ਨਿਊਯਾਰਕ (ਪੰਜਾਬੀ ਰਾਈਟਰ) - ਬੀਤੇ ਦਿਨੀਂ 20 ਮਈ ਨਿਊਯਾਰਕ ਵਿੱਚਲੇ ਸਾਹਿਤਕ ਪ੍ਰੇਮੀਆਂ ਨੇ ਬਲਦੇਵ ਸਿੰਘ ਗਰੇਵਾਲ ਹੋਰਾਂ ਘਰ ਇਕ ਸਾਹਿਤਕ ਬੈਠਕ ਕੀਤੀ। ਭਾਰੀ ਬਾਰਿਸ਼ ਹੋਣ ਕਰਕੇ ਭਾਵੇ ਬਹੁਤ ਸਾਹਿਤਕਾਰ ਸ਼ਾਮਲ ਨਾ ਹੋਏ ਪਰ ਸ਼ਾਮਲ ਸਾਹਿਤਕਾਰਾਂ ਨੇ ਹਰ ਇੱਕ ਰਚਨਾਂ ਦਾ ਭਰਪੂਰ ਲੁਤਫ਼ ਲਿਆ। ਬਲਦੇਵ ਸਿੰਘ ਹੋਰਾਂ ਨੇ ਆਪਣੇ ਨਵੇਂ ਨਾਵਲ ‘ਪੁਲ ਸਰਾਤ’ ਦਾ ਪਹਿਲਾਂ ਕਾਂਡ ਪੜਿਆ, ਜਿਸ ਵਿੱਚ ਨਾਵਲ ਦੀ ਮੁੱਢਲੀ ਜਾਣ ਦਿੱਤੀ ਗਈ। ਡਾਕਟਰ ਸੰਦੀਪ ਸਿੰਘ ਹੋਰਾਂ ਨਾਵਲ ਦੀ ਵਿਸਥਾਰ ਨਾਲ ਸਮੀਖਿਆ ਕੀਤੀ, ਇਸ ਵਿੱਚ ਬਦੇਸ਼ਾ ’ਚ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਲੋਕਾਂ ਨੂੰ ਦਰਪੇਸ਼ ਆਉਂਦੀਆਂ ਤਕਲੀਫ਼ਾਂ ਵਾਰੇ ਖੁੱਲ ਕੇ ਗੱਲ ਕੀਤੀ, ਨਾਲ ਹੀ ਸੰਦੀਪ ਸਿੰਘ ਹੋਰਾਂ ਦੱਸਿਆ ਕਿ ਨਾਵਲ ਵਿਚ ਬਹੁਤ ਸਾਰੀ ਨਵੀਂ ਜਾਣਕਾਰੀ ਵੀ ਹੈ। ਬਾਅਦ ਵਿੱਚ ਬਲਵੀਰ ਸਿੰਘ ਡੁਮੇਲੀ ਹੋਰਾਂ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਇਸ ਵਿੱਚ ਇਹ ਗਲ ਉੱਘੜਕੇ ਬਾਹਰ ਆਉਂਦੀ ਹੈ ਕਿ ਸਰਕਾਰੀ ਢਾਂਚਾ ਨੌਜਵਾਨ ਵਰਗ ਨੂੰ ਰੋਜ਼ਗਾਰ ਦੇਣ ਵਿੱਚ ਨਾਕਾਮਯਾਬ ਹੈ, ਜਿਸ ਦੀ ਵਜਾ ਕਰਕੇ ਨੌਜਵਾਨ ਜ਼ਮੀਨਾਂ ਵੇਚ ਕੇ ਲੱਖਾਂ ਰੁਪਏ ਖਰਚ ਕੇ ਰੋਜ਼ਗਾਰ ਲਈ ਬਾਹਰ ਗੈਰ ਕਾਨੂੰਨੀ ਢੰਗ ਨਾਲ ਆਪਣੀ ਜਵਾਨੀ ਦੋਜ਼ਕ ਵਿੱਚ ਪਾਉਂਦੇ ਹਨ। ਨਾਵਲ ਵਧੀਆ ਹੈ ਕੁੱਝ ਰੁਮਾਂਟਿਕ ਗੱਲਬਾਤ ਕਰਕੇ ਨਾਵਲ ਅਕੇਵਾਂ ਨਹੀਂ ਮਹਿਸੂਸ ਹੋਣ ਦੇਦਾਂ। ਦੂਜੇ ਦੋਰ ਵਿੱਚ ਪ੍ਰੋਫ਼ੈਸਰ ਉੱਭੀ ਹੋਰਾਂ ਨੇ ਸੱਜਣ ਠੱਗ ਦੀ ਗਲ ਸਕੂਲ ਪੱਧਰ ਤੱਕ ਨਾ ਕਰਨ ਦੇ ਕਾਰਨਾਂ ਵਾਰੇ ਇਕ ਲੇਖ ਪੜਿਆ ’ਤੇ ਮਨ ਦੀ ਸ਼ਾਂਤੀ ਕਹਾਣੀ ਪੜੀ। ਰਾਣੀ ਨਗਿੰਦਰ ਹੋਰਾਂ ਨੇ ਮੁਰਦਾ ਘਰ ਪੜ ਕੇ ਸੁਣਾਈ। ਮੋਹਣ ਸਿੰਘ ਭੰਵਰਾ ਹੋਰਾਂ ਨੇ ਜਾਗਰੂਕ ਹੋਣ ਵਾਰੇ ਇਕ ਖੂਬਸੂਰਤ ਕਵਿਤਾ ਸੁਣਾਂ ਕੇ ਹਾਜ਼ਰੀ ਲਵਾਈ। ਅਮਰੀਕ ਗਾਫ਼ਿਲ ਹੋਰਾਂ ਨੇ ਆਪਣੀਆਂ ਦੋ ਖੂਬਸੂਰਤ ਗ਼ਜ਼ਲਾਂ ਸੁਣਾਈਆਂ। ਅੰਜੂ ਰੱਤੀ ਹੋਰਾਂ ਆਪਣੀ ਕਿਤਾਬ ‘ਪੰਗਡੰਡੀਆਂ ਤੇ’ ਦੇ ਵਿੱਚੋਂ ਇੱਕ ਕਵਿਤਾ ਕਸ਼ਮਕਸ਼ ਪੜੀ ਤੇ ਦੂਸਰੀ ਕਵਿਤਾ ਜ਼ਿੰਦਗੀ ਵਾਰੇ ਸੁਣਾ ਕੇ ਸਾਰਿਆਂ ਦੀ ਵਾਹ ਵਾਹ ਝੋਲੀ ਪਵਾਈ। ਇਹਨਾਂ ਨੇ ਦੋਬਾਰਾ ਫਿਰ ਸ਼ਿਰਕਤ ਕਰਨ ਦਾ ਇਕਰਾਰ ਵੀ ਕੀਤਾਂ। ਰੀਟਾ ਕੋਹਲੀ ਹੋਰਾਂ ਨੇ ਹਾਜ਼ਰੀ ਤਾਂ ਭਰੀ ਪਰ ਕਿਸੇ ਮਜ਼ਬੂਰੀ ਕਰਕੇ ਆਪਣਾਂ ਕਲਾਮ ਸੁਣਾਉਣ ਤੋਂ ਬਿੰਨਾ ਹੀ ਚਲੇ ਗਏ। ਰਾਣੀ ਨਗਿੰਦਰ ਹੋਰਾਂ ਨੇ ਕੁੱਝ ਕਵਿਤਾਂਵਾ ਪੜੀਆਂ। ਬਲਵੀਰ ਸਿੰਘ ਡੁਮੇਲੀ ਹੋਰਾਂ ਆਪਣੇ ਨਵੇਂ ਦੋਹਾ ਸੰਗਿ੍ਰਹ ‘ਪੰਛੀ ਗਾਵਣ ਰਾਗਿਣੀ’ ਵਿੱਚੋਂ ਕੁੱਝ ਦੋਹੇ ਸੁਣਾਏ। ਚਾਹ ਗੁਲਾਬ ਜਾਮਨਾਂ ਤੇ ਸਮੋਸਿਆਂ ਦਾ ਬਾਰਸ਼ ਵਿੱਚ ਸਾਰਿਆ ਨੇ ਲੁਤਫ਼ ਲਿਆ ਤੇ ਅਗਲੇ ਮਹੀਨੇ ਫਿਰ ਇਕੱਠੇ ਹੋਣ ਦਾ ਇਕਰਾਰ ਕੀਤਾ। ਅਖੀਰ ਵਿੱਚ ਬਲਦੇਵ ਸਿੰਘ ਹੋਰਾਂ ਸਾਰਿਆ ਦਾ ਏਨੀ ਬਾਰਿਸ਼ ਦੇ ਬਾਵਜੂਦ ਆਉਣ ਲਈ ਧੰਨਵਾਦ ਕੀਤਾ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















