ਪੰਜਾਬੀ ਸ਼ਾਇਰ ਗੁਰਦੀਪ ਦਾ ਸਨਮਾਨ ਅੱਜ

ਪੰਜਾਬੀ ਸ਼ਾਇਰ ਗੁਰਦੀਪ ਦਾ ਸਨਮਾਨ ਅੱਜ

ਦੇਹਰਾਦੂਨ - ਉਤਰਾਖੰਡ ਭਾਸ਼ਾ ਸੰਸਥਾ ਨੇ ਪੰਜਾਬੀ ਸ਼ਾਇਰ ਗੁਰਦੀਪ (ਦੇਹਰਾਦੂਨ) ਨੂੰ ਉਤਰਾਖੰਡ ਵਿੱਚ ਪੰਜਾਬੀ ਸਾਹਿਤ ‘ਚ ਪਾਏ ਯੋਗਦਾਨ ਬਦਲੇ ‘ਉਤਰਾਖੰਡ ਸਾਹਿਤਕ ਗੌਰਵ ਸਨਮਾਨ’ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਸਨਮਾਨ ਤੇ ਪ੍ਰਸੰਸਾ ਪੱਤਰ ਤੋਂ ਇਲਾਵਾ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਹ ਸਮਾਗਮ 30 ਜੂਨ ਨੂੰ ਇੱਥੇ ਹੋਵੇਗਾ।