ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਵਿਰੁੱਧ ਅਦਾਲਤ ਵਿੱਚ ਦਾਇਰ ਆਪਣੀ ਅੰਤਿਮ ਰਿਪੋਰਟ ਵਿੱਚ ਕਿਹਾ ਹੈ ਕਿ ਸ਼ਿਕਾਇਤਕਰਤਾ ਜੂਨੀਅਰ ਮਹਿਲਾ ਕੋਚ ਕਥਿਤ ਅਪਰਾਧ ਵਾਲੀ ਥਾਂ ’ਤੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਮੌਜੂਦ ਸੀ, ਨਾ ਕਿ ਸਿਰਫ 15 ਮਿੰਟਾਂ ਤੱਕ, ਜਿਵੇਂ ਕਿ ਮੁਲਜ਼ਮ ਨੇ ਦਾਅਵਾ ਕੀਤਾ ਸੀ। ਚੰਡੀਗੜ੍ਹ ਪੁਲੀਸ ਵੱਲੋਂ ਦਾਇਰ 700 ਤੋਂ ਵੱਧ ਪੰਨਿਆਂ ਦੀ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਕਿ ਅਪਰਾਧ ਦੇ ਸਥਾਨ ਦੀ ਪਛਾਣ ਦੌਰਾਨ ਪੀੜਤਾ ਮੁੱਖ ਦਫਤਰ, ਹੋਰ ਨਾਲ ਲੱਗਦੇ ਕਮਰੇ, ਬੈੱਡਰੂਮ ਅਤੇ ਨਾਲ ਲੱਗਦੇ ਬਾਥਰੂਮਾਂ ਅਤੇ ਸਾਰੇ ਰਸਤਿਆਂ ਦੀ ਪਛਾਣ ਕਰਨ ਦੇ ਯੋਗ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਇਨ੍ਹਾਂ ਕਮਰਿਆਂ ਵਿੱਚ ਗਈ ਸੀ, ਜਦਕਿ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਸਿਰਫ਼ ਉਸ ਦੇ ਮੁੱਖ ਦਫਤਰ ’ਚ ਹੀ ਆਈ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਸੰਦੀਪ ਸਿੰਘ ਇਹ ਨਹੀਂ ਦੱਸ ਸਕੇ ਉਨ੍ਹਾਂ ਵੱਲੋਂ ਦੇਰ ਸ਼ਾਮ ਅਧਿਕਾਰਤ ਮੁਲਾਕਾਤ ਦੇ ਸਮੇਂ ਮਗਰੋਂ ਔਰਤ ਨੂੰ ਮਿਲਣ ਦੀ ਆਗਿਆ ਕਿਉਂ ਦਿੱਤੀ ਗਈ ਸੀ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















