ਮਸਲੇ ਹੱਲ ਹੋਣ ’ਤੇ ਵਿਦਿਆਰਥੀ ਅੰਦੋਲਨ ਸਮਾਪਤ; ਚਾਰ ਹਫ਼ਤੇ ਬਾਅਦ ਮੁੜ ਹੋਵੇਗੀ ਮੀਟਿੰਗ

ਮਸਲੇ ਹੱਲ ਹੋਣ ’ਤੇ ਵਿਦਿਆਰਥੀ ਅੰਦੋਲਨ ਸਮਾਪਤ; ਚਾਰ ਹਫ਼ਤੇ ਬਾਅਦ ਮੁੜ ਹੋਵੇਗੀ ਮੀਟਿੰਗ

ਨਵੀਂ ਦਿੱਲੀ (ਪੰਜਾਬੀ ਰਾਈਟਰ)- ਜੰਤਰ ਮੰਤਰ ’ਤੇ ਵੱਡੇ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਨੁਮਾਇੰਦਿਆਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨੇ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਦੀਆਂ ਤਿੰਨੇ ਮੰਗਾਂ ਮੰਨ ਲਈਆਂ ਹਨ ਜਿਸ ਵਿਚ ਪਹਿਲੀ ਮੰਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਸ਼ਾਮਲ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ’ਤੇ ਹੋਰ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਖੁਦਕੁਸ਼ੀ ਕਰ ਚੁੱਕੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਪ੍ਰੈੱਸ ਕਾਨਫਰੰਸ ਵਿਚ ਸੀ.ਜੇ.ਪੀ. ਦੇ ਆਗੂਆਂ ਨੇ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਵਿਦਿਆਰਥੀਆਂ ਤੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਦਰਸ਼ਨ ਖ਼ਤਮ ਕਰਨ ਤੇ ਆਪਣੇ ਆਪਣੇ ਘਰ ਚਲੇ ਜਾਣ। ਸੀ.ਜੇ.ਪੀ. ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਨ•ਾਂ ਦੀਆਂ ਤਿੰਨੇ ਮੰਗਾਂ ਮੰਨ ਲਈਆਂ ਹਨ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਅਤੇ ਜਿਤੇਂਦਰ ਸਿੰਘ ਤੋਂ ਇਲਾਵਾ ਸੌਰਭ ਦਾਸ ਤੇ ਆਸ਼ੂਤੋਸ਼ ਰੰਕਾ ਮੌਜੂਦ ਸਨ। ਸੀ.ਜੇ.ਪੀ. ਨੇ ਕਿਹਾ ਕਿ ਦੋਵੇਂ ਧਿਰਾਂ ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰਾਂ ਨੂੰ ਲੈ ਕੇ ਚਾਰ ਹਫ਼ਤਿਆਂ ਬਾਅਦ ਮੁੜ ਮਿਲਣਗੀਆਂ।
ਸਾਡੀਆਂ ਮੰਗਾਂ ਬਹੁਤ ਵੱਡੀਆਂ ਨਹੀਂ ਸਨ: ਸੀ.ਜੇ.ਪੀ.
ਸੀ.ਜੇ.ਪੀ. ਦੇ ਆਗੂ ਆਸ਼ੂਤੋਸ਼ ਰਾਂਕਾ ਨੇ ਕਿਹਾ ਹੈ ਕਿ ਉਨ•ਾਂ ਦੀਆਂ ਮੰਗਾਂ ਕੋਈ ਬਹੁਤ ਵੱਡੀਆਂ ਨਹੀਂ ਸਨ ਜਿਨ•ਾਂ ਨੂੰ ਹੁਣ ਸਰਕਾਰ ਨੇ ਸਵੀਕਾਰ ਕਰ ਲਿਆ ਹੈ। ਲੰਬੇ ਸੰਘਰਸ਼ ਅਤੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਉਨ•ਾਂ ਦੀਆਂ ਮੰਗਾਂ ਮੰਨ ਲਈਆਂ ਹਨ, ਜਿਸ ਤੋਂ ਬਾਅਦ ਉਨ•ਾਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਵਾਪਸ ਚਲੇ ਜਾਣ।
ਸੀ.ਜੇ.ਪੀ. ਦੇ ਹੀ ਦੂਜੇ ਆਗੂ ਸੌਰਵ ਦਾਸ ਨੇ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਸਪੱਸ਼ਟ ਕੀਤਾ ਕਿ ਸਰਕਾਰ ਨੇ ਉਨ•ਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ ਅਤੇ ਇਸੇ ਆਧਾਰ ’ਤੇ ਉਹ ਤੁਰੰਤ ਪ੍ਰਭਾਵ ਨਾਲ ਆਪਣਾ ਪ੍ਰਦਰਸ਼ਨ ਵਾਪਸ ਲੈਣ ਦਾ ਐਲਾਨ ਕਰਦੇ ਹਨ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨਾਲ ਹੋਈ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਸੌਰਵ ਦਾਸ ਅਤੇ ਸਰਕਾਰ ਵੱਲੋਂ ਦੱਸਿਆ ਗਿਆ ਕਿ ਸਰਕਾਰ ਨੀਟ ਪੀੜਤ ਤੇ ਖ਼ੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਨਿਯਮਾਂ ਤਹਿਤ ਵਿੱਤੀ ਅਤੇ ਸਨਮਾਨਜਨਕ ਮੁਆਵਜ਼ਾ ਦੇਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੀਤੀਆਂ ਗਈਆਂ ਐੱਫ.ਆਈ.ਆਰ. ਨੂੰ ਵੀ ਕਾਨੂੰਨੀ ਪ੍ਰਕਿਰਿਆ ਤਹਿਤ ਵਾਪਸ ਲੈਣ ਲਈ ਢੁੱਕਵੇਂ ਕਦਮ ਚੁੱਕਣ ਦਾ ਪੱਕਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਸਾਰਾ ਮਾਮਲਾ ਸੁਖਾਵੇਂ ਮਾਹੌਲ ਵਿੱਚ ਸਮਾਪਤ ਹੋ ਗਿਆ ਹੈ।
ਇਸ ਤੋਂ ਪਹਿਲਾਂ ਐਕਸ ’ਤੇ ਪੋਸਟ ਕੀਤੇ ਆਪਣੇ ਪੱਤਰ ’ਚ ਧਰਮੇਂਦਰ ਪ੍ਰਧਾਨ ਨੇ ਲਿਖਿਆ, “ਜੰਤਰ-ਮੰਤਰ ਅਤੇ ਦੇਸ਼ ’ਚ ਜੋ ਸਥਿਤੀ ਬਣੀ ਹੋਈ ਹੈ, ਉਸ ਦਾ ਕੋਈ ਦੇਸ਼ ਵਿਰੋਧੀ ਤਾਕਤ ਫ਼ਾਇਦਾ ਨਾ ਚੁੱਕ ਸਕੇ, ਦੇਸ਼ ਦੀ ਅਖੰਡਤਾ ਬਣੀ ਰਹੇ ਅਤੇ ਭਾਰਤ ਦਾ ਇੱਕ ਵੀ ਵਿਦਿਆਰਥੀ ਕਾਨੂੰਨੀ ਉਲਝਣਾਂ ’ਚ ਨਾ ਫ਼ਸੇ, ਸਾਡੇ ਬੱਚੇ ਆਪਣਾ ਸਮਾਂ ਪੜ•ਾਈ ’ਚ ਲਗਾਉਣ ਅਤੇ ਕਰੀਅਰ ਬਣਾਉਣ ’ਤੇ ਧਿਆਨ ਦੇਣ-ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ ਮੈਂ ਅਹੁਦੇ ਤੋਂ ਅਸਤੀਫ਼ਾ ਪ੍ਰਧਾਨ ਮੰਤਰੀ ਜੀ ਨੂੰ ਭੇਜ ਦਿੱਤਾ ਹੈ।
ਧਰਮੇਂਦਰ ਪ੍ਰਧਾਨ ਨੇ ਕਿਹਾ, “ਇਸ ਪੂਰੇ ਦੌਰ ਦੌਰਾਨ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ 20 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ•ਨਾ ਸੀ। ਕੇਂਦਰ ਤੇ ਰਾਜ ਸਰਕਾਰਾਂ ਅਤੇ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ 21 ਜੂਨ, 2026 ਨੂੰ ਪ੍ਰੀਖਿਆ ਸ਼ਾਂਤੀਪੂਰਵਕ ਨੇਪਰੇ ਚੜ•ਾਈ ਗਈ। ਉਨ•ਾਂ ਕਿਹਾ ਕਿ ਭਾਰਤ ਦੀ ਯੁਵਾ ਸ਼ਕਤੀ ਹੀ ਦੇਸ਼ ਦੀ ਅਸਲ ਤਾਕਤ ਹੈ।