ਨਵੀਂ ਦਿੱਲੀ-ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਖ਼ਾਤਮੇ ਲਈ ਸਾਲਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਅਜਿਹੀ ਮਦਦ ਕਰਨ ਵਿਚ ਖ਼ੁਸ਼ੀ ਮਹਿਸੂਸ ਕਰੇਗਾ ਪਰ ਆਪਣੇ ਤੌਰ ’ਤੇ ਇਸ ਸਬੰਧੀ ਕੋਈ ਕਦਮ ਨਹੀਂ ਚੁੱਕੇਗਾ। ਜੈਸ਼ੰਕਰ ਨੇ ਕਿਹਾ, ‘‘ਅਸੀਂ ਪਹਿਲਾਂ ਵੀ ਕਈ ਅਹਿਮ ਆਲਮੀ ਮੁੱਦਿਆਂ ’ਤੇ ਮਦਦ ਕਰ ਚੁੱਕੇ ਹਾਂ।’’ ਇਸ ਦੌਰਾਨ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫ਼ੈਸਲੇ ਨੂੰ ਸਹੀ ਦੱਸਦਿਆਂ ਉਨ੍ਹਾਂ ਕਿਹਾ ਮਾਸਕੋ ਨੇ ਕਦੇ ਵੀ ਨਵੀਂ ਦਿੱਲੀ ਦੇ ਹਿੱਤਾਂ ਨੂੰ ਠੇਸ ਨਹੀਂ ਪਹੁੰਚਾਈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧ ਹਮੇਸ਼ਾ ਸਥਿਰ ਅਤੇ ਦੋਸਤਾਨਾ ਰਹੇ ਹਨ। 2022 ਵਿੱਚ ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਤੋਂ ਬਾਅਦ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ। 60ਵੇਂ ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਸ਼ਿਰਕਤ ਕਰਨ ਮਗਰੋਂ ਜਰਮਨ ਅਖਬਾਰ ‘ਹੈਂਡਲਸਬਲੈਟ’ ਨਾਲ ਇੰਟਰਵਿਊ ਵਿੱਚ ਜੈਸ਼ਕੰਰ ਨੇ ਕਿਹਾ ਕਿ ਭਾਰਤ ਦਾ ਰੂਸ ਨਾਲ ਹਮੇਸ਼ਾ ਸਥਿਰ ਅਤੇ ਦੋਸਤਾਨਾ ਰਿਸ਼ਤਾ ਰਿਹਾ ਹੈ। ਉਨ੍ਹਾਂ ਕਿਹਾ, ‘‘ਹਰ ਕੋਈ ਆਪਣੇ ਪੁਰਾਣੇ ਤਜਰਬਿਆਂ ਦੇ ਆਧਾਰ ’ਤੇ ਰਿਸ਼ਤਾ ਨਿਭਾਉਂਦਾ ਹੈ। ਜੇ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਰੂਸ ਨੇ ਕਦੇ ਸਾਡੇ ਹਿੱਤਾਂ ਨੂੰ ਠੇਸ ਨਹੀਂ ਪਹੁੰਚਾਈ।’’ ਭਾਰਤ-ਰੂਸ ਦੇ ਸਬੰਧਾਂ ਕਾਰਨ ਭਾਰਤ-ਯੂਰਪ ਦੇ ਰਿਸ਼ਤੇ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ, ‘‘ਮੈਂ ਇਹ ਉਮੀਦ ਨਹੀਂ ਕਰਦਾ ਕਿ ਯੂਰਪ ਦਾ ਚੀਨ ਬਾਰੇ ਮੇਰੇ ਵਰਗਾ ਨਜ਼ਰੀਆ ਹੋਵੇਗਾ। ਇਸੇ ਤਰ੍ਹਾਂ ਯੂਰਪ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਰੂਸ ਬਾਰੇ ਅਜਿਹਾ ਨਜ਼ਰੀਆ ਨਹੀਂ ਰੱਖ ਸਕਦਾ ਜਿਸ ਤਰ੍ਹਾਂ ਦਾ ਯੂਰਪ ਰੱਖਦਾ ਹੈ। ਸਾਨੂੰ ਮੰਨਣਾ ਪਵੇਗਾ ਕਿ ਰਿਸ਼ਤਿਆਂ ਵਿੱਚ ਕੁਦਰਤੀ ਮਤਭੇਦ ਹੋ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਜੇ ਰੂਸ ਦੀ ਥਾਂ ਹੋਰ ਦੇਸ਼ਾਂ ਤੋਂ ਕੱਚਾ ਤੇਲ ਖਰੀਦਿਆ ਜਾਂਦਾ ਤਾਂ ਊਰਜਾ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਹੋਰ ਵਧ ਜਾਂਦੀਆਂ।

.jpg)
.jpg)
.jpg)
.jpg)




















.jpg)





























.jpg)


























.jpg)






.jpg)














