ਨਤੀਜੇ ਤੋਂ ਪਹਿਲਾਂ ਉਮੀਦਵਾਰ ਧਾਰਮਿਕ ਸਥਾਨਾਂ ’ਤੇ ਪਹੁੰਚੇ

ਨਤੀਜੇ ਤੋਂ ਪਹਿਲਾਂ ਉਮੀਦਵਾਰ ਧਾਰਮਿਕ ਸਥਾਨਾਂ ’ਤੇ ਪਹੁੰਚੇ

ਲੁਧਿਆਣਾ,-ਚਾਰ ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਵਰਕਰਾਂ ਦੀਆਂ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਹਰ ਕੋਈ ਆਪਣੇ ਉਮੀਦਵਾਰ ਦੀ ਜਿੱਤ ਲਈ ਅਰਦਾਸ ਕਰ ਰਿਹਾ ਹੈ। ਜਿੱਤ ਪ੍ਰਤੀ ਹਰ ਉਮੀਦਵਾਰ ਪੂਰੀ ਤਰ੍ਹਾਂ ਆਸਵੰਦ ਹੈ। ਮੰਗਲਵਾਰ ਨੂੰ ਹੀ ਪਤਾ ਲੱਗੇਗਾ ਕਿ ਕਿਸ ਉਮੀਦਵਾਰ ਦੇ ਹੱਕ ’ਚ ਲੁਧਿਆਣਾ ਵਾਸੀਆਂ ਨੇ ਫਤਵਾ ਦਿੱਤਾ ਹੈ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅੱਜ ਉਮੀਦਵਾਰਾਂ ਨੇ ਪਰਮਾਤਮਾ ਦੇ ਦਰ ’ਤੇ ਪੁੱਜ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕੋਈ ਮੰਦਰ ਗਿਆ ਤੇ ਕੋਈ ਗੁਰਦੁਆਰੇ।