ਨਿਊਯਾਰਕ (ਪੰਜਾਬੀ ਰਾਈਟਰ) - ਪਾਲਾ ਜਲਾਲਪੁਰੀਆ ਦੁਆਬਾ ਖੇਤਰ ਦੇ ਜ਼ਿਲ੍ਹਾ ਜਲੰਧਰ ਦਾ ਉਹ ਖਿਡਾਰੀ ਹੈ ਜਿਸ ਨੇ ਕਬੱਡੀ ਦੇ ਖੇਤਰ ਵਿਚ ਵੱਖਰੀਆਂ ਪੈੜ੍ਹਾਂ ਪਾਈਆਂ ਹਨ। ਪਾਲਾ ਜਲਾਲਪੁਰੀਆ ਨੇ ਜਾਫ਼ੀ ਵਜੋਂ ਖੇਡਦਿਆਂ ਦੁਨੀਆਂ ਦੇ ਹਰ ਇਕ ਰੇਡਰ ਨੂੰ ਰੋਕ ਕੇ ਆਪਣੀ ਖੇਡ ਕਲਾ ਦਾ ਲੋਹਾ ਮਨਾਵਾਇਆ ਹੈ ਅਤੇ ਇਸ ਵਕਤ ਪੂਰੀ ਦੁਨੀਆਂ ਵਿਚ ਉਸਦੀ ਤੂਤੀ ਬੋਲਦੀ ਹੈ। ਕਬੱਡੀ ਜਗਤ ਦੇ ਅਜੇਤੂ ਕਹਾਉਣ ਵਾਲੇ ਮੈਕਸੀਕਨ ਮੂਲ ਦੇ ਖਿਡਾਰੀ ਜੈਰੋ ਚਾਵੇਜ਼ ਨੂੰ ਵੀ ਪਾਲੇ ਨੇ ਹਿੱਕ ਦੇ ਜ਼ੋਰ ਨਾਲ ਰੋਕ ਕੇ ਇਤਿਹਾਸ ਸਿਰਜਿਆ ਹੈ। ਉਹ ਇਨੀਂ ਦਿਨੀਂ ਅਮਰੀਕਾ ਆਇਆ ਹੋਇਆ ਹੈ। ਉਸਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਉਸਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਹੀ ਸਿੱਖ ਕਲਚਰਲ ਸੁਸਾਇਟੀ ਵਲੋਂ ਪਾਲਾ ਜਲਾਲਪੁਰੀਆ ਨੂੰ ਗੁਰੂ ਕੀ ਬਖਸ਼ਿਸ਼ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















