ਮੋਗਾ, - ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਵੱਲੋਂ ਕਿਸਾਨ ਤੇ ਲੋਕ ਲਹਿਰ ’ਚ ਔਰਤਾਂ ਦੀ ਭੂਮਿਕਾ ਬਾਰੇ ਸੂਬਾ ਪੱਧਰੀ ਕਨਵੈਨਸ਼ਨ ਕਰਵਾਈ ਗਈ। ਇਸ ਮੌਕੇ ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਔਰਤਾਂ ਸਮਾਜ ਵਿੱਚ ਦੂਸਰੇ ਦਰਜੇ ਦੀਆਂ ਨਾਗਰਿਕ ਹਨ। ਕਰਜ਼ੇ ਤੇ ਗਰੀਬੀ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਔਰਤਾਂ ਜਿੱਥੇ ਵਿਧਵਾ ਹੋਣ ਦਾ ਸੰਤਾਪ ਭੋਗਦੀਆਂ ਹਨ, ਉੱਥੇ ਘਰ ’ਚੋਂ ਕਮਾਊ ਮਰਦ ਦੇ ਤੁਰ ਜਾਣ ’ਤੇ ਕਰਜ਼ੇ ਦੀ ਪੰਡ ਸਿਰ ਖੜ੍ਹੀ ਹੋਣ ਦੇ ਬਾਵਜੂਦ ਘਰ ਦੀ ਸਮੁੱਚੀ ਜ਼ਿੰਮੇਵਾਰੀ ਵੀ ਉਨ੍ਹਾਂ ਸਿਰ ਆ ਪੈਂਦੀ ਹੈ। ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਕਿਸਾਨ ਔਰਤਾਂ ਸਭ ਤੋਂ ਭੈੜੀ ਤੇ ਬਹੁਪਰਤੀ ਮਾਰ ਹੰਢਾਅ ਰਹੀਆਂ ਹਨ। ਉਹ ਕਿਸਾਨ ਪਰਿਵਾਰ ਦਾ ਅੰਗ ਹੋਣ ਕਾਰਨ ਕਿਸਾਨੀ ’ਤੇ ਪੈ ਰਹੀ ਮਾਰ ਵੀ ਝੱਲਦੀਆਂ ਹਨ ਅਤੇ ਔਰਤ ਵਰਗ ਵਾਲੀਆਂ ਮੁਸੀਬਤਾਂ ਵੀ ਝੱਲਦੀਆਂ ਹਨ। ਇਸਤਰੀ ਆਗੂ ਅਮਨ ਦਿਓਲ ਨੇ ਕਿਹਾ ਕਿ ਹਰੇ ਇਨਕਲਾਬ ਦੇ ਸਾਮਰਾਜੀ ਖੇਤੀ ਮਾਡਲ ਨੇ ਖੇਤੀ ਵਿੱਚ ਵੀ ਔਰਤਾਂ ਦੀ ਸ਼ਮੂਲੀਅਤ ਘਟਾਈ ਹੈ, ਜਿਸ ਕਰ ਕੇ ਔਰਤਾਂ ਦੀ ਘਰਾਂ ਦੇ ਫ਼ੈਸਲਿਆਂ ਵਿੱਚ ਵੀ ਸ਼ਮੂਲੀਅਤ ਘਟੀ ਹੈ। ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਕਨਵੀਨਰ ਹਰਦੀਪ ਕੌਰ ਕੋਟਲਾ ਨੇ ਔਰਤਾਂ ਨੂੰ ਜਥੇਬੰਦ ਹੋ ਕੇ ਇਸ ਸਾਮਰਾਜੀ ਖੇਤੀ ਮਾਡਲ ਨੂੰ ਬਦਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਰੇ ਇਨਕਲਾਬ ਸਾਮਰਾਜੀ ਖੇਤੀ ਮਾਡਲ ਕਾਰਨ ਕਿਸਾਨੀ ਸਿਰ ਚੜ੍ਹੇ ਕਰਜ਼ੇ ਦੀ ਪੰਡ ਦਾ ਅਸਰ ਔਰਤਾਂ ’ਤੇ ਵੀ ਪੈ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ 100 ਕਿਸਾਨ ਪਿੱਛੇ ਅੱਠ ਕਿਸਾਨ ਔਰਤਾਂ ਖੁਦਕੁਸ਼ੀ ਕਰ ਰਹੀਆਂ ਹਨ ਪ੍ਰੰਤੂ ਔਰਤਾਂ ਨੂੰ ਕਿਸਾਨ ਨਾ ਮੰਨਣ ਕਰ ਕੇ ਉਨ੍ਹਾਂ ਦੀਆਂ ਖੁਦਕੁਸ਼ੀਆਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾਂਦਾ।

.jpg)
.jpg)
.jpg)
.jpg)



















.jpg)






























.jpg)


























.jpg)

.jpg)



















