ਵਾਸ਼ਿੰਗਟਨ, 28 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਚੀਨ ਬਾਰੇ ਅਮਰੀਕੀ ਸਦਨ ਦੀ ਇਕ ਤਾਕਤਵਰ ਚੋਣਵੀਂ ਕਮੇਟੀ ਨੇ ਭਾਰਤ ਨੂੰ ‘ਨਾਟੋ ਪਲੱਸ’ ਗੱਠਜੋੜ ਵਿਚ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਇਸ ਕਮੇਟੀ ਨੂੰ ‘ਚਾਈਨਾ ਕਮੇਟੀ’ ਵੀ ਕਿਹਾ ਜਾਂਦਾ ਹੈ। ‘ਨਾਟੋ ਪਲੱਸ 5’ ਫ਼ਿਲਹਾਲ ਇਕ ਅਜਿਹਾ ਸੁਰੱਖਿਆ ਪ੍ਰਬੰਧ ਹੈ ਜੋ ‘ਨਾਟੋ’ ਤੇ ਪੰਜ ਹੋਰ ਸਹਿਯੋਗੀ ਮੁਲਕਾਂ ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਇਜ਼ਰਾਈਲ ਤੇ ਦੱਖਣ ਕੋਰੀਆ ਨੂੰ ਇਕ ਮੰਚ ’ਤੇ ਇਕੱਠਾ ਕਰ ਰਿਹਾ ਹੈ ਤਾਂ ਕਿ ਆਲਮੀ ਪੱਧਰ ’ਤੇ ਰੱਖਿਆ ਤਾਲਮੇਲ ਨੂੰ ਮਜ਼ਬੂਤ ਕੀਤਾ ਜਾ ਸਕੇ। ਕਾਂਗਰੈਸ਼ਨਲ ਕਮੇਟੀ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਦਾ ਹਿੱਸਾ ਬਣਾਏ ਜਾਣ ਨਾਲ ਇਨ੍ਹਾਂ ਮੁਲਕਾਂ ਤੇ ਭਾਰਤ ਵਿਚਾਲੇ ਖ਼ੁਫ਼ੀਆ ਸੂਚਨਾਵਾਂ ਦਾ ਅਸੀਮਤ ਲੈਣ-ਦੇਣ ਹੋਵੇਗਾ ਤੇ ਭਾਰਤ ਬਿਨਾਂ ਜ਼ਿਆਦਾ ਦੇਰੀ ਤੋਂ ਆਧੁਨਿਕ ਫ਼ੌਜੀ ਤਕਨੀਕ ਤੱਕ ਪਹੁੰਚ ਬਣਾ ਸਕੇਗਾ। ਅਮਰੀਕਾ ਤੇ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਵਿਚਾਲੇ ਰਣਨੀਤਕ ਮੁਕਾਬਲੇ ’ਤੇ ਗਠਿਤ ਸਦਨ ਦੀ ਚੋਣਵੀਂ ਕਮੇਟੀ ਨੇ ਤਾਇਵਾਨ ਦੀ ਸਮਰੱਥਾ ਵਧਾਉਣ, ਤੇ ਨਾਟੋ ਪਲੱਸ ਵਿਚ ਭਾਰਤ ਨੂੰ ਸ਼ਾਮਲ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਕਮੇਟੀ ਦੀ ਅਗਵਾਈ ਮਾਈਕ ਗੈਲਾਗਰ ਕਰ ਰਹੇ ਹਨ ਜਦਕਿ ਰਾਜਾ ਕ੍ਰਿਸ਼ਨਾਮੂਰਤੀ ਇਸ ਦੇ ਮੈਂਬਰ ਹਨ। ਕਮੇਟੀ ਨੇ ਸਿਫ਼ਾਰਿਸ਼ ਕਰਦਿਆਂ ਕਿਹਾ, ‘ਚੀਨੀ ਕਮਿਊਨਿਸਟ ਪਾਰਟੀ ਨਾਲ ਰਣਨੀਤਕ ਮੁਕਾਬਲਾ ਜਿੱਤਣ ਲਈ ਤੇ ਤਾਇਵਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਅਮਰੀਕਾ ਆਪਣੇ ਸਾਥੀਆਂ ਤੇ ਸੁਰੱਖਿਆ ਭਾਈਵਾਲਾਂ ਨਾਲ ਰਿਸ਼ਤੇ ਮਜ਼ਬੂਤ ਕਰੇ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ‘ਨਾਟੋ ਪਲੱਸ’ ਸੁਰੱਖਿਆ ਪ੍ਰਬੰਧ ਵਿਚ ਭਾਰਤ ਨੂੰ ਸ਼ਾਮਲ ਕੀਤੇ ਜਾਣ ਨਾਲ ਅਮਰੀਕਾ ਤੇ ਭਾਰਤ ਦੀ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਆਲਮੀ ਸੁਰੱਖਿਆ ਵਿਚ ਵੀ ਇਸ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ। ਹਿੰਦ-ਪ੍ਰਸ਼ਾਂਤ ਵਿਚ ਇਹ ਚੀਨ ਦੇ ਹਮਲਾਵਰ ਰੁਖ਼ ਦਾ ਟਾਕਰਾ ਕਰਨ ਵਿਚ ਸਹਾਈ ਹੋਵੇਗੀ। ਇਸ ਤਜਵੀਜ਼ ਉਤੇ ਪਿਛਲੇ ਛੇ ਸਾਲਾਂ ਤੋਂ ਕੰਮ ਕਰ ਰਹੇ ਭਾਰਤੀ-ਅਮਰੀਕੀ ਰਮੇਸ਼ ਕਪੂਰ ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਹੈ। ਉਨ੍ਹਾਂ ਆਸ ਜਤਾਈ ਕਿ ਇਸ ਸਿਫਾਰਿਸ਼ ਨੂੰ ਕੌਮੀ ਰੱਖਿਆ ਮਾਨਤਾ ਐਕਟ 2024 ਵਿਚ ਥਾਂ ਮਿਲੇਗੀ ਤੇ ਇਹ ਕਾਨੂੰਨ ਦਾ ਹਿੱਸਾ ਬਣ ਜਾਵੇਗੀ।
ਚੀਨ ਦਾ ਰਲ ਕੇ ਟਾਕਰਾ ਕਰਨ ਦੀ ਕਵਾਇਦ
ਸਿਫਾਰਿਸ਼ਾਂ ਵਿਚ ਅਮਰੀਕੀ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਚੀਨ ਵੱਲੋਂ ਤਾਇਵਾਨ ਉਤੇ ਹਮਲਾ ਕਰਨ ਦੀ ਸੂਰਤ ਵਿਚ ਜੀ-7, ਨਾਟੋ, ਨਾਟੋ+5 ਤੇ ਕੁਆਡ ਮੈਂਬਰਾਂ ਵੱਲੋਂ ਚੀਨ ਉਤੇ ਆਰਥਿਕ ਪਾਬੰਦੀਆਂ ਲਾਉਣਾ ਸਭ ਤੋਂ ਅਸਰਦਾਰ ਕਦਮ ਹੋਵੇਗਾ, ਤੇ ਇਕ ਸਾਂਝਾ ਜਵਾਬ ਦਿੱਤਾ ਜਾਵੇਗਾ, ਜਿਸ ਨਾਲ ਜਨਤਕ ਤੌਰ ’ਤੇ ਇਕ ਮਜ਼ਬੂਤ ਸੁਨੇਹਾ ਜਾਵੇਗਾ ਜੋ ਅਜਿਹੇ ਹਾਲਾਤਾਂ ਨਾਲ ਟਾਕਰਾ ਕਰਨ ਦੀ ਸਮਰੱਥਾ ਵਿਚ ਵਾਧਾ ਕਰੇਗਾ। ਜ਼ਿਕਰਯੋਗ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕਾ ਦੇ ਦੌਰੇ ਉਤੇ ਜਾ ਰਹੇ ਹਨ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















