ਗਿਲਜੀਆਂ ਭਰਾਵਾਂ ਨੇ ਆਪਣੇ ਮਾਤਾ ਪਿਤਾ ਸਵ. ਬੀਬੀ ਹਰਬੰਸ ਕੌਰ ਤੇ ਸਵ. ਸ੍ਰ. ਸ਼ਿੰਗਾਰਾ ਸਿੰਘ ਦੀ ਬਰਸੀ ਮਨਾਈ

ਗਿਲਜੀਆਂ ਭਰਾਵਾਂ ਨੇ ਆਪਣੇ ਮਾਤਾ ਪਿਤਾ ਸਵ. ਬੀਬੀ ਹਰਬੰਸ ਕੌਰ ਤੇ ਸਵ. ਸ੍ਰ. ਸ਼ਿੰਗਾਰਾ ਸਿੰਘ ਦੀ ਬਰਸੀ ਮਨਾਈ

ਨਿਊਯਾਰਕ (ਬਲਦੇਵ ਸਿੰਘ ਬੀ.ਜੇ.) - ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੇ ਸਾਬਕਾ ਪ੍ਰਧਾਨਾ ਗਿਲਜੀਆਂ ਭਰਾਵਾਂ ਪ੍ਰੀਤਮ ਸਿੰਘ ਗਿਲਜੀਆਂ ਅਤੇ ਬਲਦੇਵ ਸਿੰਘ ਗਿਲਜੀਆਂ ਨੇ ਆਪਣੇ ਮਾਤਾ ਪਿਤਾ ਸਵ. ਬੀਬੀ ਹਰਬੰਸ ਕੌਰ ਅਤੇ ਸਵ. ਸ੍ਰ. ਸ਼ਿੰਗਾਰਾ ਸਿੰਘ ਦੀ ਬਰਸੀ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੈਰਾਗਮਈ ਕੀਰਤਨ ਹੋਇਆ ਅਤੇ ਕਥਾ ਵਿਚਾਰਾਂ ਕੀਤੀਆਂ ਗਈਆਂ। ਇਸ ਸਮਾਗਮ ’ਚ ਗਿਲਜੀਆਂ ਪਰਿਵਾਰ ਦੇ ਰਿਸ਼ਤੇਦਾਰਾਂ, ਸੱਜਣਾਂ ਸਨੇਹੀਆਂ ਤੋਂ ਇਲਾਵਾ ਨਿਊਯਾਰਕ ਸਟੇਟ ਦੇ ਮੇਅਰ ਐਰਿਕ ਐਡਮਜ਼ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਗਿਲਜੀਆਂ ਭਰਾਵਾਂ ਦੇ ਮਾਤਾ ਪਿਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗਿਲਜੀਆਂ ਪਰਿਵਾਰ ਅਤੇ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਕਿਰਪਾਨ ਭੇਂਟ ਕਰ ਕੇ ਮਾਣ ਸਨਮਾਨ ਦਿੱਤਾ ਗਿਆ। ਸਮਾਗਮ ਦੀ ਸਮਾਪਤੀ ’ਤੇ ਬਲਦੇਵ ਸਿੰਘ ਗਿਲਜੀਆਂ ਅਤੇ ਪ੍ਰੀਤਮ ਸਿੰਘ ਗਿਲਜੀਆਂ ਵਲੋਂ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।