ਨੂਰਪੁਰ ਬੇਦੀ, - ਕਲਵਾਂ ਮੌੜ ਤੋਂ ਨੰਗਲ ਜਾਣ ਵਾਲੀ ਸੜਕ ’ਤੇ ਪੈਂਦੀ ਐਲਗਰਾਂ ਸੁਆਂ ਨਦੀ ’ਤੇ ਬਣਾਇਆ ਗਿਆ ਆਰਜ਼ੀ ਪੁਲ ਵੀ ਨਦੀ ਵਿੱਚ ਆਏ ਹੜ੍ਹ ਕਾਰਨ ਰੁੜ੍ਹ ਗਿਆ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਦੇ ਖੇਤਰਾਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਗਿਆ ਹੈ। ਦੱਸਣਯੋਗ ਹੈ ਕਿ ਐਲਗਰਾਂ ਸੁਆਂ ਨਦੀ ਦਾ ਪੱਕਾ ਪੁਲ ਲੋਕ ਨਿਰਮਾਣ ਵਿਭਾਗ ਵੱਲੋਂ ਇੱਕ ਸਾਲ ਪਹਿਲਾਂ ਅਸੁਰੱਖਿਅਤ ਹੋਣ ਦਾ ਹਵਾਲਾ ਦਿੰਦਿਆਂ ਬੰਦ ਕਰ ਦਿੱਤਾ ਗਿਆ ਸੀ। ਇਸ ਦੀ ਥਾਂ ਬਣਾਇਆ ਆਰਜ਼ੀ ਪੁਲ ਵੀ ਕਈ ਵਾਰ ਰੁੜ੍ਹ ਚੁੱਕਿਆ ਹੈ। ਬਰਸਾਤ ਦੇ ਮੌਸਮ ਵਿੱਚ ਲੋਕ ਆਪਣੇ ਵਾਹਨਾਂ ਨੂੰ ਖਤਰੇ ਵਿੱਚ ਪਾ ਕੇ ਨਦੀ ਪਾਰ ਕਰ ਰਹੇ ਹਨ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਆਂ ਨਦੀ ਤੋਂ ਆਰਜ਼ੀ ਪੁਲ ਚੁੱਕਣ ਦੀਆਂ ਹਦਾਇਤਾਂ ਵੀ ਕੀਤੀਆਂ ਹਨ ਪਰ ਲੋਕ ਆਰਜ਼ੀ ਪੁਲ ਨੂੰ ਦੁਬਾਰਾ ਬਣਾ ਕੇ ਜਾਨ ਖਤਰੇ ਵਿੱਚ ਪਾ ਰਹੇ ਹਨ। ਸਬੰਧਤ ਵਿਭਾਗ ਦੇ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਇਸ ਪੱਕੇ ਪੁਲ ਦੀ ਮੁਰੰਮਤ ਲਈ ਕੋਈ ਬਜਟ ਨਹੀਂ ਹੈ। ਜਦੋਂ ਸਰਕਾਰ ਪੈਸਾ ਭੇਜੇਗੀ ਤਾਂ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਰਸਾਤ ਦੇ ਮੌਸਮ ਤੋਂ ਬਾਅਦ ਹੀ ਪੁਲ ਦੀ ਮੁਰੰਮਤ ਦਾ ਕੰਮ ਚੱਲਣ ਦੇ ਅਸਾਰ ਹਨ। ਆਰਜ਼ੀ ਪੁਲ ਦੇ ਰੁੜ੍ਹਨ ਨਾਲ ਨੰਗਲ ਵਿੱਚ ਸਰਕਾਰੀ ਆਈਟੀਆਈ ਸੰਸਥਾ, ਸਰਕਾਰੀ ਸ਼ਿਵਾਲਿਕ ਕਾਲਜ ਨੰਗਲ ਅਤੇ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸਾਂ ਦੇ ਸਾਰੇ ਰੂਟ ਬੰਦ ਹੋ ਗਏ ਹਨ, ਜੋ ਬਰਸਾਤ ਦਾ ਮੌਸਮ ਖਤਮ ਹੋਣ ਤੋਂ ਬਾਅਦ ਬਹਾਲ ਹੋਣਗੇ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















