ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਗੁਰਦੁਆਰਾ ਸਿੱਖ ਫਾਊਂਡੇਸ਼ਨ ਆਫ ਵਰਜ਼ੀਨੀਆਂ ’ਚ ਸਨਮਾਨਿਤ

ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਗੁਰਦੁਆਰਾ ਸਿੱਖ ਫਾਊਂਡੇਸ਼ਨ ਆਫ ਵਰਜ਼ੀਨੀਆਂ ’ਚ ਸਨਮਾਨਿਤ

‘ਜ਼ਫ਼ਰਨਾਮਾ ਪੰਜਾਬੀ ਅਨੁਵਾਦ ਤੇ ਛੰਦ ਬੰਦ ਕਵਿਤਾ’ ਪੁਸਤਕ ਬਦਲੇ ਦਿੱਤਾ ਗਿਆ ਸਨਮਾਨ
ਵਰਜ਼ੀਨੀਆਂ (ਐੱਸ.ਐੱਸ. ਮਣਕੂ) - ਗੁਰਦੁਆਰਾ ਸਿੱਖ ਫਾਊਂਡੇਸ਼ਨ ਆਫ ਵਰਜ਼ੀਨੀਆਂ ਵਿਖੇ ਉੱਘੇ ਲੇਖਕ ਗੁਰਜੰਟ ਸਿੰਘ ਬਰਨਾਲਾ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਗੁਰਜੰਟ ਸਿੰਘ ਬਰਨਾਲਾ ਜੋ ਕਿ ਦੋ ਹਫਤਿਆਂ ਲਈ ਅਮਰੀਕਾ ਦੌਰੇ ’ਤੇ ਹਨ, ਨੂੰ ਉਹਨਾਂ ਵਲੋਂ ਲਿਖੀ ਪੁਸਤਕ ‘ਜ਼ਫ਼ਰਨਾਮਾ ਪੰਜਾਬੀ ਅਨੁਵਾਦ ਤੇ ਛੰਦ-ਬੰਦ ਕਵਿਤਾ’ ਦੇ ਬਦਲੇ ਸਨਮਾਨ ਦਿੱਤਾ ਗਿਆ। ‘ਜ਼ਫ਼ਰਨਾਮਾ’ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖ ਕੇ ਭਾਈ ਧਰਮ ਸਿੰਘ ਤੇ ਭਾਈ ਦਯਾ ਸਿੰਘ ਰਾਹੀਂ ਦੱਖਣ ਵੱਲ ਭੇਜਿਆ ਸੀ, ਗੁਰੂ ਜੀ ਵਲੋਂ ਫਾਰਸੀ ਭਾਸ਼ਾ ਵਿਚ ਲਿਖਿਆ ਗਿਆ ਸੀ। ਇਸ ਦਾ ਉੱਘੇ ਲੇਖਕ ਗੁਰਜੰਟ ਸਿੰਘ ਨੇ ਪੰਜਾਬੀ ਵਿਚ ਅਨੁਵਾਦ ਕਰ ਕੇ ਸਰਲ ਸੌਖੀ ਪੰਜਾਬੀ ਭਾਸ਼ਾ ਵਿਚ ਛੰਦ-ਬੰਦ ਕਵਿਤਾ ਦਾ ਰੂਪ ਦਿੱਤਾ ਹੈ। ਪ੍ਰਬੰਧਕ ਕਮੇਟੀ ਵਲੋਂ ਬੋਲਦਿਆਂ ਸਕੱਤਰ ਸ੍ਰ. ਹਰਚਰਨ ਸਿੰਘ ਨੇ ਕਿਹਾ ਕਿ ਲੇਖਕ ਗੁਰਜੰਟ ਸਿੰਘ ਨੇ ਬਹੁਤ ਹੀ ਮਹਾਨ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ ਜਿਸ ਬਦਲੇ ਸਿੱਖ ਕੌਮ ਉਹਨਾਂ ਦੀ ਧੰਨਵਾਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸੁਰਜੀਤ ਸਿੰਘ ਦਿਓਲ ਵੀ ਹਾਜ਼ਰ ਸਨ।