ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਸਿਲੈਕਟ ਕਮੇਟੀ ਵਿਵਾਦ ਮਾਮਲੇ ਵਿੱਚ ‘ਆਪ’ ਦੇ ਮੁਅੱਤਲ ਸੰਸਦ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਨੂੰ ਮਿਲ ਕੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਚੱਢਾ ਦੇ ਇਸ ਮੁਆਫ਼ੀਨਾਮੇ(ਪੱਤਰ) ’ਤੇ ਚੇਅਰਪਰਸਨ ਵੱਲੋਂ ‘ਹਮਦਰਦੀ ਨਾਲ’ ਵਿਚਾਰ ਕੀਤਾ ਜਾਵੇ। ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ’ਤੇ ਆਧਾਰਤਿ ਬੈਂਚ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਵੱਲੋਂ ਪੇਸ਼ ਵਕੀਲ ਸ਼ਾਦਾਨ ਫਰਾਸਾਤ ਦੀਆਂ ਇਸ ਦਲੀਲ ਦਾ ਨੋਟਿਸ ਲਿਆ ਕਿ ‘ਬਜ਼ੁਰਗਾਂ ਦੇ ਸਦਨ’ ਦਾ ਸਭ ਤੋਂ ਛੋਟੀ ਉਮਰ ਦਾ ਅਤੇ ਪਹਿਲੀ ਵਾਰ ਸੰਸਦ ਮੈਂਬਰ ਬਣਨ ਵਾਲਾ ਸ਼ਖ਼ਸ ਉਪ ਰਾਸ਼ਟਰਪਤੀ ਤੋਂ ਮੁਆਫ਼ੀ ਮੰਗਣ ਦਾ ਇੱਛੁਕ ਹੈ। ਬੈਂਚ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਵਕੀਲ ਸ਼ਾਦਾਨ ਫਰਾਸਾਤ ਦਾ ਕਹਿਣਾ ਹੈ ਕਿ ਉਹ (ਚੱਢਾ) ਰਾਜ ਸਭਾ ਦਾ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੈ। ਇਸ ਗੱਲ ਨੂੰ ਜ਼ਿਹਨ ਵਿੱਚ ਰੱਖਦਿਆਂ ਕਿ ਉਸ ਦਾ ਸਦਨ, ਜਿਸ ਦਾ ਉਹ ਮੈਂਬਰ ਹੈ, ਦੇ ਮਾਣ ਸਨਮਾਨ ਨੂੰ ਸੱਟ ਮਾਰਨ ਦਾ ਕੋਈ ਇਰਾਦਾ ਨਹੀਂ ਸੀ, ਸ੍ਰੀ ਫਰਾਸਾਤ ਨੇ ਦਾਅਵਾ ਕੀਤਾ ਹੈ ਕਿ ਪਟੀਸ਼ਨਰ ਰਾਜ ਸਭਾ ਦੇ ਚੇਅਰਪਰਸਨ ਨੂੰ ਮਿਲਣ ਦਾ ਸਮਾਂ ਲਏਗਾ ਤਾਂ ਕਿ ਉਹ ਬਿਨਾਂ ਸ਼ਰਤ ਮੁਆਫ਼ੀ ਮੰਗ ਸਕੇ ਅਤੇ ਜਿਸ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ।’’ ਉਂਜ ਬੈਂਚ ਨੇ ਚੱਢਾ ਵੱਲੋਂ ਰਾਜ ਸਭਾ ’ਚੋਂ ਆਪਣੀ ਅਣਮਿੱਥੀ ਮੁਅੱਤਲੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੀਵਾਲੀ ਦੀਆਂ ਛੁੱਟੀਆਂ ਤੱਕ ਮੁਲਤਵੀ ਕਰ ਦਿੱਤੀ। ਬੈਂਚ ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਉਹ ਅਗਲੀ ਸੁਣਵਾਈ ਮੌਕੇ ਉਨ੍ਹਾਂ ਨੂੰ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਉਣ। ਬੈਂਚ ਨੇ ਅੱਜ ਸੰਖੇਪ ਸੁਣਵਾਈ ਦੌਰਾਨ ਕਿਹਾ ਕਿ ਪਿਛਲੀ ਸੁਣਵਾਈ ਮੌਕੇ ਇਹ ਗੱਲ ਕਹੀ ਗਈ ਸੀ ਕਿ ਜੇਕਰ ਚੱਢਾ ਮੁਆਫ਼ੀ ਮੰਗਣ ਦੇ ਇੱਛੁਕ ਹਨ, ਤਾਂ ਫਿਰ ਚੇਅਰਪਰਸਨ, ਜੋ ਨਾਮਵਰ ਹਸਤੀ ਤੇ ਸੀਨੀਅਰ ਸੰਵਿਧਾਨਕ ਅਹੁਦੇ ’ਤੇ ਹਨ, ਇਸ ’ਤੇ ‘ਵਿਚਾਰ’ ਕਰ ਸਕਦੇ ਹਨ। ਅਟਾਰਨੀ ਜਨਰਲ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਤਿਾ ਨੇ ਇਸ ਸੁਝਾਅ ਨਾਲ ਸਹਿਮਤੀ ਜਤਾਈ ਸੀ। ਬੈਂਚ ਨੇ ਮਗਰੋਂ ਚੱਢਾ ਦੇ ਵਕੀਲ ਦੀ ਵੀ ਰਾਏ ਮੰਗੀ ਸੀ। ਬੈਂਚ ਨੇ ਕਿਹਾ, ‘‘ਤੁਸੀਂ ਪਹਿਲਾਂ ਹੀ ਛੇ ਵਾਰ ਮੁਆਫ਼ੀ ਮੰਗ ਚੁੱਕੇ ਹੋ। ਪਰ ਕੀ ਤੁਸੀਂ ਚੇਅਰਪਰਸਨ ਨੂੰ ਮਿਲ ਕੇ ਮੁਆਫੀ ਮੰਗਣ ਲਈ ਤਿਆਰ ਹੋ।’’ ਇਸ ’ਤੇ ਚੱਢਾ ਦੇ ਵਕੀਲ ਨੇ ਕਿਹਾ, ‘‘ਉਹ ਬਜ਼ੁਰਗਾਂ ਦੇ ਇਸ ਸਦਨ ਵਿੱਚ ਸਭ ਤੋਂ ਛੋਟੀ ਉਮਰ ਦਾ ਮੈਂਬਰ ਹੈ। ਉਸ ਨੂੰ ਮੁਆਫ਼ੀ ਮੰਗਣ ਤੋਂ ਕੋਈ ਇਤਰਾਜ਼ ਨਹੀਂ ਹੈ।’’ ਚੇਤੇ ਰਹੇ ਕਿ ਰਾਘਵ ਚੱਢਾ 11 ਅਗਸਤ ਤੋਂ ਮੁਅੱਤਲ ਹਨ। ਸੱਤਾਧਾਰੀ ਭਾਜਪਾ ਨੇ ਚੱਢਾ ’ਤੇ ਦੋਸ਼ ਲਾਇਆ ਸੀ ਕਿ ‘ਆਪ’ ਆਗੂ ਨੇ ਕੁਝ ਮੈਂਬਰਾਂ ਦੀ ਸਹਿਮਤੀ ਤੋਂ ਬਗੈਰ ਉਨ੍ਹਾਂ ਦੇ ਨਾਂ ਇਕ ਮਤੇ ਵਿੱਚ ਪਾਏ ਸਨ। ਇਹ ਮਤਾ ਵਿਵਾਦਤਿ ਦਿੱਲੀ ਸੇਵਾਵਾਂ ਬਿੱਲ ਦੀ ਘੋਖ ਲਈ ਸਿਲੈਕਟ ਕਮੇਟੀ ਦੇ ਗਠਨ ਦੀ ਮੰਗ ਸਬੰਧੀ ਸੀ। ਰਾਜ ਸਭਾ ਦੇ ਚੇਅਰਮੈਨ ਨੇ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਚੱਢਾ ਨੂੰ ਮਰਿਆਦਾ ਕਮੇਟੀ ਦੀ ਜਾਂਚ ਮੁਕੰਮਲ ਹੋਣ ਤੱਕ ਮੁਅੱਤਲ ਕੀਤਾ ਸੀ।
.jpg)
.jpg)

.jpg)
.jpg)



















.jpg)






























.jpg)


























.jpg)

.jpg)



















