ਆਰਬੀਆਈ ਨੇ ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਦਿੱਤੇ ਦੋ ਬਦਲ

ਆਰਬੀਆਈ ਨੇ ਦੋ ਹਜ਼ਾਰ ਦੇ ਨੋਟ ਬਦਲਾਉਣ ਲਈ ਦਿੱਤੇ ਦੋ ਬਦਲ

ਨਵੀਂ ਦਿੱਲੀ: ਲੋਕ ਹੁਣ ਰਜਿਸਟਰਡ ਡਾਕ ਰਾਹੀਂ ਰਜਿ਼ਰਵ ਬੈਂਕ ਦੇ ਖੇਤਰੀ ਦਫ਼ਤਰਾਂ ਨੂੰ 2 ਹਜ਼ਾਰ ਰੁਪਏ ਦੇ ਨੋਟ ਭੇਜ ਸਕਦੇ ਹਨ ਜਿਨ੍ਹਾਂ ਦਾ ਭੁਗਤਾਨ ਉਨ੍ਹਾਂ ਦੇ ਖਾਤਿਆਂ ਵਿੱਚ ਹੋ ਜਾਵੇਗਾ। ਰਜਿ਼ਰਵ ਬੈਂਕ ਨੇ ਆਪਣੇ ਖੇਤਰੀ ਦਫਤਰਾਂ ਤੋਂ ਦੂਰ ਰਹਿਣ ਵਾਲੇ ਲੋਕਾਂ ਲਈ ਇਹ ਬਦਲ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਆਰਬੀਆਈ ਲੋਕਾਂ ਨੂੰ ਉਨ੍ਹਾਂ ਦੇ ਬੈਂਕ ਖਾਤੇ ਵਿੱਚ 2 ਹਜ਼ਾਰ ਰੁਪਏ ਦੇ ਬੈਂਕ ਨੋਟ ਜਮ੍ਹਾਂ ਕਰਾਉਣ ਲਈ ਟ੍ਰਿਪਲ ਲਾਕ ਰਿਸੈਪਟੇਕਲ (ਟੀਐਲਆਰ) ਫਾਰਮ ਦੀ ਪੇਸ਼ਕਸ਼ ਕਰ ਰਿਹਾ ਹੈ। ਆਰਬੀਆਈ ਦੇ ਰਜਿਨਲ ਡਾਇਰੈਕਟਰ ਰੋਹਤਿ ਪੀ ਦਾਸ ਨੇ ਕਿਹਾ ਕਿ ਆਰਬੀਆਈ ਲੋਕਾਂ ਨੂੰ ਬਿਨਾਂ ਪ੍ਰੇਸ਼ਾਨੀ ਅਤੇ ਸੁਰੱਖਿਅਤ ਢੰਗ ਨਾਲ ਦੋ ਹਜ਼ਾਰ ਰੁਪਏ ਦੇ ਨੋਟਾਂ ਦੇ ਬਦਲਾਅ ਦਾ ਬਦਲ ਦੇ ਰਿਹਾ ਹੈ ਜੋ ਉਨ੍ਹਾਂ ਨੂੰ ਬੈਂਕ ਦੀਆਂ ਵਿਸ਼ੇਸ਼ ਸ਼ਾਖਾਵਾਂ ਵਿੱਚ ਜਾਣ ਅਤੇ ਕਤਾਰ ਵਿੱਚ ਖੜ੍ਹੇ ਹੋਣ ਦੀ ਪ੍ਰੇਸ਼ਾਨੀ ਤੋਂ ਬਚਾਏਗਾ। ਉਨ੍ਹਾਂ ਕਿਹਾ ਕਿ ਰਜਿਸਟਰਡ ਪੋਸਟ ਅਤੇ ਟੀਐਲਆਰ ਦੋਵੇਂ ਬਦਲ ਬਹੁਤ ਜ਼ਿਆਦਾ ਸੁਰੱਖਿਅਤ ਹਨ ਅਤੇ ਇਹਨਾਂ ਬਦਲਾਂ ਨਾਲ ਸਬੰਧਤ ਲੋਕਾਂ ਦੇ ਮਨ ਵਿੱਚ ਕੋਈ ਡਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਇਕੱਲੇ ਦਿੱਲੀ ਦਫਤਰ ਨੂੰ ਲਗਪਗ 700 ਟੀਐਲਆਰ ਫਾਰਮ ਪ੍ਰਾਪਤ ਹੋਏ ਹਨ। 19 ਮਈ ਨੂੰ, ਆਰਬੀਆਈ ਨੇ ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਸਰਕੁਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। 19 ਮਈ, 2023 ਤੱਕ ਇਨ੍ਹਾਂ ਨੋਟਾਂ ਵਿੱਚੋਂ 97 ਫੀਸਦੀ ਤੋਂ ਵੱਧ ਵਾਪਸ ਆ ਚੁੱਕੇ ਸਨ।