ਰੂਸ ਤੇ ਵੈਗਨਰ ਫ਼ੌਜ ਵਿਚਾਲੇ ਸਮਝੌਤਾ

ਰੂਸ ਤੇ ਵੈਗਨਰ ਫ਼ੌਜ ਵਿਚਾਲੇ ਸਮਝੌਤਾ

ਮਾਸਕੋ - ਰੂਸ ਅਤੇ ਵੈਗਨਰ ਪ੍ਰਾਈਵੇਟ ਫੌਜ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਗੇ ਪੈਦਾ ਹੋਈ ਚੁਣੌਤੀ ਵੀ ਖ਼ਤਮ ਹੋ ਗਈ ਹੈ। ਰੂਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਪ੍ਰਾਈਵੇਟ ਫੌਜ ‘ਵੈਗਨਰ’ ਗਰੁੱਪ ਦੇ ਕਮਾਂਡਰ ਯੇਵਗੇਨੀ ਪ੍ਰਿਗੋਜ਼ਿਨ ਅਤੇ ਵੈਨਗਰ ਲੜਾਕਿਆਂ ’ਤੇ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਰੂਸ ਖਿਲਾਫ਼ ਹਥਿਆਰਬੰਦ ਬਗ਼ਾਵਤ ਕਰਨ ਵਾਲੇ ਯੇਵਗੇਨੀ ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਮਾਸਕੋ ਵੱਲ ਮਾਰਚ ਕਰਨ ਦਾ ਹੁਕਮ ਦਿੱਤਾ ਸੀ ਪਰ ਬਾਅਦ ਵਿੱਚ ਅਚਾਨਕ ਉਸ ਨੇ ਕ੍ਰੈਮਲਿਨ ਨਾਲ ਸਮਝੌਤਾ ਕਰਕੇ ਲੜਾਕਿਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਤਾਂ ਕਿ ਰੂਸੀ ਨਾਗਰਿਕਾਂ ਦਾ ਖੂਨ ਨਾ ਡੁੱਲ੍ਹੇ। ਸਮਝੌਤੇ ਵਿੱਚ ਯੇਵਗੇਨੀ ਪ੍ਰਿਗੋਜ਼ਿਨ ਦੇ ਜਲਾਵਤਨ ਹੋ ਕੇ ਬੇਲਾਰੂਸ ਜਾਣ ਦੀ ਗੱਲ ਸ਼ਾਮਲ ਹੈ।