ਪੰਜਾਬ ਦੇ 26 ਪੁਲੀਸ ਅਫ਼ਸਰਾਂ ਨੂੰ ਸਨਮਾਨੇਗਾ ਕੇਂਦਰ

ਪੰਜਾਬ ਦੇ 26 ਪੁਲੀਸ ਅਫ਼ਸਰਾਂ ਨੂੰ ਸਨਮਾਨੇਗਾ ਕੇਂਦਰ

ਚੰਡੀਗੜ੍ਹ-ਕੇਂਦਰ ਸਰਕਾਰ ਵੱਲੋਂ ਵਧੀਆ ਸੇਵਾਵਾਂ ਲਈ 75ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ 26 ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤਹਿਤ ਕੇਂਦਰ ਵੱਲੋਂ ਪੰਜਾਬ ਦੇ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ, 8 ਨੂੰ ਬਹਾਦਰੀ ਲਈ ਮੈਡਲ ਤੇ 16 ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਨਾਲ ਸਨਮਾਨਿਆ ਜਾਵੇਗਾ। ਏਆਈਜੀ ਸਵਰਨਦੀਪ ਸਿੰਘ, ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ, ਕਮਾਂਡੈਂਟ ਆਰਟੀਸੀ ਮਨਦੀਪ ਸਿੰਘ , ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ੇਸ਼ ਸੇਵਾ ਲਈ (ਆਈਪੀਐੱਸ ਕਾਡਰ) ਏਡੀਜੀਪੀ ਏਜੀਟੀਐੱਫ਼ ਪ੍ਰਮੋਦ ਬਾਨ ਤੇ (ਪੀਪੀਐੱਸ) ਏਆਈਜੀ ਇੰਟੈਲੀਜੈਂਸ-1 ਸਵਰਨਦੀਪ ਸਿੰਘ ਨੂੰ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਡੀਐੱਸਪੀ (ਏਜੀਟੀਐੱਫ) ਬਿਕਰਮਜੀਤ ਸਿੰਘ ਬਰਾੜ, ਡੀਐੱਸਪੀ ਦਲਬੀਰ ਸਿੰਘ, ਐੱਸਆਈ ਰਾਹੁਲ ਸ਼ਰਮਾ, ਏਐੱਸਆਈ ਜਗਜੀਤ ਸਿੰਘ, ਏਐੱਸਆਈ ਬਲਜਿੰਦਰ ਸਿੰਘ, ਏਐੱਸਆਈ ਮਲਕੀਤ ਸਿੰਘ, ਐੱਚਸੀ ਸੁਰਿੰਦਰਪਾਲ ਸਿੰਘ ਤੇ ਮਰਹੂਮ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ (ਮਰਨ ਉਪਰੰਤ) ਨੂੰ ਬਹਾਦਰੀ ਲਈ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਾਨਦਾਰ ਸੇਵਾਵਾਂ ਲਈ ਮੈਡਲ ਨਾਲ ਡੀਸੀਪੀ (ਜਾਂਚ) ਜਲੰਧਰ ਹਰਵਿੰਦਰ ਸਿੰਘ ਵਿਰਕ, ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ (ਸ਼ਿਕਾਇਤ ਸੈੱਲ) ਦਿਗਵਿਜੈ ਕਪਿਲ, ਡੀਐੱਸਪੀ (ਸੀਆਈਡੀ ਮਾਨਸਾ) ਕੁਲਦੀਪ ਸਿੰਘ ਤੇ ਡੀਐੱਸਪੀ (ਪੀਆਰਟੀਸੀ ਜਹਾਂ-ਖੇਲਣ) ਗੁਰਜੀਤਪਾਲ ਸਿੰਘ ਸਮੇਤ ਚਾਰ ਪੀਪੀਐੱਸ ਅਧਿਕਾਰੀਆਂ ਤੇ ਇੰਸਪੈਕਟਰ ਸਤਨਾਮ ਸਿੰਘ, ਇੰਸਪੈਕਟਰ ਅਮਨਦੀਪ ਸਿੰਘ, ਇੰਸਪੈਕਟਰ ਸੁੱਚਾ ਸਿੰਘ, ਐੱਸਆਈ ਗੁਲਸ਼ਨ ਸਿੰਘ, ਐੱਸਆਈ ਰਾਜ ਕੁਮਾਰ (ਸੀਪੀ ਅੰਮ੍ਰਿਤਸਰ), ਐੱਸਆਈ ਰਾਜ ਕੁਮਾਰ (ਆਈਐੱਸਟੀਸੀ ਕਪੂਰਥਲਾ), ਐੱਸਆਈ ਸੰਜੀਵ ਕੁਮਾਰ, ਐੱਸਆਈ ਰਮੇਸ਼ ਚੰਦ, ਏਐੱਸਆਈ ਗੁਰਵਿੰਦਰ ਸਿੰਘ, ਏਐੱਸਆਈ ਬਲਬੀਰ ਚੰਦ, ਏਐੱਸਆਈ ਦੀਪਕ ਕੁਮਾਰ ਤੇ ਪਲਟੂਨ ਕਮਾਂਡਰ ਪੰਜਾਬ ਅਨੀਸ਼ ਕੁਮਾਰ ਨੂੰ ਸਨਮਾਨਿਆ ਜਾਵੇਗਾ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਤੇ ਸਮੁੱਚੇ ਪੰਜਾਬ ਪੁਲੀਸ ਬਲ ਦਾ ਹੌਸਲਾ ਵਧਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ।ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ’ਤੇ ਪੰਜਾਬ ਦੇ ਰਾਜਪਾਲ ਨੇ ਗਣਤੰਤਰ ਦਿਵਸ ਮੌਕੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਪੰਜਾਬ ਪੁਲੀਸ ਦੇ ਤਿੰਨ ਪੀਪੀਐੱਸ ਅਧਿਕਾਰੀਆਂ ਸਣੇ 14 ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।ਸਨਮਾਨੇ ਜਾਣ ਵਾਲੇ ਅਧਿਕਾਰੀਆਂ ਵਿੱਚ ਐੱਸਐੱਸਪੀ ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ, ਕਮਾਂਡੈਂਟ ਆਰਟੀਸੀ ਜਲੰਧਰ ਮਨਦੀਪ ਸਿੰਘ ਤੇ ਡੀਐੱਸਪੀ ਡਿਟੈਕਟਿਵ ਮੁਹਾਲੀ ਗੁਰਸ਼ੇਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਇੰਸਪੈਕਟਰ ਹਰਵਿੰਦਰ ਸਿੰਘ, ਇੰਸਪੈਕਟਰ ਸਿਮਰਜੀਤ ਸਿੰਘ, ਐੱਸਆਈ ਸੁਖਵਿੰਦਰ ਸਿੰਘ, ਐੱਸਆਈ ਭੁਪਿੰਦਰ ਸਿੰਘ, ਐੱਸਆਈ ਮੇਜਰ ਸਿੰਘ, ਐੱਸਆਈ ਜਸਜੀਤ ਸਿੰਘ, ਐੱਸਆਈ ਗੁਰਵਿੰਦਰ ਸਿੰਘ, ਐੱਸਆਈ ਗੁਰਮੁੱਖ ਸਿੰਘ, ਐੱਸਆਈ ਅਮਨਦੀਪ ਵਰਮਾ, ਏਐੱਸਆਈ ਮਹਿੰਦਰਪਾਲ ਸਿੰਘ ਤੇ ਸੀਨੀਅਰ ਕਾਂਸਟੇਬਲ ਪ੍ਰਭਦੀਪ ਸਿੰਘ ਨੂੰ ਵੀ ਵਧੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਵੇਗਾ।