ਵਾਸ਼ਿੰਗਟਨ (ਪੰਜਾਬੀ ਰਾਈਟਰ) ਵਾਸ਼ਿੰਗਟਨ ਦੀਆਂ ਚੜਦੀ ਕਲਾ ਵਾਲੀਆਂ ਪੰਜਾਬਣਾਂ ਵਲੋਂ ਦੂਜਾ ਤੀਆਂ ਦਾ ਮੇਲਾ ਬਹੁਤ ਹੀ ਚਾਵਾਂ ਅਤੇ ਖੁਸ਼ੀਆਂ ਨਾਲ ਕਰਵਾਇਆ ਗਿਆ। ਇਸ ਮੇਲੇ ਦੀਆਂ ਪ੍ਰਬੰਧਕਾਂ ਸਿਮਰਨ ਸ਼ੋਕਰ ਅਤੇ ਪਰਮ ਗਿੱਲ ਨੇ ਸਪਾਂਸਰਾਂ ਦੇ ਸਹਿਯੋਗ ਨਾਲ ਸਮੱੁਚੇ ਮੇਲੇ ਦੇ ਬਹੁਤ ਹੀ ਵਧੀਆ ਪ੍ਰਬੰਧ ਕੀਤੇ। ਮੇਲੇ ਦੀ ਕਾਮਯਾਬੀ ਵਿਚ ਗਰੈਂਡ ਸਪਾਂਸਰ ਮਹਿੰਦਰ ਸਿੰਘ ਸੋਹਲ, ਟੈਕਸ ਅਕਾਊਂਟੈਂਟ, ਜਗਦੀਪ ਸਿੰਘ ਮੌਰਗੇਜ ਬਰੋਕਰ, ਅਨਮੋਲ ਚੀਮਾ ਅਤੇ ਹਰਦਿਆਲ ਚੀਮਾ, ਸਮਨੇਰ ਟਰੱਕ ਸਟਾਪ, ਸਕੱਤਰ ਸਿੰਘ, ਰੀਅਲ ਅਸਟੇਟ ਬਰੋਕਰ, ਸੈਮ ਵਿਰਕ, ਮਹਾਰਾਜਾ ਰੈਸਟੋਰੈਂਟ, ਕੁਲਵਿੰਦਰ ਥਿੰਦ ਅਤੇ ਇੰਦਰਪਾਲ ਤਤਲਾ, ਪੋਰਟਸਾਈਡ ਲੌਜਿਸਟਕ ਟਰਾਂਸਪੋਰਟ, ਲਖਵਿੰਦਰ ਸਿੰਘ ਗਿੱਲ ਤੇ ਮੀਨੂੰ ਗਿੱਲ, ਪੈਸਿਫਿਕ ਕੋਸਟ ਐਕਸਪ੍ਰੈੱਸ ਐੱਲ.ਐੱਲ.ਸੀ, ਮਨਜਿੰਦਰ ਸ਼ੋਕਰ, ਗੋਲਡਨ ਐਕਸਪ੍ਰੈੱਸ ਐੱਲ.ਐੱਲ.ਸੀ, ਟਰਾਂਸਪੋਰਟ ਗੁਰਚਰਨ ਸਿੰਘ ਚੱਠਾ, ਮਨਜੀਤ ਸਿੰਘ ਕੀ ਇੰਸ਼ੋਰੈਂਸ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੇਲੇ ’ਚ ਗਿੱਧਾ, ਭੰਗੜਾ ਪੇਸ਼ਕਾਰੀਆਂ ਤੋਂ ਇਲਾਵਾ ਫੂਡ ਸਟਾਲ, ਡੀ.ਜੇ. ਅਤੇ ਵੈਂਡਰ ਸਟਾਲ ਵੀ ਲਗਾਏ ਗਏ ਸਨ। ਵਾਸ਼ਿੰਗਟਨ ਦੇ ਪਿਆਲਪ ਸ਼ਹਿਰ ਦੇ ਰੋਜਰਸ ਹਾਈ ਸਕੂਲ ਵਿਚ ਕਰਵਾਏ ਗਏ ਇਸ ਤੀਆਂ ਦੇ ਮੇਲੇ ਨੇ ਪੰਜਾਬ ਦੀਆਂ ਤੀਆਂ ਦੀ ਝਲਕ ਦਿਖਾ ਦਿੱਤੀ। ਵੱਡੀ ਗਿਣਤੀ ਵਿਚ ਆਈਆਂ ਪੰਜਾਬਣਾਂ ਨੇ ਨੱਚ ਗਾ ਕੇ ਆਪਣੇ ਮਨ ਦੇ ਚਾਅ ਪੂਰੇ ਕੀਤੇ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਮੇਲੇ ਦਾ ਮੁਕਾਅ ਕੀਤਾ। ਮੇਲੇ ਵਿਚ ਦਾਖਲਾ ਬਿਲਕੁਲ ਮੁਫਤ ਸੀ ਅਤੇ ਬੱਚਿਆਂ ਦੇ ਮਨੋਰੰਜਨ ਦਾ ਵੀ ਖਿਆਲ ਰੱਖਿਆ ਗਿਆ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















