ਜਨਮ, ਮੌਤ ਦੇ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਲਈ ਬਿੱਲ ਲਿਆਵੇਗੀ ਸਰਕਾਰ: ਸ਼ਾਹ

ਜਨਮ, ਮੌਤ ਦੇ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਲਈ ਬਿੱਲ ਲਿਆਵੇਗੀ ਸਰਕਾਰ: ਸ਼ਾਹ

ਨਵੀਂ ਦਿੱਲੀ, 23 ਮਈ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਸੰਸਦ ਵਿੱਚ ਜਨਮ ਤੇ ਮੌਤ ਸਬੰਧੀ ਅੰਕੜਿਆਂ ਨੂੰ ਵੋਟਰ ਸੂਚੀ ਨਾਲ ਜੋੜਨ ਅਤੇ ਸਮੁੱਚੀ ਵਿਕਾਸ ਪ੍ਰਕਿਰਿਆ ਸਬੰਧੀ ਇਕ ਬਿੱਲ ਲੈ ਕੇ ਆਉਣ ਦੀ ਯੋਜਨਾ ਬਣਾ ਰਹੀ ਹੈ। ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ‘ਜਨਗਣਨਾ ਭਵਨ’ ਦਾ ਉਦਘਾਟਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਜਨਗਣਨਾ ਇਕ ਅਜਿਹੀ ਪ੍ਰਕਿਰਿਆ ਹੈ ਜੋ ਕਿ ਵਿਕਾਸ ਦੇ ਏਜੰਡੇ ਦਾ ਆਧਾਰ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ, ਸੰਪੂਰਨ ਤੇ ਸਹੀ ਜਨਗਣਨਾ ਅੰਕੜੇ ਦੇ ਬਹੁਉਦੇਸ਼ੀ ਲਾਭ ਹੋਣਗੇ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਕੀਤੀ ਗਈ ਯੋਜਨਾਬੰਦੀ ਨਾਲ ਵਿਕਾਸ ਗਰੀਬਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾ ਸਕਦਾ ਹੈ।