“ਕਾਜੀ ਦਾ ਨਿਆਂ’’

“ਕਾਜੀ ਦਾ ਨਿਆਂ’’

ਉਰਦੂ ਕਹਾਣੀ ਦਾ ਪੰਜਾਬੀ ਅਨੁਵਾਦ
ਇੱਕ ਸ਼ਖਸ ਆਪਣੇ ਘਰੋਂ ਇੱਕ ਮੁਰਗਾ ਲੈ ਕੇ ਕਸਾਈ ਦੀ ਦੁਕਾਨ ’ਤੇ ਗਿਆ ਅਤੇ ਉਸ ਨੂੰ ਕਹਿੰਦਾ ਹੈ ਇਸ ਨੂੰ ਕੱਟ ਕੇ ਮੀਟ ਬਣਾ ਦਿਉ ਮੈਂ ਤੁਹਾਨੂੰ ਇਸ ਦਾ ਮਿਹਨਤਾਨਾ ਦੇ ਦਿਆਂਗਾ, ਕਸਾਈ ਨੇ ਮੁਰਗਾ ਹਲਾਲ ਕੀਤਾ ਅਤੇ ਉਸ ਦੇ ਟੁਕੜੇ ਕਰਕੇ ਲਿਫ਼ਾਫ਼ੇ ਵਿੱਚ ਪਾ ਕੇ ਉਸ ਵਿਅਕਤੀ ਵੱਲ ਵਧਾਏ ਤਾਂ ਵਿਅਕਤੀ ਕਹਿਣ ਲੱਗਾ ਕਿ ਕੁਝ ਦੇਰ ਇਹ ਇੱਥੇ ਹੀ ਰੱਖ ਲਵੋ ਮੈਂ ਬਜ਼ਾਰੋਂ ਹੋਰ ਸਮਾਨ ਲੈ ਕੇ ਵਾਪਸੀ ਤੇ ਇਸ ਨੂੰ ਲੈ ਜਾਵਾਂਗਾ ,ਉਹ ਵਿਅਕਤੀ ਏਨਾ ਕਹਿ ਕੇ ਚੰਦ ਕਦਮ ਹੀ ਗਿਆ ਹੋਵੇਗਾ ਕਿ ਉੱਥੇ ਕਾਜੀ ਸਾਹਿਬ ਆ ਗਏ ਤੇ ਕਸਾਈ ਨੂੰ ਕਹਿੰਦੇ ਮੈਨੂੰ ਮੀਟ ਚਾਹੀਦਾ ਹੈ ਤਾਂ ਕਸਾਈ ਨੇ ਕਿਹਾ ਕਿ ਮੇਰੇ ਕੋਲ ਮੀਟ ਖਤਮ ਹੋ ਗਿਆ ਹੈ ਕਾਜੀ ਸਾਹਿਬ ਕਹਿੰਦੇ ਕੇ ਬੰਦਿਆਂ ਵਾਲੀ ਗੱਲ ਕਰ ਤੂੰ ਮੈਨੂੰ ਜਾਣਦੇ ਹੋਏ ਵੀ ਸਾਹਮਣੇ ਮੀਟ ਪਿਆ ਹੋਣ ਦੇ ਬਾਵਜੂਦ ਕਹਿ ਰਿਹੈਂ ਕਿ ਮੀਟ ਨਹੀਂ ਹੈ, ਕਸਾਈ ਨੇ ਹੱਥ ਜੋੜੇ ਤੇ ਕਹਿੰਦਾ ਕਾਜੀ ਸਾਹਿਬ ਮੈ ਅਜਿਹੀ ਹਿਮਾਕਤ ਨਹੀਂ ਕਰ ਸਕਦਾ ਇਹ ਮੀਟ ਕਿਸੇ ਦਾ ਮੁਰਗਾ ਜਿਬਾ ਕਰਕੇ ਬਣਾ ਕੇ ਹਟਿਆ ਹਾਂ ਹੁਣੇ ਉਹ ਇਸ ਨੂੰ ਲੈਣ ਆ ਰਿਹਾ ਹੈ, ਪਰ ਉਸਦੇ ਤਰਲੇ ਨੂੰ ਅਣਸੁਣਿਆ ਕਰ ਕੇ ਕਾਜੀ ਇਸ ਗੱਲ ’ਤੇ ਅੜ ਗਿਆ ਕਿ ਇਹ ਮੀਟ ਤਾਂ ਮੈਂ ਲੈ ਕੇ ਹੀ ਜਾਣਾ ਹੈ ਉਸ ਨੂੰ ਬਹਾਨਾ ਲਾ ਦੇਵੀਂ ਕਿ ਮੁਰਗਾ ਉੱਡ ਗਿਆ ਹੈ ਜਾਂ ਦੌੜ ਗਿਆ ਹੈ ਪਰ ਮੈਂ ਇਸ ਨੂੰ ਲੈਕੇ ਹੀ ਜਾਣਾ ਹੈ, ਕਸਾਈ ਨੇ ਫ਼ਿਰ ਹੱਥ ਜੋੜੇ ਤੇ ਕਹਿਣ ਲੱਗਾ ਜੋ ਸ਼ਖਸ ਆਪਣੇ ਸਾਹਮਣੇ ਕਟਾ ਕੇ ਗਿਆ ਹੈ ਮੈਂ ਉਸ ਨੂੰ ਕਿਹੜੇ ਮੂੰਹ ਨਾਲ ਕਹਾਂ ਕਿ ਮੁਰਗਾ ਉੱਡ ਗਿਆ ਹੈ, ਕਾਜੀ ਕਹਿੰਦਾ ਹੈ ਜੇ ਉਹ ਵਿਅਕਤੀ ਜ਼ਿਆਦਾ ਤਿੜ ਫਿੜ ਕਰੇ ਤਾਂ ਕੇਸ ਮੇਰੇ ਕੋਲ ਆਵੇਗਾ ਫੈਸਲਾ ਤਾਂ ਮੈਂ ਹੀ ਕਰਨਾ ਹੈ ਆਪੇ ਵੇਖ ਲਵਾਂਗਾ, ਨਾਂ ਚਾਹੁੰਦੇ ਹੋਏ ਵੀ ਮਜਬੂਰੀ ਵਿੱਚ ਫਸੇ ਕਸਾਈ ਨੇ ਮੁਰਗਾ ਕਾਜੀ ਨੂੰ ਫੜਾ ਦਿੱਤਾ ਤੇ ਚਿੰਤਾ ਵਿੱਚ ਡੁੱਬ ਗਿਆ ਕਿ ਇਨਾਂ ਵੱਡੇ ਲੋਕਾਂ ਦਾ ਕੀ ਪਤਾ ਕੀ ਕਰਨ ਮੈਂ ਖਾਹ ਮਖਾਹ ਫਸ ਗਿਆ ਹਾਂ, ਅਜੇ ਉਹ ਯੱਕੋ ਤੱਕੀਆਂ ਵਿੱਚ ਹੀ ਫਸਿਆ ਹੋਇਆ ਸੀ ਕਿ ਮੁਰਗੇ ਦਾ ਮਾਲਕ ਆ ਗਿਆ ਤੇ ਲਿਫ਼ਾਫ਼ੇ ਦੀ ਮੰਗ ਕੀਤੀ, ਕਸਾਈ ਉਸ ਨੂੰ ਕਹਿੰਦਾ ਭਾਈ ਉਹ ਮੁਰਗਾ ਤਾਂ ਉੱਡ ਗਿਆ ਹੈ, ਉਹ ਕਹਿੰਦਾ ਤੇਰਾ ਦਿਮਾਗ ਠੀਕ ਹੈ ਕਿ ਖ਼ਰਾਬ? ਮਰਿਆ ਮੁਰਗਾ ਕਿਥੇ ਉੱਡ ਗਿਆ ਅਕਲ ਨੂੰ ਹੱਥ ਮਾਰ, ਕਸਾਈ ਨੇ ਫ਼ਿਰ ਕਿਹਾ ਤੂੰ ਤਲਾਸੀ ਲੈ ਲੈ ਮੁਰਗਾ ਇੱਥੇ ਹੈ ਹੀ ਨਹੀਂ, ਮੁਰਗੇ ਵਾਲਾ ਆਦਮੀ ਪ੍ਰੇਸਾਨ ਹੋ ਕੇ ਕਹਿੰਦਾ ਕਿ ਤੂੰ ਮੁਰਗਾ ਵੇਚ ਲਿਆ ਹੋਵੇਗਾ ਮੈਂ ਤਲਾਸ਼ੀ ਦੇ ਚੱਕਰ ਵਿੱਚ ਨਹੀਂ ਪੈਣਾ ਵਰਨਾਂ ਮੈਂ ਤੈਨੂੰ ਕਾਜੀ ਸਾਹਿਬ ਕੋਲ ਲੈ ਕੇ ਜਾਵਾਂਗਾ ਕਸਾਈ ਕਹਿੰਦਾ ਲੈ ਚੱਲ ਭਾਈ ਜਿੱਥੇ ਮਰਜ਼ੀ, ਇਸ ਤੇ ਉਹ ਆਦਮੀ ਕਸਾਈ ਨੂੰ ਨਾਲ ਲੈਕੇ ਕਾਜੀ ਵੱਲ ਚੱਲ ਪਿਆ ਰਸਤੇ ਵਿੱਚ ਦੋ ਆਦਮੀ ਲੜ ਰਹੇ ਸਨ ਕਸਾਈ ਉਨਾਂ ਨੂੰ ਛੁਡਾਉਣ ਲੱਗਾ ਤਾਂ ਉਨਾਂ ਵਿੱਚੋਂ ਇੱਕ ਦੀ ਅੱਖ ਵਿੱਚ ਕਸਾਈ ਦੀ ਉਂਗਲ ਲੱਗ ਗਈ ਤੇ ਉਸ ਦਾ ਡੇਲਾ ਨਿਕਲ ਗਿਆ ਕੁਝ ਲੋਕ ਕਹਿ ਰਹੇ ਸਨ ਕਿ ਕਸਾਈ ਦੇ ਹੱਥ ਵਿੱਚ ਛੁਰੀ ਸੀ ਉਸ ਨਾਲ ਅੱਖ ਨਿਕਲੀ ਹੈ ਪਰ ਉਸ ਪੀੜਤ ਆਦਮੀ ਨੇ ਕਿਹਾ ਚੱਲ ਤੈਨੂੰ ਕਾਜੀ ਕੋਲ ਲੈ ਕੇ ਚੱਲਦਾ ਹਾਂ ਤਾਂ ਕਸਾਈ ਕਹਿੰਦਾ ਭਰਾਵਾ ਮੈਂ ਤਾਂ ਪਹਿਲਾਂ ਹੀ ਕਾਜੀ ਕੋਲ ਜਾ ਰਿਹਾ ਹਾਂ ਤੂੰ ਵੀ ਚੱਲ ਨਾਲ ਹੀ ਤੇ ਉਹ ਅੱਖ ਨਿਕਲੀ ਵਾਲਾ ਆਦਮੀ ਵੀ ਨਾਲ ਤੁਰ ਪਿਆ... ਹੁਣ ਕਸਾਈ ਭੈ ਭੀਤ ਸੀ ਕਿ ਕਾਜੀ ਕਿੰਨੀ ਕੁ ਮਦਦ ਕਰੇਗਾ? ਇਹਨਾ ਯੱਕੋ ਤੱਕੀਆਂ ਵਿੱਚ ਜਾਂਦਾ ਕਸਾਈ ਭੱਜ ਕੇ ਇੱਕ ਮੀਨਾਰ ’ਤੇ ਚੜ ਗਿਆ ਅਤੇ ਖੁਦਕੁਸ਼ੀ ਕਰਨ ਦੇ ਮਨਸੂਬੇ ਨਾਲ ਮੀਨਾਰ ਤੋਂ ਛਾਲ ਮਾਰ ਦਿੱਤੀ ਕਰਨੀ ਰੱਬ ਦੀ ਕਸਾਈ ਇੱਕ ਰਾਹਗੀਰ ਬਜੁਰਗ ਉੱਤੇ ਡਿੱਗ ਪਿਆ ਜਿਸ ਨਾਲ ਕਸਾਈ ਤਾਂ ਬਚ ਗਿਆ ਪਰ ਰਾਹਗੀਰ ਬਜ਼ੁਰਗ ਖੁਦਾ ਨੂੰ ਪਿਆਰਾ ਹੋ ਗਿਆ ਹੁਣ ਉਸ ਬਜ਼ੁਰਗ ਦਾ ਪੁੱਤਰ ਵੀ ਕਸਾਈ ਨੂੰ ਕਾਜੀ ਦੀ ਕਚਿਹਰੀ ਵਿੱਚ ਪੇਸ਼ ਕਰਨ ਤੁਰ ਪਿਆ ਜਦ ਤਿੰਨਾਂ ਨੇ ਆਪਣੀ ਆਪਣੀ ਸ਼ਿਕਾਇਤ ਕਾਜੀ ਸਾਹਿਬ ਨੂੰ ਦੱਸੀ ਤਾਂ ਕਾਜੀ ਸਾਹਿਬ ਨੇ ਸਭ ਤੋਂ ਪਹਿਲਾਂ ਮੁਰਗੇ ਵਾਲੇ ਨੂੰ ਕਿਹਾ ਕਿ ਕਹਿ ਰਿਹਾ ਹੈਂ ਕਿ ਕਸਾਈ ਨੇ ਤੈਨੂੰ ਕਿਹਾ ਹੈ ਕਿ ਤੇਰਾ ਮੁਰਗਾ ਉੱਡ ਗਿਆ ਹੈ ਤੇ ਕਹਿ ਰਿਹਾ ਹੈਂ ਕਿ ਜਿਬਾ ਕੀਤਾ ਹੋਇਆ ਮੁਰਗਾ ਉੱਡ ਨਹੀਂ ਸਕਦਾ ਕੀ ਤੂੰ ਇਸਲਾਮ ਧਰਮ ਨੂੰ ਨਹੀਂ ਮੰਨਦਾ ਇਸ ਤੇ ਮੁਰਗੇ ਵਾਲਾ ਆਦਮੀ ਕਹਿੰਦਾ ਹਜੂਰ ਮੈਂ ਇੱਕ ਮੁਸਲਮਾਨ ਹਾਂ ਮੈਂ ਇਸਲਾਮ ਨੂੰ ਕਿਉਂ ਨਹੀਂ ਮੰਨਦਾ ਤਾਂ ਕਾਜੀ ਸਾਹਿਬ ਕਹਿਣ ਲੱਗੇ ਤੈਨੂੰ ਪਤਾ ਹੈ ਕਿ ਨਬੀ ਪਾਕ ਨੇ ਕਿਹਾ ਹੈ ਕਿ ਮਿਰਤਕ ਸਰੀਰ ਉੱਠਦਾ ਸਕਦਾ ਹੈ ਇੱਕ ਦਿਨ ਸਾਰੇ ਮੁਰਦੇ ਉੱਠ ਪੈਣਗੇ ਪਰ ਤੂੰ ਮੁਰਗੇ ਦੇ ਉੱਡਣ ਨੂੰ ਚੈਲਿੰਜ ਕਰ ਕੇ ਇਸਲਾਮ ਦੀ ਤੌਹੀਨ ਕਰ ਰਿਹੈਂ ਜਾਂ ਤਾਂ ਆਪਣੀ ਗੱਲ ਦੀ ਕਸਾਈ ਕੋਲੋਂ ਮੁਆਫ਼ੀ ਮੰਗ ਅਤੇ ਅੱਗੇ ਤੋਂ ਅਜਿਹੀ ਹਰਕਤ ਕਰਨ ਤੋਂ ਤੌਬਾ ਕਰ ਨਹੀਂ ਤੇ ਸ਼ਰਾ ਅਨੁਸਾਰ ਤੈਨੂੰ ਧਰਮ ਵਿੱਚੋਂ ਫਾਰਿਗ ਕਰ ਦਿਆਂਗਾ ਤੇ ਇੱਕ ਕਾਫਰ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਤੂੰ ਜਾਣਦਾ ਹੈਂ ਇਸਲਾਮ ਵਿੱਚੋਂ ਨਿਕਾਲਾ ਦੇਣ ਦੀ ਗੱਲ ਸੁਣ ਕੇ ਉਹ ਵਿਅਕਤੀ ਕੰਬ ਗਿਆ ਅਤੇ ਇੱਕ ਮੁਰਗੇ ਬਦਲੇ ਏਨੀ ਵੱਡੀ ਸਜ਼ਾ ਪਾਉਣ ਦੀ ਗੱਲ ਸੁਣ ਕੇ ਕਸਾਈ ਕੋਲੋਂ ਮੁਆਫ਼ੀਆਂ ਮੰਗਣ ਲੱਗਾ... ਹੁਣ ਕਾਜੀ ਸਾਹਿਬ ਨੇ ਅੱਖ ਵਾਲਾ ਕੇਸ ਸ਼ੁਰੂ ਕੀਤਾ ਤੇ ਪੀੜਤ ਵਿਅਕਤੀ ਨੂੰ ਕਹਿਣ ਲੱਗੇ ਤੇਰੀ ਅੱਖ ਨਿਕਲਣ ਦਾ ਮੈਨੂੰ ਡਾਢਾ ਰੰਜ ਹੈ ਤੇ ਹਮਦਰਦੀ ਵੀ ਤੂੰ ਆਪਣੇ ਦੁੱਖ ਦਾ ਅੱਧਾ ਦੁੱਖ ਕਸਾਈ ਨੂੰ ਦੇ ਸਕਦਾ ਹੈਂ ਭਾਵ ਕਸਾਈ ਦੀ ਇੱਕ ਅੱਖ ਕੱਢ ਦੇ ਪਰ ਜਿੰਨਾਂ ਨੁਕਸਾਨ ਤੇਰਾ ਹੋਇਆ ਹੈ ਉਸ ਤੋਂ ਅੱਧੀ ਸਜਾ ਤੂੰ ਉਸ ਨੂੰ ਦੇ ਸਕਦਾ ਹੈਂ ਇਸ ਲਈ ਤੂੰ ਆਪਣੀ ਦੂਜੀ ਅੱਖ ਵੀ ਕਸਾਈ ਕੋਲੋਂ ਕਢਵਾ ਲੈ ਤੇ ਅਸੀ ਕਸਾਈ ਦੀ ਇੱਕ ਅੱਖ ਕੱਢ ਦੇਂਦੇ ਕੇ ਉਸ ਨੂੰ ਸਜਾ ਦੇ ਦੇਂਦੇ ਹਾਂ, ਉਸ ਆਦਮੀ ਨੇ ਕਿਹਾ ਕਿ ਮੈਂ ਕਸਾਈ ਨੂੰ ਕਾਣਾ ਕਰਨ ਵਾਸਤੇ ਖੁਦ ਅੰਨਾ ਹੋ ਜਾਵਾਂ ਇਹ ਕਿਹੜੀ ਅਕਲਮੰਦੀ ਹੈ? ਲਿਹਾਜਾ ਉਸ ਨੇ ਵੀ ਕਸਾਈ ਨੂੰ ਮੁਆਫ਼ ਕਰ ਦਿੱਤਾ, ਹੁਣ ਵਾਰੀ ਆਈ ਮਿਰਤਕ ਬਜੁਰਗ ਦੇ ਕੇਸ ਦੀ ਕਾਜੀ ਸਾਹਿਬ ਕਹਿੰਦੇ ਕਿ ਤੇਰੇ ਅੱਬੂ ਜੀ ਦੇ ਫੌਤ ਹੋਣ ਦਾ ਮੈਨੂੰ ਡਾਢਾ ਦੁੱਖ ਹੈ ਤੇ ਕਸਾਈ ਨੂੰ ਮੌਤ ਬਦਲੇ ਮੌਤ ਦੀ ਸਜਾ ਦਿੱਤੀ ਜਾਂਦੀ ਹੈ ਇਸ ਨੂੰ ਉਸੇ ਮੀਨਾਰ ਕੋਲ ਲਿਜਾਣ ਦਾ ਹੁਕਮ ਦਿੱਤਾ ਜਾਂਦਾ ਹੈ ਤੂੰ ਮੀਨਾਰ ਦੇ ਉੱਤੇ ਚੱੜ ਕੇ ਛਾਲ ਮਾਰ ਇਸ ਨੂੰ ਅਸੀਂ ਹੇਠਾਂ ਦੀ ਲੰਘਾਂਵਾਂਗੇ ਤੂੰ ਇਸ ਦੇ ਉੱਤੇ ਡਿੱਗੇਂਗਾ ਤੇ ਇਸ ਦਾ ਕੰਮ ਤਮਾਮ ਹੋ ਜਾਵੇਗਾ... ਉਹ ਆਦਮੀ ਕਹਿੰਦਾ ਜਨਾਬ ਮੈਂਨੂੰ ਇਹ ਫੈਸਲਾ ਮਨਜ਼ੂਰ ਨਹੀਂ ਹੈ ਮੈਂ ਕੇਸ ਵਾਪਸ ਲੈਂਦਾ ਹਾਂ ਕਿਉਂਕਿ ਮੈਂ ਛਾਲ ਮਾਰਾਂ ਇਹ ਇੱਕ ਦੋ ਇੰਚ ਅੱਗੇ ਪਿੱਛੇ ਹੋ ਜਾਵੇ ਮੇਰੀਆਂ ਹੱਡੀਆਂ ਦਾ ਤਾਂ ਚੂਰਮਾ ਹੋ ਜਾਵੇਗਾ... ਹੁਣ ਕਾਜੀ ਸਾਹਿਬ ਨੇ ਤਿੰਨਾਂ ਕੇਸਾਂ ਵਿੱਚ ਸਜ਼ਾ ਵੀ ਸੁਣਾ ਦਿੱਤੀ ਨਾਲੇ ਕਸਾਈ ਦੇ ਮੁਰਗੇ ਦੀ ਕੀਮਤ ਵੀ ਬਾਖੂਬੀ ਅਦਾ ਕਰ ਦਿੱਤੀ... ਜਿਸ ਮੁਲਕ ਵਿੱਚ ਵੀ ਇਹ ਨਿਆਂ ਹੋ ਰਹੇ ਹਨ ਉਸ ਦਾ ਅੱਲਾ ਹੀ ਬੇਲੀ ਹੈ।
ਹਰਦੀਪ ਸਿੰਘ ਸੋਢੀ ਨਡਾਲਾ
ਫੀਨਿਕ੍ਸ 480-794-0325