ਬਿ੍ਰਟੇਨ ’ਚ ਭਾਰਤੀ ਵਿਦਿਆਰਥੀ ਨੇ ਕੀਤਾ ਭਾਰਤੀਆਂ ਦਾ ਸਿਰ ਨੀਵਾਂ!

ਬਿ੍ਰਟੇਨ ’ਚ ਭਾਰਤੀ ਵਿਦਿਆਰਥੀ ਨੇ ਕੀਤਾ ਭਾਰਤੀਆਂ ਦਾ ਸਿਰ ਨੀਵਾਂ!

ਸਦੀਆਂ ਤੋਂ ਭਾਰਤੀ ਵੱਖ-ਵੱਖ ਦੇਸ਼ਾਂ ਵਿਚ ਪ੍ਰਵਾਸ ਕਰਦੇ ਹੋਏ ਉੱਥੇ ਰਹਿ ਰਹੇ ਹਨ। ਭਾਰਤੀ ਪ੍ਰਵਾਸੀਆਂ ਦੀ ਇਹ ਖਾਸੀਅਤ ਗਿਣੀ ਜਾਂਦੀ ਹੈ ਕਿ ਇਹ ਜਿਹੜੇ ਵੀ ਮੁਲਕ ’ਚ ਰਹਿੰਦੇ ਹਨ ਉਸ ਮੁਲਕ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕਰ ਦਿੰਦੇ ਹਨ। ਇਸੇ ਲਈ ਪੂਰੇ ਵਿਸ਼ਵ ਵਿਚ ਭਾਰਤੀਆਂ ਦਾ ਸਤਿਕਾਰ ਬਣਿਆ ਹੋਇਆ। ਕੁਝ ਕੁ ਘਟਨਾਵਾਂ ਅਜਿਹੀਆਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਨਾਲ ਸਮੱੁਚੇ ਭਾਰਤੀਆਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਹੋ ਜਿਹੀ ਹੀ ਇਕ ਖਬਰ ਸਾਹਮਣੇ ਆਈ ਹੈ ਕਿ ਬਿ੍ਰਟੇਨ ’ਚ ਔਰਤ ਨਾਲ ਬਲਾਤਕਾਰ ਕਰਨ ਵਾਲੇ ਭਾਰਤੀ ਵਿਦਿਆਰਥੀ ਨੂੰ 6 ਸਾਲ ਤੋਂ ਵੱਧ ਦੀ ਸਜ਼ਾ ਕੱਟਣੀ ਪਵੇਗੀ। ਘਟਨਾ ਪਿਛਲੇ ਸਾਲ ਜੂਨ ਦੀ ਹੈ। 20 ਸਾਲਾ ਭਾਰਤੀ ਵਿਦਿਆਰਥੀ ਦਾ ਨਾਂ ਪ੍ਰੀਤ ਵਿਕਾਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਕਾਲ ਅਤੇ ਪੀੜਤ ਔਰਤ ਦੀ ਮੁਲਾਕਾਤ ਕਾਰਡਿਫ ਦੇ ਇਕ ਨਾਈਟ ਕਲੱਬ ਵਿਚ ਹੋਈ ਸੀ। ਇੱਥੇ ਔਰਤ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਲਈ ਸੀ ਅਤੇ ਹੋਸ਼ ਵਿਚ ਨਹੀਂ ਸੀ। ਵਿਕਾਲ ਉਸ ਨੂੰ ਆਪਣੇ ਫਲੈਟ ਵਿਚ ਲੈ ਗਿਆ ਅਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ। ਇਸ ਦਾ ਇਕ ਸੀ.ਸੀ.ਟੀ.ਵੀ. ਵੀਡੀਉ ਵੀ ਸਾਹਮਣੇ ਆਈ ਹੈ ਜਿਸ ਵਿਚ ਪ੍ਰੀਤ ਵਿਕਾਲ ਉਸ ਔਰਤ ਨੂੰ ਗੋਦ ਵਿਚ ਚੁੱਕ ਕੇ ਲੈ ਕੇ ਜਾ ਰਿਹਾ ਹੈ। ਇਨ੍ਹਾਂ ਰਾਹੀਂ ਉਸ ਦੀ ਪਛਾਣ ਵੀ ਹੋਈ। ਸਾਊਥ ਵੇਲਜ਼ ਪੁਲਿਸ (ਕਾਰਡਿਫ) ਨੇ ਸੋਸ਼ਲ ਮੀਡੀਆ ’ਤੇ ਪ੍ਰੀਤ ਵਿਕਾਲ ਨੂੰ ਸਜ਼ਾ ਸੁਣਾਏ ਜਾਣ ਦੀ ਜਾਣਕਾਰੀ ਦਿੱਤੀ ਹੈ। ਘਟਨਾ 4 ਜੂਨ 2022 ਦੀ ਹੈ। ਇਸ ਦਿਨ ਪ੍ਰੀਤ ਅਤੇ ਉਸ ਦੇ ਕੁਝ ਦੋਸਤ ਕਾਰਡਿਫ਼ ਦੇ ਇਕ ਨਾਈਟ ਕਲੱਬ ਵਿਚ ਗਏ ਹੋਏ ਸਨ। ਪੀੜਤ ਵੀ ਉਸੇ ਨਾਈਟ ਕਲੱਬ ਵਿਚ ਦੋਸਤਾਂ ਨਾਲ ਮੌਜੂਦ ਸੀ। ਇੱਥੇ ਦੋਵਾਂ ਦੀ ਪਛਾਣ ਹੋ ਗਈ। ਕੁਝ ਘੰਟਿਆਂ ਬਾਅਦ ਜਦੋਂ ਵਿਕਾਲ ਨਾਈਟ ਕਲੱਬ ਤੋਂ ਬਾਹਰ ਆਇਆ ਤਾਂ ਉਸ ਨੇ ਪੀੜਤਾ ਨੂੰ ਬਾਹਰ ਦੇਖਿਆ। ਉਸ ਸਮੇਂ ਉਹ ਬਹੁਤ ਸ਼ਰਾਬੀ ਸੀ ਅਤੇ ਖੜ੍ਹੇ ਹੋਣ ਦੀ ਹਾਲਤ ਵਿਚ ਵੀ ਨਹੀਂ ਸੀ। ਵਿਕਾਸ ਨੇ ਮਦਦ ਦੀ ਪੇਸਕਸ਼ ਕੀਤੀ। ਇਸ ਤੋਂ ਬਾਅਦ ਉਹ ਔਰਤ ਨੂੰ ਕਦੇ ਗੋਦੀ ਤੇ ਕਦੇ ਮੋਢੇ ’ਤੇ ਚੁੱਕ ਕੇ ਅਪਣੇ ਨਾਲ ਲੈ ਗਿਆ। ਪੁਲਿਸ ਨੇ ਪੀੜਤ ਅਤੇ ਵਿਕਾਲ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਜਾਰੀ ਕੀਤੀ ਹੈ।
ਵਿਕਾਲ ਔਰਤ ਨੂੰ ਨੌਰਥ ਏਰੀਆ ਹਾਊਸ ਸਥਿਤ ਅਪਣੇ ਫਲੈਟ ’ਚ ਲੈ ਗਿਆ। ਉਸ ਸਮੇਂ ਤੱਕ ਸਵੇਰ ਹੋ ਚੁੱਕੀ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਡਿਟੈਕਟਿਵ ਨਿਕ ਵੁਡਲੈਂਡ ਨੇ ਕਿਹਾ- ਕਾਰਡਿਫ ਖੇਤਰ ਵਿਚ ਅਜਿਹੇ ਅਪਰਾਧ ਨਹੀਂ ਹੁੰਦੇ ਹਨ। ਪ੍ਰੀਤ ਵਿਕਾਲ ਇਕ ਖ਼ਤਰਨਾਕ ਵਿਅਕਤੀ ਹੈ। ਉਸ ਨੇ ਇਕ ਔਰਤ ਦਾ ਸ਼ਿਕਾਰ ਕੀਤਾ ਜੋ ਸ਼ਰਾਬੀ ਸੀ ਅਤੇ ਅਪਣੇ ਦੋਸਤਾਂ ਤੋਂ ਵੱਖ ਹੋ ਗਈ ਸੀ।  
ਪੁਲਿਸ ਅਧਿਕਾਰੀ ਦੇ ਬਿਆਨਾਂ ਉੱਤੇ ਯਕੀਨ ਕਰਨਾ ਬਣਦਾ ਹੈ। ਭਾਰਤੀ ਸੱਭਿਆਚਾਰ ਵਿਚ ਦੂਜੇ ਦੀ ਮਦਦ ਬਿਨਾਂ ਕਿਸੇ ਲੋਭ ਲਾਲਚ ਤੋਂ ਕਰਨ ਦਾ ਹੈ। ਜੇਕਰ ਉਹ ਔਰਤ ਸ਼ਰਾਬੀ ਹਾਲਤ ਵਿਚ ਸੀ ਤਾਂ ਵਿਦਿਆਰਥੀ ਨੂੰ ਚਾਹੀਦਾ ਸੀ ਕਿ ਉਹ ਪੁਲਿਸ ਨੂੰ ਰਿਪੋਰਟ ਕਰਦਾ ਅਤੇ ਉਸ ਔਰਤ ਨੂੰ ਉਸ ਦੇ ਘਰ ਪਹੁੰਚਾ ਦਿੰਦਾ ਪਰ ਉਸ ਦੇ ਦਿਲ ਵਿਚ ਪਾਪ ਆ ਗਿਆ। ਬਿ੍ਰਟੇਨ ਵਰਗੇ ਮੁਲਕਾਂ ਵਿਚ ਸੈਕਸ ਕਰਨਾ ਕੋਈ ਜੁਰਮ ਨਹੀਂ ਮੰਨਿਆ ਜਾਂਦਾ ਪਰ ਜੇਕਰ ਦੋਵਾਂ ਦੀ ਸਹਿਮਤੀ ਹੋਵੇ, ਪਰ ਵਿਦਿਆਰਥੀ ਨੇ ਸ਼ਰਾਬੀ ਔਰਤ ਦੇ ਹਾਲਾਤਾਂ ਦਾ ਫਾਇਦਾ ਉਠਾਉਂਦਿਆਂ ਉਸ ਨਾਲ ਬਲਾਤਕਾਰ ਕਰ ਦਿੱਤਾ। ਜਿਸ ਹਿਸਾਬ ਨਾਲ ਵਿਦਿਆਰਥੀ ਨੇ ਉਸ ਔਰਤ ਦੀ ਮਦਦ ਕੀਤੀ ਸੀ ਹੋ ਸਕਦਾ ਸੀ ਕਿ ਹੋਸ਼ ਵਿਚ ਆਉਣ ਤੋਂ ਬਾਅਦ ਉਹ ਇਕ ਮਦਦਗਾਰ ਇਨਸਾਨ ਨੂੰ ਆਪਣਾ ਦਿਲ ਹੀ ਦੇ ਬੈਠਦੀ ਅਤੇ ਜੋ ਕੰਮ ਵਿਦਿਆਰਥੀ ਨੇ ਜੁਰਮ ਦੇ ਰੂਪ ਵਿਚ ਕੀਤਾ ਹੈ ਉਹ ਵੈਸੇ ਹੀ ਹੋ ਜਾਂਦਾ। ਪਰ ਵਿਦਿਆਰਥੀ ਨੂੰ ਆਪਣੀ ਚਲਾਕੀ ਉੱਤੇ ਯਕੀਨ ਸੀ ਤੇ ਉਹੀ ਚਲਾਕੀ ਉਸ ਲਈ 6 ਸਾਲ ਦੀ ਜੇਲ੍ਹ ਦਾ ਕਾਰਨ ਬਣ ਗਈ। 
ਇਹ ਇਕ ਖਬਰ ਹੀ ਨਾ ਸਮਝੀ ਜਾਵੇ ਇਸ ਨਾਲ ਪੂਰਾ ਭਾਰਤੀ ਭਾਈਚਾਰਾ ਜੁੜ ਗਿਆ ਹੈ, ਕਿਉਂਕਿ ਉਸਨੂੰ ਭਾਰਤੀ ਵਿਦਿਆਰਥੀ ਵਲੋਂ ਮੀਡੀਆ ਵਲੋਂ ਪ੍ਰਚਾਰਿਆ ਜਾ ਰਿਹਾ ਹੈ ਜਿਸ ਕਾਰਨ ਭਾਰਤ ਦਾ ਨਾਮ ਨਾਲ ਜੁੜ ਗਿਆ ਹੈ। ਬਿ੍ਰਟੇਨ ਵਰਗੇ ਮੁਲਕ ਕਿਸੇ ਵੀ ਬੇਕਸੂਰ ਨੂੰ ਸਜ਼ਾ ਨਹੀਂ ਦਿੰਦੇ ਪਰ ਕਸੂਰਵਾਰ ਨੂੰ ਛੱਡਦੇ ਵੀ ਨਹੀਂ। ਇਸ ਲਈ ਇਸ ਵਿਦਿਆਰਥੀ ਨੂੰ ਹੁਣ ਛੇ ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ ਜਿਸ ਨਾਲ ਉਸਦਾ ਕੈਰੀਅਰ ਵੀ ਤਬਾਹ ਹੋ ਜਾਵੇਗਾ ਅਤੇ ਉਸਦੀ ਇੱਜਤ ਮਾਣ ਮਰਿਆਦਾ ਸਭ ਜਾਂਦਾ ਲੱਗੇਗਾ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਘਟਨਾ ਤੋਂ ਸਿੱਖਣ ਦੀ ਲੋੜ ਹੈ। ਆਮੀਨ