ਵਾਸ਼ਿੰਗਟਨ, 31 ਜੁਲਾਈ (ਅਰਜਨ ਰਿਆੜ, ਧੀਰਜ ਨਿਊਯਾਰਕ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਹੈਰਾਨੀਜਨ ਬਿਆਨ ਜਾਰੀ ਕਰਦਿਆਂ ਅਮਰੀਕਾ ਦੀ ਟਰੱਕਿੰਗ ਇੰਡਸਟਰੀ ’ਚ ਸਨਸਨੀ ਪੈਦਾ ਕਰ ਦਿੱਤੀ ਹੈ| ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ 24,000 ਤੋਂ ਵੱਧ ਅੰਗਰੇਜ਼ੀ ਨਾ ਬੋਲਣ ਵਾਲਿਆਂ ਦੇ ਲਾਇਸੰਸ ਰੱਦ ਕਰ ਚੱੁਕੇ ਹਾਂ ਅਤੇ ਇਹ ਕਾਰਵਾਈ ਹੋਰ ਵੀ ਤੇਜ਼ ਕਰ ਰਹੇ ਹਾਂ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਜਾਰੀ ਕੀਤੇ ਗਏ 28,000 ਤੋਂ ਵੱਧ ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕਰਨ ਲਈ ਵੀ ਅਸੀਂ ਸਟੇਟਾਂ ਉੱਤੇ ਦਬਾਅ ਬਣਾਇਆ ਹੋਇਆ ਹੈ।’ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਗਰੇਜ਼ੀ ਨਾ ਬੋਲ ਸਕਣ ਵਾਲੇ ਟਰੱਕ ਡਰਾਈਵਰਾਂ ਨੂੰ ਅਮਰੀਕੀ ਸੜ•ਕਾਂ ਤੋਂ ਹਟਾਉਣ ਲਈ ਆਪਣੇ ਪ੍ਰੋਗਰਾਮ ਦੇ ਵਿਸਥਾਰ ਦਾ ਐਲਾਨ ਕੀਤਾ ਹੈ, ਜਦੋਂ ਕਿ ਉਨ•ਾਂ ਦੇ ਬਦਲ ਵਜੋਂ ਸਾਬਕਾ ਸੈਨਿਕਾਂ ਨੂੰ ਲਿਆਉਣ ਦਾ ਐਲਾਨ ਕੀਤਾ ਹੈ ਜਿਨ•ਾਂ ਵਿੱਚੋਂ ਬਹੁਤਿਆਂ ਕੋਲ ਪਹਿਲਾਂ ਹੀ ਹੈਵੀ ਟਰੱਕ ਡਰਾਈਵਿੰਗ ਦਾ ਤਜ਼ਰਬਾ ਹੈ। ਉਹਨਾਂ ਕਿਹਾ ਕਿ ਜਿਵੇਂ ਕਿ ਅਸੀਂ ਅੱਜ ਸੜ•ਕਾਂ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਂਦੇ ਹਾਂ, ਅਸੀਂ ਇਨ•ਾਂ ਅਯੋਗ ਪ੍ਰਵਾਸੀ ਟਰੱਕ ਡਰਾਈਵਰਾਂ ਦੀ ਥਾਂ ਉੱਚ ਯੋਗਤਾ ਪ੍ਰਾਪਤ ਅਮਰੀਕੀ ਸਾਬਕਾ ਸੈਨਿਕਾਂ ਨੂੰ ਲਿਆ ਰਹੇ ਹਾਂ। ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਟਰੱਕ ਡਰਾਈਵਿੰਗ ਦੇ ਤਜ਼ਰਬੇ ਤੋਂ ਬਿਨਾਂ ਸਾਬਕਾ ਸੈਨਿਕਾਂ ਨੂੰ ਉਨ•ਾਂ ਦੇ ਵਪਾਰਕ ਲਾਇਸੈਂਸ ਲਈ ‘ਬਹੁਤ ਜਲਦੀ’ ਰਸਤਾ ਦਿੱਤਾ ਜਾਵੇਗਾ ਭਾਵ ਉਨ•ਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਕੋਈ ਵੀ ਅਮਰੀਕੀ ਜਿਸਨੇ ਸਾਡੀ ਫੌਜ ਲਈ ਹੈਵੀ ਟਰੱਕ ਚਲਾਇਆ ਹੈ, ਉਹ ਆਪਣੇ ਆਪ ਹੀ ਵਪਾਰਕ ਡਰਾਈਵਿੰਗ ਲਾਇਸੈਂਸ ਲਈ ਯੋਗ ਹੋ ਜਾਵੇਗਾ ਅਤੇ ਇਹ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਨਾਲ ਅਮਰੀਕੀ ਟਰੱਕਿੰਗ ਇੰਡਸਟਰੀ ਵਿਚ ਚਿੰਤਾ ਦੀ ਲਹਿਰ ਪਸਰ ਗਈ ਹੈ|
.jpg)
.jpg)

.jpg)
.jpg)














































.jpg)










.jpg)









.jpg)




























.jpg)


