ਗਰਮੀ ਤੇ ਹੁੰਮਸ ਤੋਂ ਫਿਲਹਾਲ ਕੋਈ ਰਾਹਤ ਨਹੀਂ

ਗਰਮੀ ਤੇ ਹੁੰਮਸ ਤੋਂ ਫਿਲਹਾਲ ਕੋਈ ਰਾਹਤ ਨਹੀਂ

ਚੰਡੀਗੜ੍ਹ, - ਪੰਜਾਬ ਵਿੱਚ ਮੌਨਸੂਨ ਦੇ ਮੱਠਾ ਪੈਣ ਕਰਕੇ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਹੈ। ਇਹ ਹਾਲਾਤ ਅਗਲੇ 4-5 ਦਿਨ ਇਸੇ ਤਰ੍ਹਾਂ ਜਾਰੀ ਰਹਿਣਗੇ। ਸੂਬੇ ਵਿੱਚ ਅੱਜ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਉੱਧਰ, ਮੌਸਮ ਵਿਗਿਆਨੀਆਂ ਨੇ 17 ਤੇ 18 ਜੁਲਾਈ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਪਰ ਸੂਬੇ ਵਿੱਚ ਵਾਧੂ ਇਲਾਕੇ ਖੁਸ਼ਕ ਰਹਿਣਗੇ ਜਿੱਥੇ ਗਰਮੀ ਹੋਰ ਵਧ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਸੂਬੇ ਵਿੱਚ 20 ਜੁਲਾਈ ਮਗਰੋਂ ਮੌਨਸੂਨ ਦਾ ਮਿਜ਼ਾਜ ਬਦਲੇਗਾ, ਉਸ ਤੋਂ ਬਾਅਦ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਗਰਮੀ ਵਧਣ ਕਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕ ਆਮ ਨਾਲੋਂ ਘੱਟ ਹੀ ਘਰੋਂ ਬਾਹਰ ਨਿਕਲ ਰਹੇ ਹਨ। ਦੂਜੇ ਪਾਸੇ, ਝੋਨੇ ਦੀ ਲੁਆਈ ਕਰ ਚੁੱਕੇ ਕਿਸਾਨਾਂ ਨੂੰ ਵੀ ਖੇਤ ਵਿੱਚ ਪਾਣੀ ਦੇਣ ਲਈ ਧਰਤੀ ਹੇਠਲੇ ਪਾਣੀ ਤੇ ਨਹਿਰੀ ਪਾਣੀ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਪਠਾਨਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 37.4 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 37.7, ਲੁਧਿਆਣਾ ਤੇ ਪਟਿਆਲਾ ਵਿੱਚ 36.6, ਬਠਿੰਡਾ ਵਿੱਚ 38.4, ਫਰੀਦਕੋਟ ਵਿੱਚ 37, ਗੁਰਦਾਸਪੁਰ ਵਿੱਚ 36.5, ਬਰਨਾਲਾ ਵਿੱਚ 37, ਫ਼ਤਹਿਗੜ੍ਹ ਸਾਹਿਬ ਵਿੱਚ 36.6, ਫਿਰੋਜ਼ਪੁਰ ਵਿੱਚ 37.2, ਜਲੰਧਰ ਵਿੱਚ 36.9, ਮੋਗਾ ਵਿੱਚ 37.8, ਮੁਹਾਲੀ ਵਿੱਚ 37.5, ਰੋਪੜ ਵਿੱਚ 36.7 ਅਤੇ ਨਵਾਂ ਸ਼ਹਿਰ ਵਿੱਚ 35.8