ਹਾਂ ਵਿੱਚ ਨਵੀਨਤਾ ਈਕੋਸਿਸਟਮ ਦੀ ਮਜ਼ਬੂਤੀ, ਰੱਖਿਆ ਖੇਤਰ ’ਚ ਹੋਈਆਂ ਖੋਜਾਂ ਤੇ ਤਕਨੀਕੀ ਸਹਿਯੋਗ, ਸੈਮੀਕੰਡਕਟਰਜ਼ ਦੀ ਸਪਲਾਈ ਚੇਨ ਨੂੰ ਲਚਕੀਲੀ ਬਣਾਉਣ ਤੋਂ ਇਲਾਵਾ ਪੁਲਾੜ, ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਤੇ ਗਣਿਤ ਪ੍ਰਤਿਭਾ ਅਤੇ ਅਗਲੀ ਪੀੜ੍ਹੀ ਦੇ ਦੂਰਸੰਚਾਰ ਯੰਤਰ ਸ਼ਾਮਲ ਹਨ। ਭਾਰਤ ਤੇ ਅਮਰੀਕਾ ਵਿਚਾਲੇ ਰਣਨੀਤਕ ਵਪਾਰ ਸਬੰਧੀ ਗੱਲਬਾਤ ਮੰਗਲਵਾਰ ਨੂੰ ਹੋਈ, ਜਿਸ ਦੀ ਪ੍ਰਧਾਨਗੀ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕੀਤੀ। ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਣਜ ਵਿਭਾਗ ਵਿੱਚ ਸਨਅਤ ਤੇ ਸੁਰੱਖਿਆ ਲਈ ਅੰਡਰ ਸੈਕਟਰੀ ਐਲਨ ਐਸਟੀਵੇਜ਼ ਤੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਸਿਆਸੀ ਮਾਮਲਿਆਂ ਬਾਰੇ ਅੰਡਰ ਸੈਕਟਰੀ ਵਿਕਟੋਰੀਆ ਨੂਲੈਂਡ ਨੇ ਕੀਤੀ। ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਨੇ ਇਕ ਬਿਆਨ ਰਾਹੀਂ ਕਿਹਾ, ‘‘ਇਹ ਗੱਲਬਾਤ ਰਣਨੀਤਕ ਤਕਨਾਲੋਜੀ ਅਤੇ ਆਈਸੀਈਟੀ ਅਧੀਨ ਕਾਰੋਬਾਰੀ ਸਹਿਯੋਗ ਦੀ ਕਲਪਨਾ ਨੂੰ ਅੱਗੇ ਲੈ ਕੇ ਜਾਣ ਦੀ ਇਕ ਪ੍ਰਮੁੱਖ ਪ੍ਰਕਿਰਿਆ ਹੈ। ਭਾਰਤ-ਅਮਰੀਕਾ ਵਿਚਾਲੇ ਰਣਨੀਤਕ ਵਪਾਰ ਸਬੰਧੀ ਗੱਲਬਾਤ ਨਾਜ਼ੁਕ ਖੇਤਰਾਂ ਜਿਵੇਂ ਕਿ ਸੈਮੀਕੰਡਕਟਰਜ਼, ਪੁਲਾੜ, ਟੈਲੀਕਾਮ, ਰੱਖਿਆ, ਬਾਇਓ ਤਕਨਾਲੋਜੀ ਆਦਿ ਵਿੱਚ ਵਿਕਾਸ ਤੇ ਤਕਨਾਲੋਜੀ ਦੇ ਲੈਣ-ਦੇਣ ’ਚ ਸਹਿਯੋਗ ਕਰਨ ’ਤੇ ਕੇਂਦਰਿਤ ਸੀ।
.jpg)
.jpg)
.jpg)
.jpg)




















.jpg)






























.jpg)


























.jpg)

.jpg)



















