ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦੀ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨਾ ਹਾਈਕਮਾਂਡ ਦਾ ਸ਼ਲਾਘਾਯੋਗ ਫ਼ੈਸਲਾ- ਸਰਬਜੀਤ ਸਿੰਘ ਮਾਨ

ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦੀ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨਾ ਹਾਈਕਮਾਂਡ ਦਾ ਸ਼ਲਾਘਾਯੋਗ ਫ਼ੈਸਲਾ- ਸਰਬਜੀਤ ਸਿੰਘ ਮਾਨ

ਕੈਲੀਫੋਰਨੀਆਂ, 2 ਜੁਲਾਈ (ਅਰਜਨ ਰਿਆੜ, ਧੀਰਜ ਛੋਕਰਾਂ)- ਇੰਡੀਅਨ ਓਵਰਸੀਜ਼ ਕਾਂਗਰਸ ਕੈਲੀਫੋਰਨੀਆਂ ਦੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਮਾਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਵਲੋਂ ਕਾਂਗਰਸ ਦੇ ਸੀਨੀਅਰ ਅਤੇ ਸੂਝਵਾਨ ਆਗੂ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦੀ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨਾ ਇਕ ਸ਼ਲਾਘਾਯੋਗ ਫੈਸਲਾ ਹੈ| ਉਹਨਾਂ ਕਿਹਾ ਕਿ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਸੀਨੀਅਰ ਅਤੇ ਸੂਝਵਾਨ ਆਗੂ ਹਨ, ਉਹਨਾਂ ਹਮੇਸ਼ਾ ਹੀ ਕਾਂਗਰਸ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ ਅਤੇ ਕਾਂਗਰਸ ਦੇ ਬੁਰੇ ਵਕਤ ਵਿਚ ਵੀ ਨਾਲ ਹੀ ਖੜ੍ਹੇ ਰਹੇ| ਉਹਨਾਂ ਕਿਹਾ ਕਿ ਮੈਨੂੰ ਆਸ ਹੀ ਨਹੀਂ ਯਕੀਨ ਹੈ ਕਿ ਸ੍ਰ. ਰੰਧਾਵਾ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ| ਬਤੌਰ ਚੇਅਰਮੈਨ ਕੋਰ ਕਮੇਟੀ ਪੰਜਾਬ ਕਾਂਗਰਸ ਉਹਨਾਂ ਦੀਆਂ ਕਈ ਅਹਿਮ ਜ਼ਿੰਮੇਵਾਰੀਆਂ ਹੋਣਗੀਆਂ ਜਿਨ੍ਹਾਂ ਵਿਚ ਚੋਣ ਰਣਨੀਤੀ ਤਿਆਰ ਕਰਨਾ, 117 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਦੀ ਚੋਣ ’ਤੇ ਫੈਸਲਾ ਕਰਨਾ, ਅੰਦਰੂਨੀ ਵਿਵਾਦ ਸੁਲਝਾਉਣਾ, ਧੜ੍ਹੇਬੰਦੀ ਖਤਮ ਕਰਨਾ, ਪਾਰਟੀ ਏਕਤਾ ’ਤੇ ਸਾਂਝ ਨੂੰ ਬਣਾਈ ਰੱਖਣਾ, ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਕਾਂਗਰਸ ’ਚ ਪੁਲ ਵਾਂਗ ਕੰਮ ਕਰਨਾ, ਪਾਰਟੀ ਦੇ ਸਾਰੇ ਫੈਸਲੇ ਕੋਰ ਕਮੇਟੀ ਰਾਹੀਂ ਲਾਗੂ ਕਰਨੇ, ਸ਼ਾਮਿਲ ਹਨ| ਉਹਨਾਂ ਦੱਸਿਆ ਕਿ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਹਨ ਅਤੇ ਉਹਨਾਂ ਦੀ ਅਗਵਾਈ ’ਚ ਇਸ ਵਾਰ ਪੰਜਾਬ ’ਚ ਕਾਂਗਰਸ ਸਰਕਾਰ ਬਣਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ| ਉਹਨਾਂ ਕਿਹਾ ਕਿ ਉਹ ਸਮੂਹ ਇੰਡੀਅਨ ਓਵਰਸੀਜ਼ ਕੈਲੀਫੋਰਨੀਆਂ ਵਲੋਂ ਸ੍ਰ. ਰੰਧਾਵਾ ਦੀ ਇਸ ਨਿਯੁਕਤੀ ਲਈ ਧੰਨਵਾਦ ਕਰਦੇ ਹਨ|