ਰਾਜਾ ਵੜਿੰਗ ਦਾ ਕਾਂਗਰਸ ਤੋਂ ਬਾਗ਼ੀ ਹੋਏ ਬਰਾੜ ਵੱਲੋਂ ਵਿਰੋਧ

ਰਾਜਾ ਵੜਿੰਗ ਦਾ ਕਾਂਗਰਸ ਤੋਂ ਬਾਗ਼ੀ ਹੋਏ ਬਰਾੜ ਵੱਲੋਂ ਵਿਰੋਧ

ਲੁਧਿਆਣਾ, -ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀ ਪਾਰਟੀ ਤੋਂ ਬਾਗ਼ੀ ਹੋ ਕੇ ਲੁਧਿਆਣਾ ਤੋਂ ਆਜ਼ਾਦ ਚੋਣ ਲੜ ਰਹੇ ਕਮਲਜੀਤ ਸਿੰਘ ਬਰਾੜ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਕਮਲਜੀਤ ਸਿੰਘ ਬਰਾੜ ਆਪਣੇ ਸਾਥਿਆਂ ਨਾਲ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਵਿੱਚ ਰਾਜਾ ਵੜਿੰਗ ਦੇ ਕਾਫ਼ਲੇ ਨੂੰ ਕਥਿਤ ਰੋਕ ਕੇ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਬੀਤੀ ਰਾਤ ਸ਼ਿਮਲਾਪੁਰੀ ਇਲਾਕੇ ਵਿੱਚ ਵੀ ਕੁਝ ਲੋਕਾਂ ਨੇ ਵੜਿੰਗ ਦੇ ਕਾਫ਼ਲੇ ਅੱਗੇ ਨਾਅਰੇਬਾਜ਼ੀ ਕੀਤੀ ਸੀ। ਤਣਾਅ ਵਧਦਾ ਦੇਖ ਮੌਕੇ ’ਤੇ ਮੌਜੂਦ ਪੁਲੀਸ ਨੇ ਆਜ਼ਾਦ ਉਮੀਦਵਾਰ ਤੇ ਸਮਰਥਕਾਂ ਨੂੰ ਰੋਕਿਆ। ਸ੍ਰੀ ਬਰਾੜ ਇਸ ਸਮੇਂ ਉਹ ਰਾਜਾ ਵੜਿੰਗ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਹਨ।