ਗੋਂਡਾ, 30 ਅਪਰੈਲ - ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ ਪਰ ਉਹ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵੇਗਾ। ਉੱਤਰ ਪ੍ਰਦੇਸ਼ ਦੇ ਗੋਂਡਾ ਸ਼ਹਿਰ ਦੇ ਬਿਸ਼ਨੋਹਾਰਪੁਰ ’ਚ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਸ਼ਤੀ ਫੈਡਰੇਸ਼ਨ ਮੁਖੀ ਨੇ ਕਿਹਾ,‘‘ਮੈਂ ਬਿਲਕੁਲ ਬੇਕਸੂਰ ਹਾਂ ਅਤੇ ਮੈਨੂੰ ਸੁਪਰੀਮ ਕੋਰਟ ਤੇ ਦਿੱਲੀ ਪੁਲੀਸ ਉਪਰ ਪੂਰਾ ਵਿਸ਼ਵਾਸ ਹੈ। ਮੈਂ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ।’’ ਉਸ ਨੇ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਉਹ ਅਪਰਾਧੀ ਵਜੋਂ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਵੇਗਾ। ਉਸ ਨੇ ਕਿਹਾ ਕਿ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਰਥ ਹੈ ਕਿ ਮੈਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਪਹਿਲਵਾਨਾਂ ਨਾਲ ਮੁਲਾਕਾਤ ਦਾ ਨੋਟਿਸ ਲੈਂਦਿਆਂ ਕਿਹਾ ਕਿ ਅੱਜ ਸਾਰਿਆਂ ਨੇ ਦੇਖ ਲਿਆ ਹੈ ਕਿ ਕੌਣ ਇਸ ਵਿਵਾਦ ਪਿੱਛੇ ਹੈ। ‘ਮੈਂ ਤਾਂ ਸ਼ੁਰੂ ਤੋਂ ਹੀ ਆਖ ਰਿਹਾ ਹਾਂ ਕਿ ਇਕ ਕਾਰੋਬਾਰੀ ਅਤੇ ਕਾਂਗਰਸ ਦਾ ਇਸ ਅੰਦੋਲਨ ਪਿੱਛੇ ਹੱਥ ਹੈ। ਉਹ ਮੇਰੇ ਤੋਂ ਪ੍ਰੇਸ਼ਾਨ ਹਨ।’ ਉਸ ਨੇ ਸਵਾਲ ਕੀਤਾ ਕਿ ਐੱਫਆਈਆਰ ਦਰਜ ਹੋਣ ਮਗਰੋਂ ਵੀ ਪਹਿਲਵਾਨ ਧਰਨੇ ’ਤੇ ਕਿਉਂ ਬੈਠੇ ਹੋਏ ਹਨ। ਪਹਿਲਵਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ ਹੈ, ਉਹ ਧਰਨੇ ਤੋਂ ਨਹੀਂ ਉਠਣਗੇ। ਬ੍ਰਿਜ ਭੂਸ਼ਣ ਨੇ ਦਾਅਵਾ ਕੀਤਾ ਕਿ ਇਹ ਖਿਡਾਰੀਆਂ ਦਾ ਨਹੀਂ ਸਗੋਂ ‘ਸਾਜ਼ਿਸ਼ਘਾੜਿਆਂ’ ਦਾ ਪ੍ਰਦਰਸ਼ਨ ਹੈ। ਉਸ ਨੇ ਕਿਹਾ ਕਿ ਪਹਿਲਵਾਨਾਂ ਨੇ ਜਾਂਚ ਰਿਪੋਰਟ ਜਨਤਕ ਹੋਣ ਦੀ ਉਡੀਕ ਤੱਕ ਨਹੀਂ ਕੀਤੀ ਅਤੇ ਉਹ ਸੁਪਰੀਮ ਕੋਰਟ ਚਲੇ ਗਏ। ਪਹਿਲਵਾਨਾਂ ਨੇ ਪਿਛਲੇ ਚਾਰ ਮਹੀਨਿਆਂ ਦੌਰਾਨ ਖੇਡ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਮੁਲਜ਼ਮ ਦਾ ਕੋਈ ਦੀਨ-ਇਮਾਨ ਨਹੀਂ: ਸਿੱਬਲ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਵਰ੍ਹਦਿਆਂ ਕਿਹਾ ਕਿ ਮੁਲਜ਼ਮ ਦਾ ਕੋਈ ਦੀਨ-ਇਮਾਨ ਨਜ਼ਰ ਨਹੀਂ ਆਉਂਦਾ ਹੈ। ਸੀਨੀਅਰ ਵਕੀਲ ਸਿੱਬਲ ਸੁਪਰੀਮ ਕੋਰਟ ’ਚ ਪਹਿਲਵਾਨਾਂ ਦੀ ਪੈਰਵੀ ਕਰ ਰਹੇ ਹਨ। ਸਿੱਬਲ ਨੇ ਟਵੀਟ ਕਰਕੇ ਕਿਹਾ ਕਿ ਭਾਵੇਂ ਧਰਨੇ ਵਾਲੀ ਥਾਂ ਦੀ ਬਿਜਲੀ ਅਤੇ ਪਾਣੀ ਕੱਟ ਦੇਵੋ ਪਰ ਪਹਿਲਵਾਨ ਡੱਟ ਕੇ ਮੁਕਾਬਲਾ ਕਰਨਗੇ ਅਤੇ ਸਫ਼ਲ ਹੋਣਗੇ ਜਦਕਿ ਮੁਲਜ਼ਮ ਦਾ ਕੋਈ ਦੀਨ-ਇਮਾਨ ਹੀ ਨਹੀਂ ਹੈ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















