ਨਿਊਯਾਰਕ/ਨਿਊ ਬਰੰਜ਼ਵਿਕ (ਅਰਜਨ ਰਿਆੜ/ ਧੀਰਜ ਛੋਕਰਾਂ)- ਪੰਜਾਬੀ ਭਾਈਚਾਰੇ ਦੀ ਹੋਣਹਾਰ ਧੀ ਅਰਸ਼ਦੀਪ ਕੌਰ ਨੇ 2026 ਨੈਸ਼ਨਲ ਅਮਰੀਕਨ ਮਿਸ ਨਿਊਯਾਰਕ ਟੀਨ ਕਵੀਨ ਦਾ ਖ਼ਿਤਾਬ ਜਿੱਤ ਕੇ ਆਪਣੇ ਪਰਿਵਾਰ ਅਤੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇਹ ਰਾਜ ਪੱਧਰੀ ਪੇਜੈਂਟ ਬੀਤੇ ਦਿਨੀਂ ਨਿਊ ਬਰੰਜ਼ਵਿਕ ਸਥਿਤ ਹਿਆਤ ਰੀਜੈਂਸੀ ਵਿਖੇ ਕਰਵਾਇਆ ਗਿਆ। ਅਰਸ਼ਦੀਪ ਕੌਰ ਜੋ ਤੇਜਿੰਦਰ ਕੌਰ ਅਤੇ ਸੁਖਬਿੰਦਰ ਸਿੰਘ ਦੀ ਧੀ ਹੈ, ਨੂੰ ਮੁਕਾਬਲੇ ਦੌਰਾਨ ਸਟੇਟ ਕ੍ਰਾਊਨ, ਬੈਨਰ ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਸ ਨੇ ਮਿਡਲੈਂਡ ਯੂਨੀਵਰਸਿਟੀ ਲਈ 1,28,000 ਅਮਰੀਕੀ ਡਾਲਰ ਦੀ ਕਾਲਜ ਸਕਾਲਰਸ਼ਿਪ ਵੀ ਹਾਸਲ ਕੀਤੀ ਹੈ, ਜੋ ਚਾਰ ਸਾਲਾਂ ਦੌਰਾਨ ਵਰਤੀ ਜਾਵੇਗੀ। ਅਰਸ਼ਦੀਪ ਨੂੰ ਥੈਂਕਸਗਿਵਿੰਗ ਹਫ਼ਤੇ ਦੌਰਾਨ ਔਰਲੈਂਡੋ, ਫਲੋਰੀਡਾ ਵਿੱਚ ਹੋਣ ਵਾਲੇ ਨੈਸ਼ਨਲ ਪੇਜੈਂਟ ਵਿੱਚ ਮੁਕਾਬਲੇ ਵਿਚ ਭਾਗ ਲੈਣ ਲਈ ਵਿਸ਼ੇਸ਼ ਸੱਦਾ ਵੀ ਮਿਲਿਆ ਹੈ। ਰਾਜ ਪੱਧਰੀ ਮੁਕਾਬਲੇ ਵਿੱਚ ਅਰਸ਼ਦੀਪ ਕੌਰ ਨੇ 2est Resume, Photogenic, 3asual Wear, Runway ਅਤੇ Talent ਸਮੇਤ ਕਈ ਐਵਾਰਡ ਆਪਣੇ ਨਾਮ ਕੀਤੇ। ਉਸਨੂੰ ਸੰਗੀਤ, ਖਾਸਕਰ Viola ਦਾ ਬਹੁਤ ਹੀ ਸ਼ੌਕ ਹੈ| ਅਰਸ਼ਦੀਪ ਦੀਆਂ ਦਿਲਚਸਪੀਆਂ ਵਿੱਚ ਬਾਲੀਵੁੱਡ ਡਾਂਸ, ਮਾਰਸ਼ਲ ਆਰਟਸ, ਟੂਰਿਜ਼ਮ, ਸਕੂਲ ਕਲੱਬ ਅਤੇ ਕਮਿਊਨਿਟੀ ਸਰਵਿਸ ਸ਼ਾਮਲ ਹਨ। ਪੇਜੈਂਟ ਲਈ ਉਸ ਨੂੰ ਉਸਦੇ ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ J19/T1J, 8icksville Pharmacy ਅਤੇ TJ 1nand ਵੱਲੋਂ ਵੀ ਸਹਿਯੋਗ ਮਿਲਿਆ। ਵਰਣਨਯੋਗ ਹੈ ਕਿ ਨੈਸ਼ਨਲ ਅਮਰੀਕਨ ਮਿਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਲੜਕੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ, ਨਿੱਜੀ ਵਿਕਾਸ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਅਰਸ਼ਦੀਪ ਕੌਰ ਦੀ ਇਹ ਪ੍ਰਾਪਤੀ ਉਸਦੀ ਮਿਹਨਤ, ਪ੍ਰਤਿਭਾ ਅਤੇ ਸਮਾਜਿਕ ਗਤੀਵਿਧੀਆਂ ਦਾ ਨਤੀਜਾ ਮੰਨੀ ਜਾ ਰਹੀ ਹੈ।
.jpg)
.jpg)
.jpg)
.jpg)















































.jpg)











.jpg)







.jpg)





























.jpg)


