3 ਅਲੜ ਉਮਰ ਦੇ  ਗੋਰੇ  ਲੜਕਿਆ ਦੀ ਹੱਤਿਆ ਦੇ ਜੁੰਮੇਵਾਰ ਭਾਰਤੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ

3 ਅਲੜ ਉਮਰ ਦੇ  ਗੋਰੇ  ਲੜਕਿਆ ਦੀ ਹੱਤਿਆ ਦੇ ਜੁੰਮੇਵਾਰ ਭਾਰਤੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ

ਨਿਊਯਾਰਕ, 16 ਜੁਲਾਈ (ਰਾਜ ਗੋਗਨਾ)- ਲੰਘੀ 19 ਜਨਵਰੀ ਸੰਨ  2020 ਵਿੱਚ ਇਕ ਭਾਰਤੀ ਮੂਲ ਦੇ ਵਿਅਕਤੀ ਦੇ ਘਰ ਦੇ ਦਰਵਾਜ਼ੇ ਦੀ ਮਜ਼ਾਕ- ਮਜ਼ਾਕ ਵਿੱਚ ਘੰਟੀ ਵਜਾਉਣ ਵਾਲੇ  ਤਿੰਨ ਅਲੜ ਉਮਰ ਦੇ ਗੋਰੇ ਮੂਲ ਦੇ ਲੜਕੇ ਜਿੰਨਾ ਦੀ ਉਮਰ 13,14,ਅਤੇ 18 ਸਾਲ ਦੇ ਕਰੀਬ ਸੀ ਉਹਨਾਂ ਲੜਕਿਆਂ ਨੂੰ ਮਾਰਨ ਦੇ ਦੋਸ਼ੀ ਇੱਕ ਕੋਰੋਨਾ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਬੀਤੇਂ ਦਿਨ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਰਿਵਰਸਾਈਡ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਅਨੁਸਾਰ, ਭਾਰਤੀ ਮੂਲ ਦੇ ਅਨੁਰਾਗ ਚੰਦਰ, ਉਮਰ  45, ਸਾਲ ਨੂੰ  ਇੱਕ ਜਿਊਰੀ ਦੁਆਰਾ ਪਹਿਲੀ-ਡਿਗਰੀ ਦੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਮਾਮਲਿਆਂ ਵਿੱਚ ਅਦਾਲਤ ਨੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੈਰੋਲ ਦੀ ਸੰਭਾਵਨਾ ਰੱਦ ਕਰਨ ਤੋ ਬਾਅਦ ਉਸ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ  ਹੈ। ਦੱਸਣਯੋਗ ਹੈ ਕਿ ਉਸ ਵੱਲੋ ਇਹ ਘਾਤਕ ਹਾਦਸਾ ਲੰਘੀ 19 ਜਨਵਰੀ, ਸੰਨ 2020 ਨੂੰ ਵਾਪਰਿਆ ਸੀ, ਕਿਉਂਕਿ ਛੇ ਕਿਸ਼ੋਰ ਮੁੰਡੇ ਉਸ ਰਾਤ ਸਲੀਪਓਵਰ ਕਰ ਰਹੇ ਸਨ। ਮੁੰਡਿਆਂ ਵਿੱਚੋਂ ਇੱਕ ਨੂੰ ਮੋਡਜੇਸਕਾ ਸਮਿਟ ਰੋਡ 'ਤੇ ਸਥਿੱਤ ਅਨੁਰਾਗ ਚੰਦਰਾ ਦੇ ਘਰ ਦੀ ਮਜ਼ਾਕ ਮਜ਼ਾਕ ਵਿੱਚ ਘੰਟੀ ਵਜਾਉਣ ਦੀ ਹਿੰਮਤ ਦਿੱਤੀ ਗਈ ਸੀ।ਅਨੁਰਾਗ ਚੰਦਰ ਦੇ ਦਰਵਾਜ਼ੇ ਦੀ ਘੰਟੀ ਵਜਾਉਣ ਤੋਂ ਬਾਅਦ, ਲੜਕੇ  ਜਲਦੀ ਜਲਦੀ ਆਪਣੀ  2002 ਟੋਇਟਾ ਪ੍ਰਿਅਸ ਕਾਰ ਵਿੱਚ ਭੱਜ ਗਏ।ਚੰਦਰਾ ਨੇ ਆਪਣੀ 2019 ਇਨਫਿਨਿਟੀ ਕਾਰ ਪਿੱਛੇ ਲਾ ਕੇ  ਉਹਨਾਂ ਛੇ ਅਲੜ੍ਹ ਮੁੰਡਿਆ ਦਾ ਪਿੱਛਾ ਕੀਤਾ ਅਤੇ ਆਖਰਕਾਰ ਸਕੁਆ ਮਾਉਂਟੇਨ ਰੋਡ ਨੇੜੇ ਟੇਮੇਸਕਲ ਕੈਨਿਯਨ ਰੋਡ 'ਤੇ ਉਹਨਾਂ ਨੂੰ ਫੜਿਆ, ਅਤੇ ਉਸ ਨੇ ਆਪਣਾ ਵਾਹਨ ਨੂੰ ਪਿੱਛੇ ਵੱਲ ਕੀਤਾ ਅਤੇ ਸਾਈਡ ਸਵਾਈਪ ਕੀਤਾ ਜਦੋਂ ਤੱਕ ਕਿ ਉਨ੍ਹਾਂ ਦੀ ਕਾਰ ਦਰੱਖਤ ਨਾਲ ਟਕਰਾਉਣ ਤੋਂ ਪਹਿਲਾਂ ਸੜਕ ਤੋਂ ਦੂਰ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚੰਦਰਾ ਉਸ ਸਮੇਂ 99 ਮੀਲ ਪ੍ਰਤੀ ਘੰਟਾ ਦੀ ਰਫਤਾਰ 'ਤੇ ਉਹਨਾ ਦਾ ਪਿੱਛਾ ਕਰਨ ਲਈ ਪਹੁੰਚ ਗਿਆ ਸੀ।ਜਦੋ ਪੁਲਿਸ ਨੂੰ ਜ਼ਿਆਦਾ ਨੁਕਸਾਨੀ ਗਈ  ਗੱਡੀ ਇੱਕ ਰਿਹਾਇਸ਼ ਦੇ ਨੇੜੇ ਖੜੀ ਦੇਖੀ ਜਿੱਥੇ ਪੁਲਿਸ ਅਧਿਕਾਰੀਆਂ ਨੇ ਇੱਕ ਕਰੈਸ਼ ਵਿੱਚ ਜ਼ਿੰਮੇਵਾਰ ਮੰਨੇ ਜਾਂਦੇ ਵਿਅਕਤੀ ਦੀ ਭਾਲ ਕਰ ਰਹੀ ਸੀ ਅਤੇ ਪੁਲਿਸ ਨੇ ਕੋਰੋਨਾ ਕੈਲੀਫੋਰਨੀਆ ਦੇ ਰਹਿਣ ਵਾਲੇ ਇਸ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ 19 ਜਨਵਰੀ, 2020 ਨੂੰ ਤਿੰਨ ਅਲੜ ਉਮਰ ਦੇ ਲੜਕਿਆਂ ਦੀਆਂ ਮੌਤਾਂ ਹੋ ਗਈਆਂ ਸਨ। ਦੌਸ਼ੀ ਅਨੁਰਾਗ ਚੰਦਰ, 45,ਸਾਲ  ਨੂੰ ਬੀਤੇਂ ਦਿਨ 14 ਜੁਲਾਈ, 2023 ਨੂੰ ਤਿੰਨ ਲੜਕਿਆਂ ਦੀ ਹੱਤਿਆ ਕਰਨ ਲਈ ਪੈਰੋਲ ਦੀ ਸੰਭਾਵਨਾ  ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕਿਉਂਕਿ ਉਨ੍ਹਾਂ ਲੜਕਿਆ ਨੇ ਮਜ਼ਾਕ ਮਜ਼ਾਕ ਵਿੱਚ ਲੰਘੀ 19 ਜਨਵਰੀ ਸੰਨ 2020 ਵਿੱਚ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ ਸੀ।ਅਧਿਕਾਰੀਆਂ ਨੇ ਕਿਹਾ ਕਿ ਅਨੁਰਾਗ ਚੰਦਰਾ ਫਿਰ ਘਟਨਾ ਵਾਲੀ ਥਾਂ ਤੋਂ ਭੱਜ ਗਿਆ ਸੀ ਅਤੇ ਉਹਨਾਂ ਦੀ ਕਾਰ ਕਰੈਸ਼ ਦੀ ਸੂਚਨਾ ਦਿੱਤੇ ਬਿਨਾਂ ਆਪਣੇ ਘਰ ਵਾਪਸ ਆ ਗਿਆ ਸੀ। ਇਸ ਟੱਕਰ ਵਿੱਚ ਤਿੰਨ ਨੌਜਵਾਨ ਅਲੜ ਉਮਰ ਦੇ ਲੜਕੇ ਮਾਰੇ ਗਏ ਸਨ ਜਿਨ੍ਹਾਂ ਦੀ ਪਛਾਣ ਡਰੇਕ ਰੁਇਜ਼, ਡੈਨੀਅਲ ਹਾਕਿੰਸ ਅਤੇ ਜੈਕਬ ਇਵਾਸਕੂ ਵਜੋਂ ਹੋਈ ਸੀ ਇਹ ਸਾਰੇ 16 ਸਾਲ ਦੇ ਕਰੀਬ ਸਨ। ਇਸ ਹਾਦਸੇ ਵਿੱਚ ਬਚਣ ਵਾਲੇ ਹੋਰ ਲੜਕਿਆ  ਵਿੱਚ ਇੱਕ 18 ਸਾਲ ਦਾ ਡਰਾਈਵਰ, ਸੀ ਅਤੇ ਇੱਕ 13 ਸਾਲ ਦਾ ਲੜਕਾ ਅਤੇ ਇੱਕ 14 ਸਾਲ ਦਾ ਲੜਕਾ ਵੀ ਸੀ।ਪੀੜਤਾਂ ਵਿੱਚੋਂ ਇੱਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਲੜਕੇ ਉਸ ਰਾਤ ਇੱਕ ਜਨਮਦਿਨ ਮਨਾ ਰਹੇ ਸਨ।ਦੌਸ਼ੀ ਚੰਦਰਾ  ਨੇ ਅਦਾਲਤ ਵਿੱਚ ਮੰਨਿਆ ਸੀ  ਕਿ ਉਸਨੇ ਲੜਕਿਆ ਦੇ ਵਾਹਨ ਦਾ ਪਿੱਛਾ ਕੀਤਾ ਸੀ ਕਿਉਂਕਿ ਉਸਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਡਰ ਸੀ ਅਤੇ ਉਹ ਆਪਣੇ ਗੁੱਸੇ ਨੂੰ ਕਾਬੂ ਨਹੀ ਕਰ ਸਕਿਆ ਉਸਨੇ ਕਿਹਾ ਕਿ ਉਹ ਮਜ਼ਾਕ ਤੋਂ "ਬਹੁਤ ਜ਼ਿਆਦਾ, ਬਹੁਤ ਜਿਆਦਾ ਪਾਗਲ" ਸੀ। ਦੌਸ਼ੀ ਚੰਦਰਾ ਨੇ ਅਦਾਲਤ ਵਿੱਚ ਇਹ ਵੀ ਗਵਾਹੀ ਦਿੱਤੀ ਕਿ ਉਸ ਨੇ ਮੰਦੀ ਦੁਰਘਟਨਾ ਤੋਂ ਕੁਝ ਘੰਟਿਆਂ ਪਹਿਲਾਂ 12 ਬੀਅਰ ਪੀਤੀਆਂ ਸਨ।ਜ਼ਿਲ੍ਹਾ ਅਟਾਰਨੀ ਮਾਈਕ ਹੇਸਟ੍ਰੀਨ ਨੇ ਕਿਹਾ, “ਇੱਕ ਆਦਮੀ ਦੇ ਗੁੱਸੇ, ਬੇਈਮਾਨੀ ਅਤੇ ਅਪਮਾਨਜਨਕ ਵਿਵਹਾਰ ਦੇ ਕਾਰਨ ਅਣਗਿਣਤ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆ  ਅਤੇ ਮੈਂ ਇਸ ਕੇਸ ਵਿੱਚ ਵੱਧ ਤੋਂ ਵੱਧ ਸਜ਼ਾ ਦੇਣ ਲਈ ਜੱਜ ਨਵਾਰੋ ਦਾ ਧੰਨਵਾਦੀ ਹਾਂ।