ਅਮਰੀਕਾ 'ਚ ਦਿਲਜੀਤ ਦੋਸਾਂਝ ਦਾ ਜਾਦੂ, ਦੋਸਾਂਝ ਦੇ ਨਾਂ 'ਤੇ ਹੋਵੇਗੀ ਜਨਤਕ ਛੁੱਟੀ , ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਨੇ ਦਿਲਜੀਤ ਦੋਸਾਂਝ ਦੇ ਸਨਮਾਨ 'ਚ ਕੀਤਾ ਵੱਡਾ ਐਲਾਨ

ਅਮਰੀਕਾ 'ਚ ਦਿਲਜੀਤ ਦੋਸਾਂਝ ਦਾ ਜਾਦੂ, ਦੋਸਾਂਝ ਦੇ ਨਾਂ 'ਤੇ ਹੋਵੇਗੀ ਜਨਤਕ ਛੁੱਟੀ , ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਨੇ ਦਿਲਜੀਤ ਦੋਸਾਂਝ ਦੇ ਸਨਮਾਨ 'ਚ ਕੀਤਾ ਵੱਡਾ ਐਲਾਨ

ਵਾਸ਼ਿੰਗਟਨ, 22 ਜੂਨ (ਰਾਜ ਗੋਗਨਾ, ਪੰਜਾਬੀ ਰਾਈਟਰ)- ਅਮਰੀਕਾ ਚ’ ਦਿਲਜੀਤ ਦੋਸਾਂਝ ਦਾ ਜਾਦੂ ,ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਚ’ 6 ਜਨਵਰੀ 2027 ਨੂੰ 'ਦਿਲਜੀਤ ਦੋਸਾਂਝ ਦਿਵਸ' ਦੇ ਵਜੋਂ ਮਨਾਇਆ ਜਾਵੇਗਾ। ਇੱਥੇ ਬੀਤੇਂ ਦਿਨ 20 ਜੂਨ, ਨੂੰ ਪੰਜਾਬੀ ਸਿਨੇਮਾ ਦਾ 'ਸੂਰਮਾ' ਦਿਲਜੀਤ ਦੁਸਾਂਝ ਗਲੋਬਲ ਪਲੇਟਫਾਰਮ 'ਤੇ ਆਪਣੀ ਵੱਖਰੀ  ਪਛਾਣ ਬਣਾ ਰਿਹਾ ਹੈ। ਉਸ ਦੀ ਪ੍ਰਤਿਭਾ ਦੀ ਦੇਸ਼-ਵਿਦੇਸ਼ ਵਿੱਚ ਭਰਪੂਰ  ਸ਼ਲਾਘਾ ਵੀ ਹੋਈ ਹੈ। ਇਸ ਗਾਇਕ ਦੀ ਪ੍ਰਸਿੱਧੀ ਹੁਣ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਉਸ ਦੇ ਗੀਤ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਵਰਗੇ ਵੱਡੇ-ਵੱਡੇ ਦੇਸ਼ਾਂ ਵਿਚ ਇੰਨੇ ਸੁਣੇ ਜਾਂਦੇ ਹਨ ਕਿ ਹੁਣ ਹਰ ਕੋਈ ਉਸ ਦੇ ਫੈਨ ਹੋਣ ਲੱਗ ਜਾਂਦਾ  ਹੈ।ਦਿਲਜੀਤ ਨੇ ਆਪਣੀ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਭਰ ਵਿੱਚ ਪਛਾਣਿਆ ਹੈ। ਉਸ ਦੀ ਇਸ ਪ੍ਰਾਪਤੀ ਲਈ ਹਾਲੀਵੁੱਡ ਦਾ ਗੜ੍ਹ ਮੰਨੇ ਜਾਣ ਵਾਲੇ ਅਮਰੀਕੀ ਸ਼ਹਿਰ ਲਾਸ ਏਂਜਲਸ ਵਿੱਚ ਉਸ ਦੇ ਸਨਮਾਨ ਵਿੱਚ ਜਨਤਕ ਛੁੱਟੀ ਦਾ ਐਲਾਨ ਕੌਸਲਵੂਮੈਨ ਮੋਨਿਕਾ ਰੌਡਰਿਗਜ ਦੁਆਰਾ ਲਾਸ ਏਂਜਲਸ ਅਮਰੀਕਾ ਚ’ ਉਸ ਦੇ ਵਰਲਡ ਟੂਰ  ਸਟਾਪ ਦੋਰਾਨ  ਕੀਤਾ ਗਿਆ ਹੈ।6 ਜਨਵਰੀ 1984 ਨੂੰ ਜਨਮੇ ਦਿਲਜੀਤ ਦੋਸਾਂਝ ਦੇ ਜਨਮ ਦਿਨ ਨੂੰ ਲੈ ਕੇ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਘੋਸ਼ਿਤ  ਕੀਤਾ ਗਿਆ। ਅਤੇ ਲਾਸ ਏਂਜਲਸ ਸਿਟੀ ਕੌਂਸਲ ਨੇ 6 ਜਨਵਰੀ ਸੰਨ -2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ।