ਪੰਜਾਬੀ ਕਲੱਬ ਮੈਰੀਲੈਂਡ, ਪੰਜਾਬੀ ਕਲੱਬ ਯੂ.ਐੱਸ.ਏ ਅਤੇ ਪੰਜਾਬੀ ਵਿਰਸਾ ਮੈਰੀਲੈਂਡ ਦੇ ਅਹੁਦੇਦਾਰਾਂ ਦੀ ਹੋਈ ਅਹਿਮ ਇਕੱਤਰਤਾ

ਪੰਜਾਬੀ ਕਲੱਬ ਮੈਰੀਲੈਂਡ, ਪੰਜਾਬੀ ਕਲੱਬ ਯੂ.ਐੱਸ.ਏ ਅਤੇ ਪੰਜਾਬੀ ਵਿਰਸਾ ਮੈਰੀਲੈਂਡ ਦੇ ਅਹੁਦੇਦਾਰਾਂ ਦੀ ਹੋਈ ਅਹਿਮ ਇਕੱਤਰਤਾ

ਪਰਿਵਾਰਕ ਡਿਨਰ ਅਤੇ ਸਲਾਨਾ ਪਿਕਨਿਕ ਬਾਰੇ ਪਾਏ ਗਏ ਮਤੇ
ਮੈਰੀਲੈਂਡ (ਪੰਜਾਬੀ ਰਾਈਟਰ)  ਪੰਜਾਬੀ ਕਲੱਬ ਮੈਰੀਲੈਂਡ, ਪੰਜਾਬੀ ਕਲੱਬ ਯੂ.ਐੱਸ.ਏ ਅਤੇ ਪੰਜਾਬੀ ਵਿਰਸਾ ਮੈਰੀਲੈਂਡ ਦੀ ਇਕ ਸਾਂਝੀ ਅਹਿਮ ਮੀਟਿੰਗ ਇੱਥੋਂ ਦੇ ਇਕ ਰੈਸਟੋਰੈਂਟ ’ਚ ਪਰਿਵਾਰਕ ਡਿਨਰ ਅਤੇ ਸਲਾਨਾ ਪਿਕਨਿਕ ਦੇ ਮੁੱਦਿਆਂ ਬਾਰੇ ਹੋਈ। ਇਸ ਇਕੱਤਰਤਾ ਵਿਚ ਦਿਲਵੀਰ ਸਿੰਘ, ਸਰਬਜੀਤ ਸਿੰਘ ਢਿੱਲੋਂ, ਗੁਰਵਿੰਦਰ ਸੇਠੀ, ਰਜਿੰਦਰ ਸਿੰਘ ਗੋਗੀ, ਜਰਨੈਲ ਸਿੰਘ ਟੀਟੂ, ਸੁਖਵਿੰਦਰ ਸਿੰਘ ਘੋਗਾ, ਬਲਜੀਤ ਬੱਲੀ, ਸੁਰਿੰਦਰ ਸਿੰਘ ਬਾਬੂ, ਰਜਿੰਦਰ ਸਿੰਘ ਲਾਡੀ ਅਤੇ ਬਲਜਿੰਦਰ ਸਿੰਘ ਸ਼ੰਮੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਸਰਬ ਸੰਮਤੀ ਨਾਲ ਦੋ ਮਤੇ ਪਾਏ ਗਏ ਜਿਸ ਅਨੁਸਾਰ ਪਰਿਵਾਰ ਡਿਨਰ ਜੁਲਾਈ ਅਤੇ ਸਲਾਨਾ ਪਿਕਨਿਕ ਸਤੰਬਰ ਮਹੀਨੇ ਕਰਵਾਏ ਜਾਣ ਦੇ ਮਤੇ ਪਾਏ ਗਏ। ਅਹੁਦੇਦਾਰਾਂ ਨੇ ਦੱਸਿਆ ਕਿ ਤਰੀਕਾਂ ਦਾ ਐਲਾਨ ਆਉਣ ਵਾਲੇ ਦਿਨਾਂ ’ਚ ਜਾਰੀ ਕੀਤੇ ਜਾਣ ਵਾਲੇ ਫਲਾਇਰ ਵਿਚ ਕਰ ਦਿੱਤਾ ਜਾਵੇਗਾ। ਉਹਨਾਂ ਪੰਜਾਬੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਚੜਦੀ ਕਲਾ ਵਿਚ ਰਹਿਣ ਅਤੇ ਆਪਸੀ ਪਿਆਰ ਬਣਾਏ ਰੱਖਣ ਦਾ ਸੁਨੇਹਾ ਵੀ ਦਿੱਤਾ।