ਦਹਾਕਿਆਂ ਤੱਕ ਰੂਸ ਤੇ ਭਾਰਤ ਨੂੰ ਦਿਸ਼ਾ ਦੇਵੇਗਾ ਦਸਤਾਵੇਜ਼
ਮਾਸਕੋ ਤੋਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 8 ਜੁਲਾਈ ਨੂੰ ਆਪਣੇ ਦੌਰੇ ਦੌਰਾਨ ਰੂਸੀ ਰਾਜਧਾਨੀ ਪੁੱਜਣਗੇ ਤਾਂ ਉਹ ਇੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਇੱਕ ਅਹਿਮ ਦਸਤਾਵੇਜ਼ (ਵਿਜ਼ਨ ਡਾਕੂਮੈਂਟ) ’ਤੇ ਦਸਤਖ਼ਤ ਕਰ ਸਕਦੇ ਹਨ ਜੋ ਆਉਂਦੇ ਦਹਾਕਿਆਂ ਤੱਕ ਭਾਰਤ ਤੇ ਰੂਸ ਲਈ ਰੋਡ ਮੈਪ ਪੇਸ਼ ਕਰੇਗਾ।
ਮਾਸਕੋ ਸਥਿਤ ਰੂਸ ਦੇ ਵਿਦੇਸ਼ ਮੰਤਰਾਲੇ ’ਚ ਆਪਣੇ ਦਫ਼ਤਰ ਵਿੱਚ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਖਣੀ ਏਸ਼ੀਆ ਲਈ ਰੂਸੀ ਅਧਿਕਾਰੀ ਜ਼ਮੀਰ ਕਾਬੁਲੋਵ ਨੇ ਕਿਹਾ, ‘ਰੂਸ (ਤੁਹਾਡੇ) ਪ੍ਰਧਾਨ ਮੰਤਰੀ ਦੇ ਸਵਾਗਤ ਲਈ ਉਤਸ਼ਾਹਿਤ ਹੈ। ਸਾਡਾ ਮੰਨਣਾ ਹੈ ਕਿ ਦੋਵਾਂ ਆਗੂਆਂ ਵਿਚਾਲੇ ਇਹ ਮੀਟਿੰਗ ਅਹਿਮ ਹੋਵੇਗੀ।’ ਰੂਸ ਦੀ ਵੱਕਾਰੀ ਪਰੀਮਾਕੋਵ ਇੰਸਟੀਚਿਊਟ ਆਫ ਗਲੋਬਲ ਇਕਾਨਮੀ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼ ਵੱਲੋਂ ਮਾਸਕੋ ’ਚ ਬੁੱਧੀਜੀਵੀਆਂ ਦੇ ਇੱਕ ਸਿਖਰ ਸੰਮੇਲਨ ਕਰਵਾਇਆ ਗਿਆ। ਸਮਾਗਮ ਦੇ ਇੱਕ ਪਾਸੇ ਇਸ ਇੰਸਟੀਚਿਊਟ ਦੇ ਪ੍ਰਧਾਨ ਅਲੈਕਜ਼ੈਂਡਰ ਡਾਇਨਕਿਨ ਨੇ ਕਿਹਾ, ‘ਇਹ ਮਹੱਤਵਪੂਰਨ ਹੈ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਰੂਸ ਨੂੰ ਚੁਣ ਰਹੇ ਹਨ।’
ਯਕੀਨੀ ਤੌਰ ’ਤੇ ਮੋਦੀ ਦੀ ਮਾਸਕੋ ਯਾਤਰਾ ’ਤੇ ਅਮਰੀਕਾ ਦੀ ਨਜ਼ਰ ਰਹੇਗੀ ਜਿਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਇੱਕ ਪੰਦਰਵਾੜੇ ਤੋਂ ਵੀ ਘੱਟ ਸਮਾਂ ਪਹਿਲਾਂ ਗੱਲਬਾਤ ਲਈ ਦਿੱਲੀ ਵਿੱਚ ਸਨ ਤਾਂ ਜੋ ਇਹ ਸੰਕੇਤ ਮਿਲ ਸਕੇ ਕਿ ਭਾਰਤ ਦਾ ਰੂਸ ਵੱਲ ਕਿੰਨਾ ਝੁਕਾਅ ਹੈ। ਪਰ ਇੱਥੋਂ ਤੱਕ ਕਿ ਅਮਰੀਕੀ ਵੀ ਜ਼ਮੀਨੀ ਹਕੀਕਤ ਨੂੰ ਸਮਝਦੇ ਹਨ ਜੋ ਇਹ ਹੈ ਕਿ ਯੂਕਰੇਨ ’ਤੇ ਰੂਸੀ ਹਮਲੇ ਅਤੇ ਉਸ ਮਗਰੋਂ ਪੱਛਮ ਵੱਲੋਂ ਰੂਸ ’ਤੇ ਲਾਈਆਂ ਗਈਆਂ ਪਾਬੰਦੀਆਂ ਨੇ ਭਾਰਤ ਨੂੰ ਸਥਿਤੀ ਦਾ ਫਾਇਦਾ ਚੁੱਕਣ ਦੇ ਸਮਰੱਥ ਬਣਾਇਆ ਹੈ।
.jpg)
.jpg)
.jpg)

.jpg)



















.jpg)






























.jpg)


























.jpg)

.jpg)



















