ਅਮਰੀਕਾ ’ਚ 2026 ਦਾ ਸਭ ਤੋਂ ਵੱਡਾ ਹੈੱਲਥ ਕੇਅਰ ਫ਼ਰਾਡ ਆਪ੍ਰੇਸ਼ਨ ਮੁਕੰਮਲ, 6.5 ਬਿਲੀਅਨ ਡਾਲਰ ਦੀ ਧੋਖਾਧੜ੍ਹੀ ਦਾ ਪਰਦਾਫਾਸ਼

ਅਮਰੀਕਾ ’ਚ 2026 ਦਾ ਸਭ ਤੋਂ ਵੱਡਾ ਹੈੱਲਥ ਕੇਅਰ ਫ਼ਰਾਡ ਆਪ੍ਰੇਸ਼ਨ ਮੁਕੰਮਲ, 6.5 ਬਿਲੀਅਨ ਡਾਲਰ ਦੀ ਧੋਖਾਧੜ੍ਹੀ ਦਾ ਪਰਦਾਫਾਸ਼

ਨਿਊਯਾਰਕ, 27 ਜੂਨ (ਅਰਜਨ ਰਿਆੜ, ਧੀਰਜ ਛੋਕਰਾਂ)- ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਨੈਸ਼ਨਲ ਹੈੱਲਥ ਕੇਅਰ ਫਰਾਡ ਦਾ ਪਰਦਾਫਾਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿਸ਼ੇਸ਼ ਮੁਹਿੰਮ ਦੌਰਾਨ 455 ਲੋਕਾਂ ਖ਼ਿਲਾਫ਼ ਫੌਜਦਾਰੀ ਅਤੇ ਸਿਵਲ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 90 ਡਾਕਟਰ, ਨਰਸਾਂ ਅਤੇ ਹੋਰ ਲਾਇਸੈਂਸਸ਼ੁਦਾ ਮੈਡੀਕਲ ਪੇਸ਼ੇਵਰ ਵੀ ਸ਼ਾਮਲ ਹਨ। ਸਰਕਾਰ ਦੇ ਮੁਤਾਬਕ ਇਹ ਘੁਟਾਲੇ 6.5 ਬਿਲੀਅਨ (ਲਗਭਗ 650 ਕਰੋੜ ਡਾਲਰ) ਦੇ ਜਾਅਲੀ ਜਾਂ ਧੋਖਾਧੜ੍ਹੀ ਵਾਲੇ ਹੈੱਲਥ ਕੇਅਰ ਕਲੇਮਾਂ ਨਾਲ ਜੁੜੇ ਹਨ। ਇਸ ਦੌਰਾਨ 182 ਮਿਲੀਅਨ ਡਾਲਰ ਦੀ ਨਕਦੀ ਅਤੇ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਇਸ ਅਪ੍ਰੇਸ਼ਨ ਦੌਰਾਨ 10.7 ਮਿਲੀਅਨ ਨਿਯੰਤਰਿਤ ਦਵਾਈਆਂ ਦੀਆਂ ਗੋਲੀਆਂ ਗੈਰ-ਕਾਨੂੰਨੀ ਤਰੀਕੇ ਨਾਲ ਵੰਡਣ ਦੇ ਦੋਸ਼ ਲਗਾਏ ਗਏ ਹਨ। ਦੱਸਿਆ ਗਿਆ ਹੈ ਕਿ ਇਹ ਕਾਰਵਾਈ 56 ਫੈੱਡਰਲ ਜ਼ਿਲ੍ਹਿਆਂ ਅਤੇ 50 ਅਮਰੀਕੀ ਰਾਜਾਂ ਅਤੇ ਖੇਤਰਾਂ ਵਿੱਚ ਕੀਤੀ ਗਈ। 
ਧੋਖਾਧੜ੍ਹੀ ਕਿਵੇਂ ਕੀਤੀ ਜਾਂਦੀ ਸੀ?

ਜਾਂਚ ਵਿੱਚ ਕਈ ਤਰੀਕਿਆਂ ਨਾਲ ਹੈਰਾਨੀਜਨਕ ਫਰਾਡ ਸਾਹਮਣੇ ਆਇਆ ਹੈ, ਜਿਵੇਂ ਮੈਡੀਕੇਅਰ ਅਤੇ ਮੈਡੀਕੇਡ ਨੂੰ ਜਾਅਲੀ ਬਿੱਲ ਭੇਜਣਾ, ਨਾ ਦਿੱਤੀਆਂ ਗਈਆਂ ਸੇਵਾਵਾਂ ਦੇ ਪੈਸੇ ਵਸੂਲਣਾ, ਬੇਲੋੜੇ ਟੈਸਟ ਅਤੇ ਇਲਾਜ ਕਰਵਾ ਕੇ ਕਲੇਮ ਬਣਾਉਣਾ, ਮਰੀਜ਼ਾਂ ਦੇ ਨਾਮ ’ਤੇ ਫਰਜ਼ੀ ਰਿਕਾਰਡ ਤਿਆਰ ਕਰਨਾ, ਗੈਰ-ਕਾਨੂੰਨੀ ਕਿਕਬੈਕ ਅਤੇ ਓਪੀਓਇਡ ਦਵਾਈਆਂ ਦੀ ਵੰਡ ਕਰਨਾ ਆਦਿ। 
ਸਰਕਾਰ ਦਾ ਸਖ਼ਤ ਸੁਨੇਹਾ
ਡੀ.ਓ.ਜੀ, ਐੱਫ.ਬੀ.ਆਈ. ਐੱਚ.ਐੱਚ.ਐੱਸ- ਓ.ਆਈ.ਜੀ., ਡੀ.ਈ.ਏ. ਅਤੇ ਅਤੇ ਹੋਰ ਏਜੰਸੀਆਂ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਹੈੱਲਥ ਕੇਅਰ ਫਰਾਡ ਸਿਰਫ਼ ਟੈਕਸਦਾਤਾਵਾਂ ਦਾ ਪੈਸਾ ਨਹੀਂ ਠਗਦਾ, ਸਗੋਂ ਮਰੀਜ਼ਾਂ ਦੀ ਜਾਨ ਵੀ ਖ਼ਤਰੇ ਵਿੱਚ ਪਾ ਸਕਦਾ ਹੈ। ਆਧੁਨਿਕ ਡਾਟਾ ਐਨਾਲਿਟਿਕਸ ਅਤੇ 19 ਦੀ ਮਦਦ ਨਾਲ ਅਜਿਹੇ ਨੈੱਟਵਰਕਾਂ ਦੀ ਪਛਾਣ ਹੋਰ ਤੇਜ਼ੀ ਨਾਲ ਕੀਤੀ ਜਾ ਰਹੀ ਹੈ। 
ਆਮ ਲੋਕਾਂ ਲਈ ਇਸਦਾ ਕੀ ਮਤਲਬ?
ਇਹ ਕਾਰਵਾਈ ਦਰਸਾਉਦੀ ਹੈ ਕਿ ਅਮਰੀਕੀ ਸਰਕਾਰ ਮੈਡੀਕੇਅਰ, ਮੈਡੀਕੇਟ ਅਤੇ ਹੋਰ ਹੈੱਲਥ ਪ੍ਰੋਗਰਾਮਾਂ ਵਿੱਚ ਧੋਖਾਧੜ੍ਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰਵੱਈਆ ਅਪਣਾ ਰਹੀ ਹੈ। ਜੇ ਕੋਈ ਮੈਡੀਕਲ ਪ੍ਰੋਵਾਈਡਰ ਜਾਂ ਕੰਪਨੀ ਗੈਰ-ਕਾਨੂੰਨੀ ਬਿਲਿੰਗ ਜਾਂ ਜਾਅਲੀ ਕਲੇਮ ਕਰਦੀ ਹੈ, ਤਾਂ ਉਸ ਖ਼ਿਲਾਫ਼ ਵੱਡੇ ਜੁਰਮਾਨੇ, ਸੰਪਤੀ ਜ਼ਬਤ ਹੋਣ ਅਤੇ ਲੰਬੀ ਕੈਦ ਵਰਗੀ ਕਾਰਵਾਈ ਹੋ ਸਕਦੀ ਹੈ।