ਵਾਸ਼ਿੰਗਟਨ, 13 ਜੁਲਾਈ (ਪੰਜਾਬੀ ਰਾਈਟਰ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ (ਯੂ.ਐੱਸ.) ਮੁੜ ਹਰਮੁਜ਼ ਜਲ ਮਾਰਗ (ਸਟਰੇਟ ਆਫ਼ ਹੋਰਮੁਜ਼) ਵਿੱਚ ਇਰਾਨ ਦੀ ਆਰਥਿਕ ਅਤੇ ਫ਼ੌਜੀ ਘੇਰਾਬੰਦੀ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਅਹਿਮ ਸਮੁੰਦਰੀ ਰਸਤੇ ਤੋਂ ਸੁਰੱਖਿਅਤ ਲੰਘਣ ਲਈ ਵਪਾਰਕ ਜਹਾਜ਼ਾਂ ਤੋਂ ਫੀਸ ਵਸੂਲੀ ਜਾਵੇਗੀ। ਟਰੰਪ ਨੇ ਇਹ ਅਹਿਮ ਐਲਾਨ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਰਾਹੀਂ ਕੀਤਾ ਹੈ। ਇਹ ਫੈਸਲਾ ਇਸ ਸਮੁੰਦਰੀ ਮਾਰਗ ’ਤੇ ਅਮਰੀਕਾ ਅਤੇ ਇਰਾਨ ਦਰਮਿਆਨ ਹੋਈ ਤਾਜ਼ਾ ਗੋਲੀਬਾਰੀ ਤੋਂ ਬਾਅਦ ਕੀਤਾ ਗਿਆ ਹੈ। ਹਰਮੁਜ਼ ਜਲ ਮਾਰਗ ਵਿਸ਼ਵ ਪੱਧਰ ’ਤੇ ਤੇਲ ਅਤੇ ਗੈਸ ਦੀ ਸਪਲਾਈ ਲਈ ਸਭ ਤੋਂ ਅਹਿਮ ਰਸਤਾ ਮੰਨਿਆ ਜਾਂਦਾ ਹੈ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆ ਭਰ ਦੇ ਕੁੱਲ ਤੇਲ ਅਤੇ ਗੈਸ ਦਾ ਪੰਜਵਾਂ ਹਿੱਸਾ (ਲਗਭਗ 20 ਫ਼ੀਸਦੀ) ਇਸੇ ਲਾਂਘੇ ਰਾਹੀਂ ਹੋ ਕੇ ਗੁਜ਼ਰਦਾ ਸੀ। ਹਾਲਾਂਕਿ, ਜੰਗ ਦੀ ਸ਼ੁਰੂਆਤ ਤੋਂ ਬਾਅਦ ਇਰਾਨ ਨੇ ਇਸ ਰਣਨੀਤਕ ਜਲਮਾਰਗ 'ਤੇ ਆਪਣਾ ਕੰਟਰੋਲ ਮਜ਼ਬੂਤ ਕਰ ਲਿਆ ਸੀ, ਜਿਸ ਤੋਂ ਬਾਅਦ ਹੁਣ ਅਮਰੀਕਾ ਨੇ ਇਰਾਨ ਨੂੰ ਘੇਰਨ ਅਤੇ ਇਸ ਰਸਤੇ 'ਤੇ ਆਪਣਾ ਦਬਦਬਾ ਬਣਾਉਣ ਲਈ ਇਹ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਹਰਮੁਜ਼ ਜਲ ਮਾਰਗ ਵਿੱਚ ਤਿੰਨ ਸਮੁੰਦਰੀ ਬੇੜਿਆਂ ਉੱਤੇ ਹਮਲਿਆਂ ਮਗਰੋਂ ਅਮਰੀਕਾ ਨੇ ਇਰਾਨ ’ਤੇ ‘ਜਵਾਬੀ ਹਮਲੇ’ ਕੀਤੇ ਸਨ। ਟਰੰਪ ਪ੍ਰਸ਼ਾਸਨ ਨੇ ਇਰਾਨ ਨੂੰ ਆਲਮੀ ਬਾ਼ਜ਼ਾਰ ਵਿੱਚ ਕੱਚਾ ਤੇਲ ਵੇਚਣ ਦੀ ਖੁੱਲ੍ਹ ਵਾਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਇਰਾਨ ਨੇ ਅਮਰੀਕਾ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਬਹਿਰੀਨ ਤੇ ਕੁਵੈਤ ’ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਧਰ ਭਾਰਤ ਨੇ ਹਰਮੁਜ਼ ਜਲ ਮਾਰਗ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨਾਲ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਦੋਵਾਂ ਧਿਰਾਂ ਦੀਆਂ ਪੇਸ਼ਬੰਦੀਆਂ ਨਾਲ ਪੱਛਮੀ ਏਸ਼ੀਆ ਵਿੱਚ ਮੁੜ ਤੋਂ ਟਕਰਾਅ ਵਧਣ ਦਾ ਖ਼ਦਸ਼ਾ ਹੈ।
.jpg)

.jpg)
.jpg)
.jpg)














































.jpg)










.jpg)








.jpg)





























.jpg)


