ਫਗਵਾੜਾ/ਨਿਊਯਾਰਕ (ਅਰਜਨ ਰਿਆੜ, ਧੀਰਜ ਛੋਕਰਾਂ)- ਪਿੰਡ ਖੇੜਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਧੰਨ-ਧੰਨ ਬਾਬਾ ਗੁੱਗਾ ਜਾਹਰ ਪੀਰ ਅਤੇ ਬਾਪੂ ਬੇਲੀ ਰਾਮ ਝੱਮਟ ਦੀ ਯਾਦ ਵਿੱਚ ਸਾਲਾਨਾ ਛਿੰਝ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਅਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਛਿੰਝ ਮੇਲੇ ’ਚ ਵਿਧਾਨ ਸਭਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਉਹਨਾਂ ਦੇ ਨਾਲ ਫਾਸਟਵੇਅ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਹਰਮਿੰਦਰ ਸਿੰਘ ਬਸਰਾ, ਕਾਂਗਰਸ ਬਲਾਕ ਪ੍ਰੈਜ਼ੀਡੈਂਠ ਨਰੇਸ਼ ਭਾਰਦਵਾਜ, ਸੀਨੀਅਰ ਨੇਤਾ ਵਿਨੋਦ ਬਰਮਾਨੀ, ਕਿਸਾਨ ਨੇਤਾ ਗੁਰਪਾਲ ਸਿੰਘ ਪਾਲਾ ਅਤੇ ਵੱਡੀ ਗਿਣਤੀ ’ਚ ਸ਼ਹਿਰ ਦੇ ਪਤਵੰਤ ਸੱਜਣ ਮੌਜੂਦ ਸਨ ਜਿਨ੍ਹਾਂ ਸਾਰਿਆਂ ਦਾ ਪ੍ਰਬੰਧਕਾਂ ਵਲੋਂ ਸੁਖਵਿੰਦਰ ਸਿੰਘ ਬਿੱਲੂ ਵਲੋਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ|
ਦੱਸਣਯੋਗ ਹੈ ਕਿ ਪ੍ਰਵਾਸੀ ਸੱਜਣਾਂ ਵਲੋਂ ਡਾ. ਬੀ.ਆਰ. ਅੰਬੇਡਕਰ ਕਲੱਬ ਯੂ.ਐੱਸ.ਏ. (ਮਨੋਜ ਸਿੰਘ ਹੈਪੀ ਕਨਵੀਨਰ, ਹਰਮੇਲ ਸਿੰਘ ਹੈਰੀ ਚੇਅਰਮੈਨ, ਅਸ਼ੋਕ ਮਾਹੀ ਪ੍ਰਧਾਨ, ਹਰਪਿੰਦਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਚਰਨਜੀਤ ਸਿੰਘ ਝੱਲੀ ਜਨਰਲ ਸਕੱਤਰ, ਕਸ਼ਮੀਰਾ ਸਿੰਘ ਵਾਈਸ ਚੇਅਰਮੈਨ, ਧੀਰਜ ਕੁਮਾਰ ਖਜਾਨਚੀ ਤੇ ਮੀਡੀਆ ਇੰਚਾਰਜ, ਪੰਕਜ ਦੁੱਗਲ ਸੰਯੁਕਤ ਸਕੱਤਰ, ਡਾ. ਨਵਜੋਤ ਬੱਲ ਪਬਲਿਕ ਰਿਲੇਸ਼ਨ ਸੈਕਟਰੀ, ਦੀਪਕ ਰਸੂਲਪੁਰੀ ਸਲਾਹਕਾਰ, ਇੰਡੀਆ, ਰੋਹਿਤ ਮਾਹੀ) ਅਤੇ ਰਜੇਸ਼ ਕੁਮਾਰ ਸਪੀਡੋ ਏ.ਆਰ. ਹੈਲਪਿੰਗ ਹੈਂਡਜ਼ ਯੂ.ਐੱਸ.ਏ. ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਬਿੱਲੂ ਦੇ ਛੋਟੇੇ ਭਰਾ ਮਨੋਜ ਸਿੰਘ ਹੈਪੀ ਵਿਸ਼ੇਸ਼ ਤੌਰ ’ਤੇ ਖੇਡ ਮੇਲੇ ’ਚ ਸ਼ਾਮਿਲ ਹੋਣ ਲਈ ਅਮਰੀਕਾ ਤੋਂ ਪੁੱਜੇ|
ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ ਅਤੇ ਮੇਲੇ ਦੀ ਸਫ਼ਲਤਾ ਲਈ ਸ਼ੱੁਭ-ਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਪਤਵੰਤੇ ਮਹਿਮਾਨਾਂ ਵੱਲੋਂ ਮੇਲੇ ਨਾਲ ਜੁੜੀਆਂ ਧਾਰਮਿਕ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਛਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੇ ਆਪਣੇ ਦਮ-ਖਮ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪਹਿਲਵਾਨਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੇਡਾਂ ਲਈ ਸਨਮਾਨਿਤ ਵੀ ਕੀਤਾ ਗਿਆ।
ਛਿੰਝ ਮੇਲੇ ’ਚ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇੱਕ ਨੰਬਰ ਪਟਕੇ ਦੀ ਕੁਸ਼ਤੀ ਸ਼ਾਨਵੀਰ ਕੋਹਾਲੀ ਅਤੇ ਹਾਮਿਦ ਇਰਾਨੀ ਵਿਚਕਾਰ ਹੋਈ ਜਿਸ ਵਿਚ ਸ਼ਾਨਵੀਰ ਕੋਹਾਲੀ ਜੇਤੂ ਰਿਹਾ। ਦੋ ਨੰਬਰ ਪਟਕੇ ਦੀ ਕੁਸ਼ਤੀ ਰਾਜੂ ਰਾਈਏਵਾਲ ਅਤੇ ਪੁਸ਼ਪਿੰਦਰ ਆਲਮਗੀਰ ਵਿਚਕਾਰ ਹੋਈ ਜਿਸ ਵਿਚ ਰਾਜੂ ਰਾਈਏਵਾਲ ਜੇਤੂ ਰਿਹਾ। ਜੇਤੂ ਅਤੇ ਉੱਪ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ। ਪਹਿਲਵਾਨ ਜਸਵਿੰਦਰ ਸਿੰਘ ਢੇਸੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਛਿੰਝ ਮੇਲੇ ’ਚ ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਜੱਸੀ ਤੱਲ੍ਹਣ, ਯਸ਼ ਬਰਨਾ, ਰਣਜੀਤ ਸਿੰਘ ਖੁਰਾਣਾ, ਰਜਿੰਦਰ ਸਿੰਘ ਚੰਦੀ, ਸੁਰਜੀਤ ਸਿੰਘ ਖੇੜਾ, ਹਨੀ ਧਾਲੀਵਾਲ, ਹਰਪਾਲ ਸਿੰਘ ਮੱਲੀ, ਰਣਜੀਤ ਸਿੰਘ ਮੱਲ੍ਹੀ, ਗੁਰਦੀਪ ਸਿੰਘ ਖੇੜਾ, ਗੁਰਜੀਤ ਵਾਲੀਆਂ, ਹਰਮਿੰਦਰ ਬਸਰਾ, ਦਵਿੰਦਰ ਕੁਲਥਮ, ਨਰੇਸ਼ ਭਾਰਦਵਾਜ, ਵਿੱਕੀ ਵਾਲੀਆਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਲਵਿੰਦਰ ਸਿੰਘ ਧਾਲੀਵਾਲ ਨੇ ਛਿੰਝ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਪ੍ਰਬੰਧਕਾਂ ਵੱਲੋਂ ਸਕੂਲੀ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਵਰਦੀਆਂ ਅਤੇ ਸਕੂਲ ਬੈਗ ਦਿੱਤੇ ਗਏ। ਸਾਲਾਨਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਮੁੱਖ ਪ੍ਰਬੰਧਕ ਸੁਖਵਿੰਦਰ ਬਿੱਲੂ ਖੇੜਾ ਨੇ ਪਹੁੰਚੇ ਹੋਏ ਮਹਿਮਾਨਾਂ, ਪਹਿਲਵਾਨਾਂ ਨੂੰ ਸਨਮਾਨਤ ਕੀਤਾ।
ਪ੍ਰਬੰਧਕਾਂ ਵਲੋਂ ਸੁਖਵਿੰਦਰ ਸਿੰਘ ਬਿੱਲੂ ਖੇੜਾ ਨੇ ਕਿਹਾ ਕਿ ਅਜਿਹੇ ਧਾਰਮਿਕ ਤੇ ਸੱਭਿਆਚਾਰਕ ਸਮਾਗਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਵਿੱਚ ਵੀ ਯੋਗਦਾਨ ਪਾਉਂਦੇ ਹਨ। ਮੇਲੇ ਦੀ ਸਫਲਤਾ ਵਿਚ ਪਿੰਡ ਵਾਸੀਆਂ ਅਤੇ ਸੰਗਤ ਵੱਲੋਂ ਪੂਰਾ ਸਹਿਯੋਗ ਅਤੇ ਯੋਗਦਾਨ ਰਿਹਾ। ਅੰਤ ਵਿਚ ਸੁਖਵਿੰਦਰ ਸਿੰਘ ਬਿੱਲੂ ਖੇੜਾ ਨੇ ਸਮੂਹ ਨਗਰ ਨਿਵਾਸੀਆਂ, ਪਹਿਲਵਾਨਾਂ, ਕੋਚ ਸਹਿਬਾਨ, ਦਰਸ਼ਕਾਂ ਅਤੇ ਐੱਨ.ਆਰ.ਆਈ ਸੱਜਣਾਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ|
.jpg)
.jpg)
.jpg)
.jpg)















































.jpg)











.jpg)







.jpg)





























.jpg)


