ਚੰਡੀਗੜ੍ਹ, 23 ਜੂਨ (ਪੰਜਾਬੀ ਰਾਈਟਰ)- ਕੇਂਦਰੀ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਨੇ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਦੇਰ ਰਾਤ ਵੱਡੀ ਕਾਰਵਾਈ ਕਰਦੇ ਹੋਏ ਇੱਕ ਹੋਰ ਆਈ.ਏ.ਐੱਸ. (IAS) ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀ.ਬੀ.ਆਈ. ਸੂਤਰਾਂ ਮੁਤਾਬਕ 2000 ਬੈਚ ਦੇ ਆਈ.ਏ.ਐੱਸ. ਅਧਿਕਾਰੀ ਪੰਕਜ ਅਗਰਵਾਲ ਨੂੰ ਬੀਤੀ ਰਾਤ ਦੀ ਕਾਰਵਾਈ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ। ਆਈ.ਏ.ਐੱਸ. ਰਾਮ ਕੁਮਾਰ ਸਿੰਘ ਤੋਂ ਬਾਅਦ ਇਸ ਹਾਈ-ਪ੍ਰੋਫਾਈਲ ਘੁਟਾਲੇ ਵਿੱਚ ਗ੍ਰਿਫ਼ਤਾਰ ਹੋਣ ਵਾਲੇ ਉਹ ਦੂਜੇ ਆਈ.ਏ.ਐੱਸ. ਅਧਿਕਾਰੀ ਹਨ। ਇਸ ਕਰੋੜਾਂ ਰੁਪਏ ਦੇ ਘੁਟਾਲੇ ਵਿੱਚ ਆਈ.ਡੀ.ਐੱਫ.ਸੀ. ਫਸਟ ਬੈਂਕ (IDFC First Bank) ਅਤੇ ਏ.ਯੂ. ਸਮਾਲ ਫਾਇਨਾਂਸ ਬੈਂਕ (AU Small Finance Bank) ਦੇ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਇਨ੍ਹਾਂ ਬੈਂਕ ਅਧਿਕਾਰੀਆਂ ਨੇ ਆਈ.ਏ.ਐੱਸ. ਅਫ਼ਸਰਾਂ ਸਮੇਤ ਕਈ ਸਰਕਾਰੀ ਅਧਿਕਾਰੀਆਂ ਨਾਲ ਮਿਲ ਕੇ ਹਰਿਆਣਾ ਸਰਕਾਰ ਦੇ ਅੱਠ ਵਿਭਾਗਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਦੋ ਵਿਭਾਗਾਂ ਦੇ ਬੈਂਕ ਖਾਤਿਆਂ ਵਿੱਚੋਂ ਕਰੋੜਾਂ ਰੁਪਏ ਖ਼ੁਰਦ-ਬੁਰਦ ਕੀਤੇ ਸਨ। ਜਿੱਥੇ ਇੱਕ ਪਾਸੇ ਸੀ.ਬੀ.ਆਈ. ਇਸ ਘੁਟਾਲੇ ਨੂੰ 657 ਕਰੋੜ ਰੁਪਏ ਦਾ ਦੱਸ ਰਹੀ ਹੈ, ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਦਾਅਵਾ ਹੈ ਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ 645 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ।
ਕੀ ਹੈ IAS ਪੰਕਜ ਅਗਰਵਾਲ ਦੀ ਭੂਮਿਕਾ?
ਪੰਕਜ ਅਗਰਵਾਲ ਦੀ ਭੂਮਿਕਾ ਉਨ੍ਹਾਂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਵਜੋਂ ਕਾਰਜਕਾਲ ਦੌਰਾਨ ਸਾਹਮਣੇ ਆਈ ਹੈ। ਜਾਂਚ ਮੁਤਾਬਕ ਚੰਡੀਗੜ੍ਹ ਦੇ ਸੈਕਟਰ 32 ਸਥਿਤ ਆਈ.ਡੀ.ਐੱਫ.ਸੀ. ਫਸਟ ਬੈਂਕ ਵਿੱਚ ਖੋਲ੍ਹੇ ਗਏ ‘ਹਰਿਆਣਾ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ’ ਦੇ ਖਾਤੇ ਵਿੱਚੋਂ ਕੁੱਲ 10 ਕਰੋੜ ਰੁਪਏ ਦੀ ਰਾਸ਼ੀ ਗਾਇਬ ਕੀਤੀ ਗਈ ਸੀ। ਇਹ ਖਾਤਾ 'ਐਗਰੀਕਲਚਰ ਮਾਰਕੀਟਿੰਗ ਡਿਵੈਲਪਮੈਂਟ ਫੰਡ' ਦੇ ਨਾਂ ’ਤੇ ਚੱਲ ਰਿਹਾ ਸੀ।
ਸੀ.ਬੀ.ਆਈ. ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਸ ਫੰਡ ਵਿੱਚੋਂ 9.75 ਕਰੋੜ ਰੁਪਏ ’ਐੱਸ.ਆਰ.ਆਰ. ਪਲੈਨਿੰਗ ਗੁਰੂਜ਼ ਲਿਮਟਿਡ’ (SRR Planning Gurus Limited) ਨੂੰ ਅਤੇ 25 ਲੱਖ ਰੁਪਏ ‘ਮੰਨਤ ਕੰਟਰੈਕਟਰਜ਼’ (Mannat Contractors) ਨੂੰ ਟ੍ਰਾਂਸਫਰ ਕੀਤੇ ਗਏ ਸਨ। ਇਹ ਦੋਵੇਂ ਫਰਜ਼ੀ (ਸ਼ੈੱਲ) ਕੰਪਨੀਆਂ ਸਨ, ਜੋ ਸਿਰਫ਼ ਸਰਕਾਰੀ ਪੈਸਾ ਹੜੱਪਣ ਦੇ ਮਕਸਦ ਨਾਲ ਹੀ ਬਣਾਈਆਂ ਗਈਆਂ ਸਨ।
ਸਿੱਖਿਆ ਵਿਭਾਗ ’ਚੋਂ 50 ਕਰੋੜ ਤੋਂ ਵੱਧ ਦੇ ਫੰਡ ਗਾਇਬ, ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਕਜ ਅਗਰਵਾਲ ਦਾ ਨਾਂ ‘ਹਰਿਆਣਾ ਸਕੂਲ ਸਿੱਖਿਆ ਪਰਿਯੋਜਨਾ ਪਰਿਸ਼ਦ’ (Haryana School Shiksha Pariyojana Parishad) ਵਿੱਚੋਂ ਫੰਡ ਖ਼ੁਰਦ-ਬੁਰਦ ਕਰਨ ਦੇ ਮਾਮਲੇ ਨਾਲ ਵੀ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਅਗਰਵਾਲ ਕੋਲ ਸਕੂਲ ਸਿੱਖਿਆ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦਾ ਚਾਰਜ ਵੀ ਰਿਹਾ ਸੀ, ਅਤੇ ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਵਿਭਾਗ ਦੇ ਖਾਤਿਆਂ ਵਿੱਚੋਂ 50 ਕਰੋੜ ਰੁਪਏ ਤੋਂ ਵੱਧ ਦੀ ਮੋਟੀ ਰਕਮ ਗਾਇਬ ਕੀਤੀ ਗਈ ਸੀ।
ਸਭ ਤੋਂ ਹੈਰਾਨੀਜਨਕ ਖੁਲਾਸਾ ਇਹ ਹੋਇਆ ਹੈ ਕਿ ਹਰਿਆਣਾ ਸਕੂਲ ਸਿੱਖਿਆ ਪਰਿਯੋਜਨਾ ਪਰਿਸ਼ਦ ਅਤੇ ‘ਹਰਿਆਣਾ ਐਗਰੀਕਲਚਰ ਮਾਰਕੀਟਿੰਗ ਬੋਰਡ’ ਦੇ ਇਹ ਦੋਵੇਂ ਬੈਂਕ ਖਾਤੇ ਪੰਕਜ ਅਗਰਵਾਲ ਦੇ ਕਾਰਜਕਾਲ ਦੌਰਾਨ ਹੀ ਖੋਲ੍ਹੇ ਗਏ ਸਨ। ਸੀ.ਬੀ.ਆਈ. ਸੂਤਰਾਂ ਮੁਤਾਬਕ ਇਹ ਖਾਤੇ ਖੋਲ੍ਹਣ ਸਮੇਂ ਵਿੱਤ ਵਿਭਾਗ (Finance Department) ਦੇ ਸਾਰੇ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਿਆ ਗਿਆ ਸੀ।
6 ਹੋਰ ਸੀਨੀਅਰ IAS ਅਧਿਕਾਰੀ ਜਾਂਚ ਦੇ ਘੇਰੇ ’ਚ
ਇਸ ਮਹਾਂ-ਘੁਟਾਲੇ ਨੇ ਹਰਿਆਣਾ ਦੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੜਕੰਪ ਮਚਾ ਦਿੱਤਾ ਹੈ, ਕਿਉਂਕਿ ਕੁੱਲ ਅੱਠ ਆਈ.ਏ.ਐੱਸ. ਅਧਿਕਾਰੀ ਸੀ.ਬੀ.ਆਈ. ਦੇ ਸ਼ੱਕ ਦੇ ਘੇਰੇ ਵਿੱਚ ਹਨ। ਦੋ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਬਾਕੀ ਛੇ ਅਧਿਕਾਰੀਆਂ ’ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਜਾਂਚ ਦੇ ਘੇਰੇ ਵਿੱਚ ਆਏ ਹੋਰਨਾਂ ਅਧਿਕਾਰੀਆਂ ਵਿੱਚ ਮੁਹੰਮਦ ਸ਼ਾਇਨ, ਮਣੀ ਰਾਮ ਸ਼ਰਮਾ, ਪ੍ਰਦੀਪ ਕੁਮਾਰ, ਵਿਨੀਤ ਗਰਗ, ਸਾਕੇਤ ਕੁਮਾਰ ਅਤੇ ਡੀ.ਕੇ. ਬੇਹਰਾ ਦੇ ਨਾਮ ਸ਼ਾਮਲ ਹਨ। ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
.jpg)
.jpg)

.jpg)
.jpg)
















































.jpg)





.jpg)


.jpg)







































.jpg)

